ਮੁੱਖ ਮੰਤਰੀ ਦੇ ਐਲਾਨ ਨਾਲ ਪਟਿਆਲਾ ਤੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਰੋਜ਼ਾਨਾ ਜਾਣਗੀਆਂ 2 ਸੁਪਰ ਲਗਜ਼ਰੀ ਬੱਸਾਂ-ਪੂਨਮਦੀਪ ਕੌਰ

Advertisement
Spread information

ਪੀ.ਆਰ.ਟੀ.ਸੀ. ਦੀਆਂ ਬੱਸਾਂ ਦਾ ਕਿਰਾਇਆ 835 ਰੁਪਏ, ਬੂਕਿੰਗ ਆਨਲਾਈਨ ਹੋਵੇਗੀ


ਰਾਜੇਸ਼ ਗੋਤਮ , ਪਟਿਆਲਾ, 10 ਜੂਨ 2022 
     ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੀਤੇ ਐਲਾਨ ਨਾਲ ਪੀ.ਆਰ.ਟੀ.ਸੀ. ਪਟਿਆਲਾ ਤੋਂ ਵੀ 15 ਜੂਨ ਨੂੰ ਦੋ ਸੁਪਰ ਲਗਜ਼ਰੀ ਵੋਲਵੋ ਬੱਸਾਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਜਾਣ ਲਈ ਰਵਾਨਾ ਕਰੇਗੀ। ਇਹ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਪੂਨਮਦੀਪ ਕੌਰ ਨੇ ਦਿੰਦਿਆਂ ਦੱਸਿਆ ਕਿ ਇਸ ਬੱਸ ਦਾ ਕਿਰਾਇਆ 835 ਰੁਪਏ ਹੋਵੇਗਾ ਤੇ ਇਸ ਦੀ ਬੂਕਿੰਗ ਆਨਲਾਈਨ ਹੋਵੇਗੀ।ਐਮ.ਡੀ. ਪੀ.ਆਰ.ਟੀ.ਸੀ. ਨੇ ਦੱਸਿਆ ਕਿ ਪਟਿਆਲਾ ਬੱਸ ਅੱਡੇ ਤੋਂ 15 ਜੂਨ ਨੂੰ ਦੁਪਹਿਰ 12.40 ਵਜੇ ਪਹਿਲੀ ਬੱਸ ਰਵਾਨਾ ਹੋਵੇਗੀ ਜੋ ਕਿ ਨਵੀਂ ਦਿੱਲੀ ਹਵਾਈ ਅੱਡੇ ‘ਤੇ ਸ਼ਾਮ 06.40 ਵਜੇ ਪੁੱਜ ਜਾਵੇਗੀ ਜੋ ਕਿ ਵਾਪਸੀ ਲਈ ਉੱਥੋਂ ਸਵੇਰੇ 01.30 ਵਜੇ ਪਟਿਆਲਾ ਲਈ ਚੱਲੇਗੀ।
     ਪੂਨਮਦੀਪ ਕੌਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਦੂਜੀ ਬੱਸ ਸ਼ਾਮ 04.00 ਵਜੇ ਪਟਿਆਲਾ ਤੋਂ ਚੱਲੇਗੀ ਅਤੇ ਰਾਤ 10.00 ਵਜੇ ਨਵੀਂ ਦਿੱਲੀ ਹਵਾਈ ਅੱਡੇ ‘ਤੇ ਪੁੱਜੇਗੀ ਅਤੇ ਇਹ ਬੱਸ ਸਵੇਰੇ ਉੱਥੋਂ 06.00 ਹਵਾਈ ਅੱਡੇ ਤੋਂ ਵਾਪਸੀ ਲਈ ਰਵਾਨਾ ਹੋਵੇਗੀ।
ਪੂਨਮਦੀਪ ਕੌਰ ਨੇ ਦੱਸਿਆ ਕਿ ਪੀ.ਆਰ.ਟੀ.ਸੀ. (ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ) ਦੀਆਂ ਇਨ੍ਹਾਂ ਬੱਸਾਂ ਦੀ ਬੁਕਿੰਗ ਪੈਪਸੂਆਨਲਾਈਨ ਡਾਟ ਕਾਮ ਵੈੱਬਸਾਈਟ ਤੋਂ ਬਹੁਤ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ, ਜਿੱਥੇ ਕਿ ਇਨ੍ਹਾਂ ਬੱਸਾਂ ਦੇ ਆਉਣ-ਜਾਣ ਦਾ ਸਮਾਂ ਸਾਰਣੀ ਵੀ ਉਪਲਬਧ ਹੋਵੇਗੀ।
     ਐਮ.ਡੀ. ਨੇ ਕਿਹਾ ਕਿ ਇਸ ਨਾਲ ਹਵਾਈ ਅੱਡੇ ਲਈ ਜਾਣ ਵਾਲੇ ਐਨ.ਆਰ.ਆਈਜ਼ ਤੇ ਪਟਿਆਲਾ ਜ਼ਿਲ੍ਹੇ ਦੇ ਨਿਵਾਸੀਆਂ ਸਮੇਤ ਹੋਰਨਾਂ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਪ੍ਰਦਾਨ ਹੋਈ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀਆਂ ਲਈ ਵੀ ਇਹ ਸਹੂਲਤ ਇੱਕ ਵਰਦਾਨ ਸਾਬਤ ਹੋਵੇਗੀ, ਕਿਉਂਕਿ ਉਹ ਆਪਣੀ ਬੱਸ ਦੀ ਟਿਕਟ ਵਿਦੇਸ਼ ਬੈਠੇ ਹੀ ਬੁੱਕ ਕਰ ਸਕਣਗੇ।

Advertisement
Advertisement
Advertisement
Advertisement
Advertisement
error: Content is protected !!