ਰਘਵੀਰ ਹੈਪੀ , ਬਰਨਾਲਾ 29 ਜੁਲਾਈ 2022
ਜਿਲ੍ਹੇ ਦੀ ਨਾਮਵਰ ਸੰਸਥਾ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਫੀਸਾਂ ਵਿੱਚ ਭਾਰੀ ਛੋਟ ਦਿੱਤੀ ਜਾ ਰਹੀ ਹੈ। ਅਜੌਕੇ ਸਮੇਂ ਵਿੱਚ ਜਨਰਲ ਅਤੇ ਹੋਰ ਕਈ ਵਰਗਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਕਾਲਜਾਂ ਦੀਆਂ ਫੀਸਾਂ ਜਿਆਦਾ ਹੋਣ ਕਰਕੇ ਅੱਗੇ ਪੜਾਈ ਜਾਰੀ ਰੱਖਣ ਵਿੱਚ ਇਸ ਲਈ ਦਿੱਕਤਾਂ ਆ ਜਾਂਦੀਆਂ ਹਨ ਕਿ ਮਹਿੰਗਾਈ ਦੇ ਦੌਰ ਵਿੱਚ ਉਹਨਾਂ ਦੇ ਮਾਪਿਆਂ ਨੂੰ ਇਹ ਖਰਚੇ ਚੁਕਣੇ ਮੁਸਕਿਲ ਹੋ ਜਾਂਦੇ ਹਨ। ਇਸ ਲਈ ਐੱਸ ਐੱਸ ਡੀ ਕਾਲਜ ਦੀ ਮੈਨੇਜਮੈਂਟ ਨੇ ਇਹਨਾਂ ਵਿਦਿਆਰਥੀਆਂ ਲਈ ਫੀਸਾਂ ਵਿੱਚ ਭਾਰੀ ਛੂਟ ਦੇਣ ਦਾ ਐਲਾਨ ਕੀਤਾ ਹੈ।
ਐੱਸ.ਡੀ ਸਭਾ (ਰਜਿ:) ਬਰਨਾਲ਼ਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ ਜਨਰਲ ਅਤੇ ਓ.ਬੀ.ਸੀ ਵਰਗ ਦੇ ਜਿਹਨਾਂ ਵਿਦਿਆਰਥੀਆਂ ਨੇ ਆਪਣੀ +2 ਦੀਆਂ ਪ੍ਰੀਖਿਆਵਾਂ ਵਿੱਚੋਂ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਐੱਸ ਐੱਸ ਡੀ ਕਾਲਜ ਵੱਲੋਂ ਉਹਨਾਂ ਦੀ 50 ਫੀਸਦੀ ਟਿਊਸ਼ਨ ਫੀਸ ਮੁਆਫ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਐਸ.ਸੀ ਵਰਗ ਦੇ ਜਿਹੜੇ ਵਿਦਿਆਰਥੀਆਂ ਨੂੰ ਕਿਸੇ ਕਾਰਨ ਸਕਾਲਰਸ਼ਿਪ ਨਹੀਂ ਮਿਲੀ, ਉਹ ਵੀ ਇਸ ਸਕੀਮ ਦਾ ਲਾਭ ਲੈ ਸਕਣਗੇ। ਇਸ ਦੇ ਨਾਲ ਹੀ ਐੱਸ.ਡੀ ਸਭਾ (ਰਜਿ:) ਬਰਨਾਲ਼ਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਇਹ ਵੀ ਐਲਾਨ ਕੀਤਾ ਕਿ ਉਪਰੋਕਤ ਵਰਗ ਦੇ ਜਿਹਨਾਂ ਵਿਦਿਆਰਥੀਆਂ ਨੇ ਆਪਣੀਆਂ ਪ੍ਰੀਖਿਆਵਾਂ ਵਿੱਚੋਂ 95 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਉਹਨਾਂ ਵਿਦਿਆਰਥੀਆਂ ਦੀ 75 ਫੀਸਦੀ ਟਿਊਸ਼ਨ ਫੀਸ ਮੁਆਫ਼ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਐੱਸ.ਐੱਸ.ਡੀ ਕਾਲਜ ਵੱਲੋਂ ਫੀਸਾਂ ਵਿੱਚ ਦਿੱਤੀ ਜਾ ਰਹੀ ਇਸ ਭਾਰੀ ਛੂਟ ਦਾ ਲਾਭ 10 ਅਗਸਤ ਤੱਕ ਦਾਖਲਾ ਲੈਣ ਵਾਲੇ ਵਿਦਿਅਰਥੀਆਂ ਲੈ ਸਕਦੇ ਹਨ। ਇਸ ਮੌਕੇ ਐੱਸ ਐੱਸ ਡੀ ਕਾਲਜ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸ਼ਨ, ਡੀਨ ਨੀਰਜ ਸ਼ਰਮਾ, ਐਸ.ਡੀ ਸਭਾ ਵਿਦਿਅੱਕ ਸੰਸਥਾਵਾਂ ਦੇ ਪ੍ਰਬੰਧਕ ਮੁਨੀਸ਼ੀ ਦੱਤ ਸ਼ਰਮਾ, ਪ੍ਰੋ: ਦਲਬੀਰ ਕੌਰ, ਪ੍ਰੋ: ਉਪਕਾਰ ਸੰਧੂ, ਪ੍ਰੋ: ਸੁਨੀਤਾ ਗੋਇਲ, ਪ੍ਰੋ: ਵਿਕਰਮ ਸਿੰਘ (ਡਾ:), ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਕਰਨੈਲ ਸਿੰਘ ਆਦਿ ਹਾਜਰ ਸਨ।