ਰਘਵੀਰ ਹੈਪੀ , ਬਰਨਾਲਾ, 26 ਅਪ੍ਰੈਲ 2022
ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਵਿਖੇ ਪੰਚਾਇਤੀ ਰਾਜ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਨਹਿਰੂ ਯੁਵਾ ਕੇਂਦਰ ਨਾਲ ਸੰਬੰਧਤ ਯੂਥ ਕਲੱਬਾਂ ਵਲੋਂ ਭਾਗ ਲਿਆ ਗਿਆ। ਕਲੱਬ ਦੇ ਅਹੁਦੇਦਾਰਾਂ ਨਾਲ ਯੂਥ ਕਲੱਬਾਂ ਦੇ ਵਿਕਾਸ ਦੇ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਓਹਨਾ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜਾਣਿਆ।ਇਸ ਮੌਕੇ ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀਮਤੀ ਓਮਕਾਰ ਸਵਾਮੀ ਨੇ ਦੱਸਿਆ ਕਿ ਪਹਿਲਾ ਪੰਚਾਇਤੀ ਰਾਜ ਦਿਵਸ 24 ਅਪ੍ਰੈਲ 2010 ਨੂੰ ਮਨਾਇਆ ਗਿਆ ਸੀ. ਇਸ ਮੌਕੇ ਯੂਥ ਕਲੱਬਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਸਾਫ਼ ਸਫ਼ਾਈ ਦਾ ਪੂਰਾ ਧਿਆਣ ਰੱਖਣ ਅਤੇ ਨਵੀਂ ਪੀੜ੍ਹੀ ਨੂੰ ਪੜ੍ਹਾਈ ਲਿਖਾਈ ਅਤੇ ਖੇਡਾਂ ਵੱਲ ਉਤਸਾਹਿਤ ਕਰਨ। ਇਸ ਮੌਕੇ ਰਿਸ਼ਿਵ ਸਿੰਗਲਾ ਲੇਖਾ ਅਤੇ ਪ੍ਰੋਗਰਾਮ ਸਹਾਇਕ, ਤਰਸੇਮ ਸਿੰਘ ਖੁੱਡੀ ਖੁਰਦ, ਰਵਿੰਦਰ ਸਿੰਘ ਚੀਮਾ, ਪ੍ਰਗਟ ਸਿੰਘ ਕਾਲੇਕੇ, ਨਵਰਾਜ ਸਿੰਘ, ਰਘਬੀਰ ਸਿੰਘ, ਆਦਿ ਹਾਜ਼ਿਰ ਸਨ।