ਹੁਣ ਸਿਵਲ ਹਸਪਤਾਲ ‘ਚ ਵੀ ਹੋਊਗਾ ਅਲਟਰਾਸਾਊਂਡ

Advertisement
Spread information

 ਡਾ. ਸ਼ਿਖਾ ਨੇ ਸੰਭਾਲਿਆ ਸਿਵਲ ਹਸਪਤਾਲ ਬਰਨਾਲਾ  ‘ਚ ਰੇਡਿਓਲੌਜਿਸਟ ਮਾਹਿਰ ਦਾ ਅਹੁਦਾ


ਰਘਵੀਰ ਹੈਪੀ , ਬਰਨਾਲਾ, 15 ਜੁਲਾਈ 2022
ਸਿਵਲ ਹਸਪਤਾਲ ਬਰਨਾਲਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਖਾਲੀ ਪਈ ਰੇਡਿਓਲੌਜਿਸਟ ਮਾਹਿਰ ਦੀ ਆਸਾਮੀ ’ਤੇ ਡਾ. ਸ਼ਿਖਾ ਦੀ ਤਾਇਨਾਤੀ ਨਾਲ ਹੁਣ ਸਿਵਲ ਹਸਪਤਾਲ ਬਰਨਾਲਾ ਵਿਖੇ ਅਲਟਰਾਸਾਊਂਡ ਦੀਆਂ ਸੇਵਾਵਾਂ ਮੁੜ ਬਹਾਲ ਹੋ ਗਈਆਂ ਹਨ।
   ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਪ੍ਰਾਈਵੇਟ ਡਾਕਟਰ ਦੀ ਡਿਊਟੀ ਲਗਾ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਕੀਤੇ ਅਲਟਰਾ ਸਾਊਂਡ ਕੀਤੀ ਜਾਂਦੀ ਸੀ। ਡਾ. ਔਲਖ ਨੇ ਦੱਸਿਆ ਕਿ ਹੁਣ ਸਿਵਲ ਹਸਪਤਾਲ ਬਰਨਾਲਾ ’ਚ ਪੂਰੇ ਸਮੇਂ ਗਰਮੀਆਂ ਵਿੱਚ ਸਵੇਰੇ 8 ਤੋਂ 2 ਅਤੇ ਸਰਦੀਆਂ ਵਿੱਚ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਅਲਟਰਾਸਾਊਂਡ ਕੀਤਾ ਜਾਵੇਗਾ। ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਕਿਹਾ ਕਿ ਰੇਡਿਓਲੋਜਿਸਟ ਮਾਹਿਰ ਡਾਕਟਰ ਸ਼ਿਖਾ ਪੀ.ਜੀ.ਆਈ. ਚੰਡੀਗੜ ਵਿਖੇ ਰੇਡਿਓਲੌਜਿਸਟ ਮਾਹਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।

Advertisement
Advertisement
Advertisement
Advertisement
Advertisement
error: Content is protected !!