ਫਾਰਮ ਭਰਨ ਦੀ ਆਖ਼ਰੀ ਮਿਤੀ 15 ਅਕਤੂਬਰ
ਰਵੀ ਸੈਣ , ਬਰਨਾਲਾ , 21 ਸਤੰਬਰ 2022
ਜਵਾਹਰ ਨਵੋਦਿਆ ਵਿਦਿਆਲਿਆ , ਢਿੱਲਵਾਂ ਜੋ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਚੱਲ ਰਿਹਾ ਹੈ ਅਤੇ ਸੀਬੀਐਸਈ ਬੋਰਡ ਦੁਆਰਾ ਮਾਨਤਾ ਪ੍ਰਾਪਤ ਹੈ, ਵਿਚ ਨੌਵੀਂ ਜਮਾਤ (ਸੈਸ਼ਨ 2023-24 ) ਵਿੱਚ ਦਾਖਲਾ ਲੈਣ ਲਈ ਫਾਰਮ ਆਨਲਾਈਨ ਭਰਨੇ 2 ਸਤੰਬਰ 2022 ਤੋਂ ਸ਼ੁਰੂ ਹੋ ਚੁੱਕੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀ ਹੇਮ ਰਾਜ ਨੇ ਦੱਸਿਆ ਕਿ ਕੋਈ ਵੀ ਵਿਦਿਆਰਥੀ ਜੋ ਜ਼ਿਲ੍ਹਾ ਬਰਨਾਲਾ ਦਾ ਵਸਨੀਕ ਹੈ ਅਤੇ ਇਸ ਸਮੇਂ ਬਰਨਾਲਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਅੱਠਵੀਂ ਜਮਾਤ (2022-23 ) ਵਿੱਚ ਪੜ੍ਹ ਰਿਹਾ ਹੈ ਅਤੇ ਉਮਰ ਦੀ ਹੱਦ ਮਿਤੀ 01.05.2008 ਤੋਂ 30.04.2010 ਤੱਕ ਹੈ, ਫਾਰਮ ਭਰ ਸਕਦਾ ਹੈ। ਫਾਰਮ ਭਰਨ ਦੀ ਆਖ਼ਰੀ ਮਿਤੀ 15.10.2022 ਹੈ।
ਸ੍ਰੀ ਹੇਮ ਰਾਜ ਨੇ ਦੱਸਿਆ ਕਿ ਨੌਵੀਂ ਜਮਾਤ (ਸੈਸ਼ਨ 2023-24) ਦਾ ਦਾਖਲਾ ਲੈਣ ਲਈ ਪ੍ਰੀਖਿਆ ਮਿਤੀ 11.02.2023 (ਸ਼ਨੀਵਾਰ) ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਅਤੇ ਫਾਰਮ ਭਰਨ ਲਈ ਵਿਭਾਗ ਦੀ ਵੈਬਸਾਈਟ www.navodaya.gov.in or www.nvsadmissionclassnine.in ‘ਤੇ ਵਿਜ਼ਿਟ ਕੀਤਾ ਜਾਵੇ।