4.5 ਕਰੋੜ ਰੁੁਪਏ ਦੀ ਲਾਗਤ ਨਾਲ ਬਣ ਰਿਹਾ ਵਾਟਰ ਵਰਕਸ ਅਮਰਪੁੁਰਾ ਦੇ ਲੋਕਾਂ ਨੂੰ ਉਪਲੱਬਧ ਕਰਵਾਏਗਾ ਸਾਫ਼ ਪਾਣੀ
ਫਾਜਿ਼ਲਕਾ, 26 ਸਤੰਬਰ (ਪੀ ਟੀ ਨੈੱਟਵਰਕ)
ਹਲਕਾ ਬੱਲੂਆਣਾ ਦੇ ਪਿੰਡ ਅਮਰਪੁੁਰਾ ਵਿੱਚ ਬਣ ਰਿਹਾ ਵਾਟਰ ਵਰਕਸ ਪਿੰਡ ਦੀ ਸਾਰੀ ਆਬਾਦੀ ਨੂੰ ਸਾਫ਼ ਸੁੁਥਰਾ ਪਾਣੀ ਉਪਲਬਧ ਕਰਵਾਏਗਾ। ਇਸ ਪ੍ਰੋਜੈਕਟ ਦਾ ਕੰਮ ਲਗਪਗ ਮੁੁਕੰਮਲ ਹੋ ਚੱੁਕਾ ਹੈ ਤੇ ਜਲਦੀ ਇਹ ਲੋਕਾਂ ਲਈ ਚਾਲੂ ਹੋ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਦੀਪ ਸਿੰਘ ਭੱਠਲ ਨੇ ਦੱਸਿਆ ਕਿ ਪਿੰਡ ਅਮਰਪੁੁਰਾ ਵਿੱਚ ਲੋਕਾਂ ਦੀ ਲੰਬੇ ਸਮੇਂ ਤੋਂ ਨਵੇਂ ਵਾਟਰ ਵਰਕਸ ਦੀ ਮੰਗ ਸੀ ਜਿਸ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 4 ਕਰੋੜ 41 ਲੱਖ ਰੁੁਪਏ ਦੀ ਲਾਗਤ ਨਾਲ ਵਾਟਰ ਵਰਕਸ ਬਣਾਇਆ ਜਾ ਰਿਹਾ ਹੈ । ਇਸ ਨਾਲ ਪਿੰਡ ਦੀ ਸਾਰੀ ਆਬਾਦੀ ਨੂੰ ਤੇ 800 ਤੋਂ ਵੱਧ ਘਰਾਂ ਨੂੰ ਪੀਣ ਵਾਲਾ ਸਾਫ ਸੁੁਥਰਾ ਪਾਣੀ ਮਿਲੇਗਾ। ਉਨ੍ਹਾਂ ਦੱਸਿਆ ਕਿ 22 ਦਸੰਬਰ 2021 ਨੂੰ ਇਹ ਕੰਮ ਮਿੱਤਲ ਕੰਸਟਰੱਕਸ਼ਨ ਕੰਪਨੀ ਨੂੰ ਅਲਾਟ ਹੋਇਆ ਸੀ ਤੇ ਹੁੁਣ ਇਸ ਦਾ ਲਗਪਗ 90 ਫੀਸਦੀ ਕੰਮ ਮੁੁਕੰਮਲ ਹੋ ਚੱੁਕਿਆ ਹੈ। ਇਕ ਮਹੀਨੇ ਤੱਕ ਵਾਟਰ ਵਰਕਸ ਲੋਕਾਂ ਲਈ ਚੱਲ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਵਾਟਰ ਵਰਕਸ ਤੋਂ ਹਰ ਰੋਜ਼ ਪ੍ਰਤੀ ਵਿਅਕਤੀ ਨੂੰ 70 ਲੀਟਰ ਪਾਣੀ ਸਾਫ਼ ਸੁੁਥਰਾ ਮਿਲਿਆ ਕਰੇਗਾ । ਟੈਂਕੀ ਦੀ ਕਪੈਸਟੀ ਡੇਢ ਲੱਖ ਲਿਟਰ ਹੈ । ਉਨ੍ਹਾਂ ਕਿਹਾ ਕਿ ਵਾਟਰ ਵਰਕਸ ਦੇ ਬਣਨ ਨਾਲ ਅਮਰਪੁੁਰਾ ਪਿੰਡ ਦੇ ਲੋਕਾਂ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋ ਜਾਵੇਗੀ । ਪਿੰਡ ਦੀ ਸਰਪੰਚ ਰਾਜਬਾਲਾ ਨੇ ਵਿਭਾਗ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਸੀ ਤੇ ਸਰਕਾਰ ਨੇ ਉਨ੍ਹਾਂ ਦੀ ਇਹ ਸਮੱਸਿਆ ਦੂਰ ਕਰ ਦਿੱਤੀ ਹੈ ।ਉਨ੍ਹਾਂ ਕਿਹਾ ਕਿ ਵਾਟਰ ਵਰਕਸ ਦਾ ਕੰਮ ਮੁੁਕੰਮਲ ਹੋਣ ਬਾਅਦ ਲੋਕਾਂ ਨੂੰ ਸਾਫ ਸੁੁਥਰਾ ਪਾਣੀ ਉਪਲਬਧ ਹੋ ਸਕੇਗਾ।