ਕਲੋਨੀ ਦੀਆਂ ਸਮੱਸਿਆਵਾਂ ਨੂੰ ਲੈ ਕੇ MLA ਨਾਲ ਕੀਤੀਆਂ ਵਿਚਾਰਾਂ
ਪਰਦੀਪ ਕਸਬਾ ਸੰਗਰੂਰ,6 ਜੁਲਾਈ 2022
ਗਲੀਆਂ ,ਨਾਲੀਆਂ, ਗੰਦੇ ਨਾਲੇ ਦੀ ਸਫਾਈ ਆਵਾਰਾ ਕੁੱਤਿਆਂ , ਬੇਸਹਾਰਾ ਪਸ਼ੂਆਂ ਦੀ ਸਮੱਸਿਆਵਾਂ ਦੇ ਹੱਲ ਸੰਬੰਧੀ ਅਫਸਰ ਕਲੋਨੀ ਨਿਵਾਸੀਆਂ ਦਾ ਇਕ ਵਫਦ ਐਮ ਐਲ ਏ ਭਰਾਜ ਨੂੰ ਮਿਲਿਆ।
ਅਫਸਰ ਕਲੋਨੀ ਦੇ ਸਰਪੰਚ ਸੁਰਿੰਦਰਸਿੰਘ ਭਿੰਡਰ , ਪਾਰਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ,ਪੰਚਾਇਤ ਮੈਂਬਰ ਸੁਦੇਸ਼ਕੁਮਾਰ, ਕੁਲਵੰਤਸਿੰਘ, ਵਰਿੰਦਰ ਕੁਮਾਰਵੋਹਰਾ,ਕੀਰਤੀਭੱਠਲ, ਸਿਮਰਨਜੀਤਸਿੰਘ,ਐਡਵੋਕੇਟ ਵੀ ਕੇ ਗੁਪਤਾ,ਸੁੰਦਰ ਦਾਸ,ਨਿਰਮਲ ਸਿੰਘ ਗਿੱਲ ਆਧਾਰਿਤ ਸਥਾਨਕ ਅਫਸਰ ਕਲੋਨੀ ਨਿਵਾਸੀਆਂ ਦਾ ਇਕ ਵਫਦ ਸੀਵਰੇਜ ਦੀ ਪਾਈਪ ਪੈਣ ਕਾਰਨ ਹੋਈ ਗਲੀਆਂਦੀ ਅਤੀ ਮਾੜੀ ਹਾਲਤ ਨੂੰ ਸੁਧਾਰਨ,ਗਲੀਆਂ ਮੁੜ ਪੱਕੀਆਂ ਕਰਵਾਉਣ ,ਗੰਦੇ ਨਾਲੇ ਦੀ ਸਫਾਈ,ਆਵਾਰਾ ਕੁੱਤਿਆਂ ,ਬੇਸਹਾਰਾ ਪਸ਼ੂਆਂ ਦੀ ਸਮੱਸਿਆਵਾਂ ਦੀ ਮੰਗ ਹਲ ਕਰਨ ਨੂੰ ਲੈ ਕੇ ਇਕ ਵਫਦ ਐਮ ਐਲ ਏ ਬੀਬਾ ਨਰਿੰਦਰ ਕੌਰ ਭਰਾਜ ਨੂੰ ਮਿਲਿਆ।
ਉਨ੍ਹਾਂ ਵਫਦ ਦੀ ਗਲ ਨੂੰ ਬੜੇ ਧਿਆਨ ਨਾਲ ਸੁਣਿਆ।ਵਫਦ ਵਲੋਂ ਉਨ੍ਹਾਂ ਨੂੰ ਦਸਿਆ ਗਿਆ ਕਿ ਗਲੀਆਂ ਦੀ ਹਾਲਤ ਅਤੀ ਮਾੜੀ ਹੋ ਚੁੱਕੀ ਹੈ,ਵਾਰਸ਼ ਸਮੇਂ ਘਰਾਂ ਵਿਚੋਂ ਨਿਕਲਣਾ ਔਖਾ ਹੋ ਜਾਂਦਾਹੈ।ਬੱਚੇ ਸਕੂਲਾਂ ਵਿੱਚ ਨਹੀਂ ਜਾ ਸਕਦੇ ,ਔਰਤਾਂ ਤੇ ਬਜੁਰਗ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ।ਜਿਹੜੇ ਪਰਿਵਾਰਕ ਮੈਂਬਰ ਘਰਾਂ ਚੋਂ ਬਾਹਰ ਜਾਂਦੇ ਹਨ ਉਹ ਲਿਬੜੇ ਪੈਰਾਂ ਨਾਲ ਮੁੜਦੇ ਹਨ , ਕਈ ਸੱਟਾਂ ਖਾ ਕੇ ਆਉਂਦੇ ਹਨ।ਕਿਉਂਕਿ ਪਾਣੀ ਖੜਨ ਤੇ ਮਿੱਟੀ ਚੀਕਣੀ ਹੋਣ ਕਰਕੇ ਗਲੀਆਂ ਵਿੱਚੋਂ ਲੰਘਿਆ ਨਹੀਂ ਜਾਦਾ। ਹੋਮ ਨਕੈਸ਼ਨ ਵਾਲੀਆਂ ਹੌਦੀਆਂ ਦੀਆਂ ਲੋਹੇ ਦੀਆਂ ਪੱਟੀਆਂ ਦੁਰਘਟਨਾਵਾਂ ਦਾ ਕਾਰਨ ਬਣ ਚੁੱਕੀਆਂ ਹਨ।ਐਮ ਐਲ ਏ ਭਰਾਜ ਨੇ ਸਾਰੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਤੇ ਮੰਗਾਂ ਦੀ ਪੂਰਤੀ ਲਈ ਯਤਨ ਸ਼ੁਰੂ ਕਰਨ ਦਾ ਵਿਸ਼ਵਾਸ ਦਵਾਇਆ।
ਉਨ੍ਹਾਂ ਆਉਂਦੇ ਸੋਮਵਾਰ ਨੂੰ ਨਿਜੀ ਤੌਰ ਤੇ ਕਲੋਨੀ ਵਿੱਚ ਸਾਈਟ ਤੇ ਆ ਕੇ ਗਲੀਆਂ ਦੀ ਹਾਲਤ ਦੇਖਣ ਤੇ ਛੇਤੀ ਗਲੀਆਂ ਠੀਕ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਵਫਦ ਦੀ ਹਾਜਰੀ ਵਿੱਚ ਐਕਸੀਅਨ ਸੀਵਰੇਜ ਬੋਰਡ ਨਾਲ ਵੀ ਗਲੀਆਂ ਦੇ ਹਲ ਲਈ ਗਲ ਕੀਤੀ ।