RAPE , ਨਾਬਾਲਿਗਾ 5 ਦਿਨ ਬਾਅਦ ਰੇਲਵੇ ਸਟੇਸ਼ਨ ਤੋਂ ਮਿਲੀ

Advertisement
Spread information

ਐਨ ਬਾਂਗਾ , ਨਾਭਾ 6 ਸਤੰਬਰ 2022

    ਪੰਜ ਦਿਨ ਪਹਿਲਾਂ ਘਰੋਂ ਲਾਪਤਾ ਹੋਈ ਨਾਬਾਲਿਗ ਲੜਕੀ ਨੂੰ ਇੱਕ ਨੌਜਵਾਨ ਬਲਾਤਕਾਰ ਤੋਂ ਬਾਅਦ ਰੇਲਵੇ ਸਟੇਸ਼ਨ ਨਾਭਾ ਪਰ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ਦੇ ਅਧਾਰ ਤੇ ਨਾਮਜ਼ਦ ਦੋਸ਼ੀ ਖਿਲਾਫ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ‘ਚ ਬਲਾਤਕਾਰ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਇੱਕ ਸਤੰਬਰ ਨੂੰ ਮੁਦੈਲਾ ਆਪਣੇ ਘਰ ਹਾਜਰ ਸੀ ਅਤੇ ਮੁਦੈਲਾ ਦੀ ਲੜਕੀ ਦੁਪਿਹਰ ਸਮੇਂ ਬਿਨ੍ਹਾ ਦੱਸੇ ਹੀ ਘਰੋਂ ਲਾਪਤਾ ਹੋ ਗਈ। ਕਾਫੀ ਤਲਾਸ਼ ਕਰਨ ਪਰ ਪਤਾ ਲੱਗਿਆ ਕਿ ਬੂਟਾ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਪਿੰਡ ਫੈਜਗੜ੍ਹ ਹਾਲ ਵਾਸੀ ਨੇੜੇ ਰੇਲਵੇ ਸਟੇਸ਼ਨ ਨਾਭਾ, ਮੁਦੈਲਾ ਦੀ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ, ਜੋ ਹੁਣ ਉਕਤ ਦੋਸ਼ੀ, ਮੁਦੈਲਾ ਦੀ ਲੜਕੀ ਸਮੇਤ ਰੇਲਵੇ ਸਟੇਸ਼ਨ ਨਾਭਾ ਖੜ੍ਹਾ ਹੈ ਤੇ ਕਿੱਧਰੇ ਦੂਰ ਲੈ ਕੇ ਜਾਣ ਦੀ ਤਾਕ ਵਿੱਚ ਹੈ। ਸੂਚਨਾ ਮਿਲਿਦਆਂ ਹੀ ਮੁਦੈਲਾ ਆਪਣੇ ਨਾਲ ਹੋਰ ਜਣਿਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਨਾਭਾ ਪੁਹੰਚੀ ਤਾਂ ਉੱਥੇ ਲੜਕੀ ਦੇ ਕੋਲ ਖੜ੍ਹੇ ਬੂਟਾ ਸਿੰਘ ਨੇ ਸਾਨੂੰ ਦੇਖਿਆ ਤਾਂ ਉਹ ਲੜਕੀ ਨੂੰ ਉੱਥੇ ਹੀ ਛੱਡ ਕੇ ਮੌਕਾ ਤੋਂ ਫਰਾਰ ਹੋ ਗਿਆ। ਪੀੜਤ ਲੜਕੀ ਨੇ ਦੱਸਿਆ ਕਿ ਦੋਸ਼ੀ ਨੇ ਉਸ ਨਾਲ ਜਬਰਦਸਤੀ , ਉਸਦੀ ਮਰਜੀ ਤੋਂ ਬਿਨਾਂ ਬਲਾਤਕਾਰ ਕੀਤਾ ਹੈ। ਥਾਣਾ ਸਦਰ ਨਾਭਾ ਦੇ ਐਸ.ਐਚ.ੳ. ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਦੇ ਖਿਲਾਫ U/S 376 IPC ਤੇ Sec 4 POCSO Act ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉੱਧਰ ਪਤਾ ਇਹ ਵੀ ਲੱਗਿਆ ਹੈ ਕਿ ਦੋਸ਼ੀ ਬੂਟਾ ਸਿੰਘ ਨੇ ਬਲਾਤਕਾਰ ਦੇ ਕੇਸ ਅਤੇ ਡਰ ਦੇ ਕਾਰਣ, ਸ਼ੱਕੀ ਹਾਲਤਾਂ ਵਿੱਚ ਆਤਮਹੱਤਿਆ ਕਰ ਲਈ ਹੈ। 

Advertisement
Advertisement
Advertisement
Advertisement
Advertisement
Advertisement
error: Content is protected !!