ਸਰਕਾਰੀ ਹਾਈ ਸਕੂਲ ਬਦਰਾ ਵਿਖੇ ਇੰਸਪਾਇਰ ਮੀਟ ਦਾ ਆਯੋਜਨ
ਬਰਨਾਲਾ, 3 ਸਤੰਬਰ (ਰਘੂਵਰ) ਹੈੱਪੀ)
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਮਾਪੇ–ਅਧਿਆਪਕ ਮਿਲਣੀ ਇੰਸਪਾਇਰ ਮੀਟ (ਮਾਪੇ–ਅਧਿਆਪਕ ਮਿਲਣੀ) ਦਾ ਆਯੋਜਨ ਕੀਤਾ ਗਿਆ। ਮਿਲਣੀ ਦੌਰਾਨ ਬੀ.ਐਮ. ਸਾਇੰਸ ਰਾਜੇਸ਼ ਕੁਮਾਰ, ਬੀ.ਐਮ. ਗਣਿਤ ਸੰਦੀਪ ਸਿੰਘ, ਜੀ.ਓ.ਜੀ. ਗੁਰਪ੍ਰੀਤ ਸਿੰਘ ਚਹਿਲ ਅਤੇ ਸਮਾਜਸੇਵੀ ਡਾ. ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਕੂਲ ਦੇ ਮੀਡੀਆ ਕੋਆਰਡੀਨੇਟਰ ਨਿਰਮਲ ਸਿੰਘ ਵਾਲੀਆ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਮਾਤਾ–ਪਿਤਾ ਨੇ ਬੜੇ ਉਤਸ਼ਾਹ ਨਾਲ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਿਆ। ਉਹਨਾਂ ਨੇ ਦੱਸਿਆ ਕਿ ਬੱਚਿਆਂ ਦੇ ਮਾਤਾ–ਪਿਤਾ ਨਾਲ ਬੱਚਿਆਂ ਦੀਆਂ ਰੁਚੀਆਂ, ਸਿਹਤ ਸਬੰਧੀ ਆਦਤਾਂ, ਸਹਿ–ਵਿੱਦਿਅਕ ਕਿਰਿਆਵਾਂ, ਖੇਡਾਂ ਅਤੇ ਅਗਸਤ ਪ੍ਰੀਖਿਆ ਦੇ ਨਤੀਜਿਆਂ ਸਬੰਧੀ ਗੱਲਬਾਤ ਕੀਤੀ ਗਈ। ਸਕੂਲ ਮੁਖੀ ਗੁਰਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਪਪੱਖੀ ਵਿਕਾਸ ਲਈ ਮਾਤਾ–ਪਿਤਾ ਅਤੇ ਅਧਿਆਪਕਾਂ ਦਾ ਆਪਸੀ ਤਾਲਮੇਲ ਹੋਣਾ ਬਹੁਤ ਜਰੂਰੀ ਹੈ। ਬੱਚਿਆਂ ਤੇ ਉਹਨਾਂ ਦੇ ਮਾਪਿਆਂ ਲਈ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਮਾਤਾ–ਪਿਤਾ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਅਧਿਆਪਕ ਅਵਤਾਰ ਸਿੰਘ, ਗੁਰਪਿੰਦਰ ਸਿੰਘ, ਕੁਲਵਿੰਦਰ ਸਿੰਘ, ਚਿਰਜੋਤ ਸਿੰਘ, ਹਰਜੀਤ ਸਿੰਘ ਜੋਗਾ, ਸਮੂਹ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ–ਪਿਤਾ ਮੌਜੂਦ ਸਨ।