ਵੰਡ ਦੇ ਦਰਦ ਨੂੰ ਮੰਚ ਤੇ ਸਾਕਾਰ ਕੀਤਾ ਨਟਰੰਗ ਦੇ ਨਾਟਕ “ਅੰਨ੍ਹੀ ਮਾਈ ਦੇ ਸੁਫ਼ਨੇ” ਨੇ`
ਫ਼ਾਜ਼ਿਲਕਾ27 ਸਤੰਬਰ (ਪੀ ਟੀ ਨੈੱਟਵਰਕ)
ਨਾਟਕ ਸੰਸਥਾ ਨਟਰੰਗ ਅਬੋਹਰ ਵੱਲੋਂ ਭਾਸ਼ਾ ਵਿਭਾਗ ਫ਼ਾਜ਼ਿਲਕਾ ਦੇ ਸਹਿਯੋਗ ਨਾਲ ‘ਅਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ‘ ਤਹਿਤ ਪੰਜਾਬੀ ਨਾਟਕ ‘ਅੰਨ੍ਹੀ ਮਾਈ ਦਾ ਸੁਫ਼ਨਾ’ ਦਾ ਸ਼ਾਨਦਰ ਮੰਚਣ ਦਰਸ਼ਕਾ ਦੇ ਦਿਲਾਂ ਵਿੱਚ ਗਹਿਰੀ ਛਾਪ ਛੱਡ ਗਿਆ। ਅਬੋਹਰ ਦੇ ਸਵਾਮੀ ਕੇਸ਼ਵਾਨੰਦ ਸੀ. ਸੈ. ਸਕੂਲ ਵਿੱਚ 2 ਵਾਰ ਪੇਸ਼ ਕੀਤੇ ਨਾਟਕ ਕਾਫੀ ਉਤਸ਼ਾਹ ਭਰਪੂਰ ਰਹੇ ਤੇ ਦਰਸ਼ਕਾ ਨੇ ਨਾਟਕ ਦੇ ਪ੍ਰਬੰਧਨ, ਨਿਰਦੇਸ਼ਨ, ਕਲਾਕਰਾਂ ਅਤੇ ਗੀਤ ਤੇ ਸੰਗੀਤ ਦੀ ਜੰਮਕੇ ਤਾਰੀਫ ਕੀਤੀ। ਨਾਟਕ ਦੇ ਵਾਰਤਾਲਾਪ ਅਜਿਹੇ ਸਨ ਕਿ ਦਰਸ਼ਕ ਆਪਣੀ ਤਾੜੀਆਂ ਰੋਕ ਨਹੀਂ ਸਨ ਪਾ ਰਹੇ।
ਸੰਸਥਾ ਦੇ ਚੇਅਰਮੈਨ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਅਤੇ ਨਿਰਦੇਸ਼ਕ ਵਿਕਾਸ ਬੱਤਰਾ ਨੇ ਦੱਸਿਆ ਕਿ ਸੰਸਥਾ ਦੁਆਰਾ ਸ਼ਾਹਿਦ ਨਦੀਮ ਦੁਆਰਾ ਲਿਖਤ ਤੇ ਹਨੀ ਉਤਰੇਜਾ ਦੁਆਰਾ ਨਿਰਦੇਸ਼ਿਤ ਪੰਜਾਬੀ ਨਾਟਕ ‘ਅੰਨ੍ਹੀ ਮਾਈ ਦਾ ਸੁਫ਼ਨਾ’ ਨਾਟਕ ਵਿੱਚ ਗੁਰਵਿੰਦਰ ਸਿੰਘ, ਗੁਲਜਿੰਦਰ ਕੌਰ, ਸੰਦੀਪ ਸ਼ਰਮਾ, ਆਸ਼ੀਸ਼ ਸਿਡਾਨਾ, ਕਸ਼ਮੀਰ ਲੂਨਾ, ਵੈਭਵ ਅਗਰਵਾਲ, ਅਮਿਤ ਖਨਗਵਾਲ, ਵਾਸੂ ਸੇਤੀਆ, ਤਾਨਿਆ ਵਾਟਸ, ਭੂਮਿਕਾ ਸ਼ਰਮਾ, ਤਾਨਿਆ ਮਨਚੰਦਾ, ਨਮਨ ਦੂਮੜਾ, ਦੀਕਸ਼ਾ ਸਿਡਾਨਾ, ਠਾਕੁਰ ਤੇ ਯੁਦਵੀਰ ਮੋਂਗਾ ਆਦਿ ਨੇ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕੀਤੀ। ਨਾਟਕ ਵਿੱਚ ਗੀਤ ਤੇ ਸੰਗੀਤ ਕੁਲਜੀਤ ਭੱਟੀ, ਸੈੱਟ ਤਿਆਰੀ ਕਸ਼ਮੀਰ ਲੂਨਾ, ਲਾਈਟਿੰਗ ਸੰਜੀਵ ਗਿਲਹੋਤਰਾ ਤੇ ਪਵਨ ਕੁਮਾਰ, ਮੰਚ ਸੰਚਾਲਨ ਪੂਜਾ ਦੂਮੜਾ ਤੇ ਸੁਨੀਲ ਵਰਮਾ ਨੇ ਕੀਤਾ। ਨਾਟਕ ਵਿੱਚ ਦੇਸ਼ ਦੀ ਵੰਡ ਦੇ ਦਰਦ ਨੂੰ ਬੜੇ ਭਾਵਪੂਰਤ ਢੰਗ ਨਾਲ ਪ੍ਰਗਟ ਕੀਤਾ ਗਿਆ। ਵੰਡ ਦੇ ਦੌਰਾਨ ਪਾਕਿਸਤਾਨ ਵਿੱਚ ਰਹਿ ਗਿਆ ਇਕ ਹਿੰਦੂ ਲਲਾਰੀ ਰੰਗੂ ਦਾਦਾ ਆਪਣੀ ਦੋਹਤੀ ਦੇ ਵਿਆਹ ਲਈ ਹਿੰਦੂਸਤਾਨ ਜਾਣਾ ਚਾਹੁੰਦਾ ਹੈ, ਜਦਕਿ ਹਿੰਦੂਸਤਾਨ ਆ ਵਸੀ ਇੱਕ ਅੰਨ੍ਹੀ ਮਾਈ ਦਾ ਵੀ ਵੰਡ ਪਿਛੋਂ ਪਾਕਿਸਤਾਨ ਬਣ ਗਏ ਆਪਣੇ ਪਿੰਡ ਅਤੇ ਗਲੀ- ਮੁਹੱਲੇ ਵਿੱਚ ਜਾ ਕੇ ਆਪਣੀ ਸਹੇਲੀਆਂ ਨਾਲ ਮਿਲਣ ਦਾ ਚਾਅ ਹੈ। ਪਰ ਵੀਜ਼ਾ ਨਾ ਮਿਲਣ ਅਤੇ ਹੋਰ ਪਰੇਸ਼ਾਨੀਆਂ ਕਾਰਨ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ ਤਾਂ ਉਹ ਸੁਫ਼ਨੇ ਵਿੱਚ ਆਪਣੇ ਚਾਅ ਪੂਰੇ ਕਰਦੇ ਹਨ। ਨਾਟਕ ਵਿੱਚ ਪਰਿਵਾਰ ਵਿੱਚ ਚਲਦੀ ਨੌਕ-ਝੌਕ ਵੀ ਦਰਸ਼ਕਾ ਨੂੰ ਹਸਾਉਣ ਵਿਚ ਸਫਲ ਰਹੀ।
ਇਸ ਮੌਕੇ ਸ੍ਰੀ ਦੀਪ ਕੰਬੋਜ਼, ਮੇਅਰ ਵਿਮਲ ਠਠਈ, ਸੰਪਾਦਕ ਰਜਿੰਦਰ ਮਾਜ਼ੀ ਪ੍ਰਿੰਸੀਪਲ ਮੈਡਮ ਸਿਮਤਾ ਸ਼ਰਮਾ, ਡਾ. ਸੁਭਾਸ਼ ਨਾਗਪਾਲ, ਸ. ਪਰਮਿੰਦਰ ਸਿੰਘ ਖੋਜ਼ ਅਫ਼ਸਰ ਫ਼ਾਜ਼ਿਲਕਾ, ਡਾ ਸਨਮਾਨ ਮਾਜ਼ੀ, ਕੁਲਭੂਸ਼ਨ ਹਿਤੈਸ਼ੀ, ਹਰਜਿੰਦਰ ਬਹਾਵਾਲਿਆ, ਅਜੇ ਸ਼ਰਮਾ, ਪ੍ਰਿੰਸੀਪਲ ਡਾ ਵਿਜੇ ਗਰੋਵ, ਪ੍ਰੋ. ਬੀ.ਐਸ ਚੌਧਰੀ, ਸ੍ਰੀ ਪੰਕਜ ਨਰੂਲਾ, ਪ੍ਰਵੀਨ ਚਾਵਲਾ, ਪ੍ਰੋ ਗੁਰਰਾਜ ਚਹਿਲ, ਪ੍ਰੋ. ਚੰਦਰ ਅਦੀਬ, ਡਾ. ਜੀ.ਐਸ. ਮਿਤਲ, ਵੇਦ ਪ੍ਰਕਾਸ਼ ਅਲਾਹ, ਪ੍ਰਦੀਪ ਠਕਰਾਲ, ਡਾ. ਮਨਦੀਪ ਸਿੰਘ, ਸੰਜੇ ਚਾਨਨਾ, ਨਵਦੀਪ ਸ਼ਰਮਾ, ਹਰਦੀਪ ਢਿੱਲੋ, ਤਜਿੰਦਰ ਸਿੰਘ ਖਾਲਸਾ, ਪ੍ਰਿੰਸੀਪਲ ਰਾਜੇਸ਼ ਸਚਦੇਵਾ, ਵਿਜੈਅੰਤ ਜੁਨੇਜਾ, ਅਨੁਰਾਗ ਨਾਗਪਾਲ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।
ਪ੍ਰੋਗਰਾਮ ਦੇ ਦੌਰਾਨ ਪ੍ਰਸਿੱਧ ਰੰਗਕਰਮੀ ਮਨੀਸ਼ ਜੋਸ਼ੀ, ਡਾ. ਗੁਰਤੇਜ਼ ਸਿੰਘ, ਗੌਰਵ ਭਠੇਜਾ, ਜੈ ਖਾਨ ਨੂੰ ਰੰਗਮੰਚੀ ਸਨਮਾਨ-22 ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਰਾਜੂ ਠਠਈ, ਗੁਰਜੰਟ ਬਰਾੜ, ਵਿਸ਼ਨੂੰ ਨਾਰਾਇਣ, ਸੰਜੇ ਚਾਨਨਾ, ਰਾਹੁਲ ਬਾਘਲਾ, ਸਤਵੰਤ ਕਾਹਲੋ, ਨੀਰਜ ਦੂਮੜਾ, ਜਗਜੋਤ ਸਿੰਘ, ਸੁਖਦੀਪ ਭੁੱਲਰ ਦਾ ਵਿਸ਼ੇਸ਼ ਯੋਗਦਾਨ ਰਿਹਾ।