ਮਾਂ ਦਿਵਸ ਮੌਕੇ ਮਹਿਲਾ ਸਖ਼ਸੀਅਤਾਂ ਐਵਾਰਡਾਂ ਨਾਲ ਸਨਮਾਨਿਤ
ਪਰਦੀਪ ਕਸਬਾ , ਲਹਿਰਾਗਾਗਾ, 9 ਮਈ 2022
ਸੀਬਾ ਸਕੂਲ ਲਹਿਰਾਗਾਗਾ ਵਿਖੇ ਮਾਂ ਦਿਵਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਦੀਆਂ ਮਾਵਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ।ਇਸ ਸਮਾਗਮ ਵਿਚ ਰੀਤੂ ਗੋਇਲ ਨੇ ‘ਸੁਪਰ ਮੋਮ’ ਦਾ ਐਵਾਰਡ ਹਾਸਿਲ ਕੀਤਾ।ਇਸੇ ਤਰ੍ਹਾਂ ਰਜਨੀਸ਼ ਸ਼ਰਮਾ ਨੇ ਗਰੇਸਫੂਲ ਮੋਮ, ਕੁਲਦੀਪ ਕੌਰ ਨੂੰ ਡੀਸੈਂਟ ਪਰਸਨੈਲਿਟੀ, ਨੀਤੂ ਨੂੰ ਸਵੈ-ਵਿਸ਼ਵਾਸ, ਰਿੰਕੂ ਸ਼ਰਮਾ ਨੂੰ ਖੂਬਸੂਰਤ ਅੰਦਾਜ਼, ਬਲਜੀਤ ਕੌਰ ਨੂੰ ਵਧੀਆ ਹਾਵ-ਭਾਵ, ਮਨਪ੍ਰੀਤ ਕੌਰ ਨੂੰ ਵਧੀਆ ਤੋਰ, ਮੰਨਤ ਰਾਣੀ ਨੂੰ ਵਧੀਆ ਪਹਿਰਾਵਾ ਅਤੇ ਨਵਜੋਤ ਕੌਰ ਨੂੰ ਡਾਸ਼ਿੰਗ ਪ੍ਰਫੋਰਮੈਂਸ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾਂਸ, ਸੰਗੀਤ, ਮੋਡਲੰਿਗ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ।ਮੰਚ ਸੰਚਾਲਨ ਸੋਨੀਆ ਸੂਦ ਅਤੇ ਮਧੂ ਮੋਤੀ ਨੇ ਕੀਤਾ।ਮੈਡਮ ਅਮਨ ਢੀਂਡਸਾ ਨੇ ਜਜਮੈਂਟ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਔਰਤ ਅੰਦਰ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ ਅਤੇ ਇਸ ਨੂੰ ਮੌਕਾ ਮਿਲਣਾ ਚਾਹੀਦਾ ਹੈ।ਜੇਕਰ ਅਸੀਂ ਕਲਾਸ ਅਤੇ ਰੀਝਾਂ ਦਾ ਗਲਾ ਘੁੱਟਦੇ ਹਾਂ ਤਾਂ ਅਸੀਂ ਸੰਪੂਰਨ ਨਹੀਂ ਹੋ ਸਕਦੇ।ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਕਿਹਾ ਕਿ ਮਾਂ ਦਾ ਰੁਤਬਾ ਸਭ ਤੋਂ ਉਪਰ ਹੈ ਅਤੇ ਸੋਹਣੇ ਸਮਾਜ ਦੀ ਸਿਰਜਣਾ ਵਿਚ ਮਾਂ ਦਾ ਅਹਿਮ ਰੋਲ ਹੈ।