ਮਲੇਰੀਆ ਤੋਂ ਬਚਾਅ ਲਈ ਕੀਤਾ ਜਾਗਰੂਕ

Advertisement
Spread information

ਰਵੀ ਸੈਣ , ਬਰਨਾਲਾ, 23 ਅਪ੍ਰੈਲ 2022 
      ਸਿਹਤ ਵਿਭਾਗ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਇਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਲੇਰੀਆ ਸਬੰਧੀ ਜਾਗਰੂਕਤਾ ਹਫਤਾ ਮਨਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ ਜ਼ਿਲਾ ਬਰਨਾਲਾ ’ਚ ਭੱਠਿਆਂ ਤੇ ਝੁੱਗੀ ਝੌਂਪੜੀਆਂ ’ਚ ਜਾ ਕੇ ਮਲੇਰੀਏ ਦੇ ਲੱਛਣ ਅਤੇ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ।

      ਇਸ ਸਬੰਧੀ ਸਿਹਤ ਵਿਭਾਗ ਦੀ ਟੀਮ ’ਚ ਸੁਰਿੰਦਰ ਵਿਰਕ, ਜਗਜੀਤ ਸਿੰਘ ਅਤੇ ਗਣੇਸ਼ ਦੱਤ ਸਿਹਤ ਕਰਮਚਾਰੀਆਂ ਵੱਲੋਂ ਬਰਨਾਲਾ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਜਾ ਕੇ ਦੱਸਿਆ ਗਿਆ ਕਿ ਕਾਂਬੇ ਨਾਲ ਬੁਖਾਰ, ਬੁਖਾਰ ਤੋਂ ਬਾਅਦ ਕਮਜ਼ੋਰੀ ਅਤੇ ਪਸੀਨਾ ਆਉਣਾ ਆਦਿ ਲੱਛਣ ਹੋਣ ’ਤੇ ਨੇੜੇ ਦੇ ਸਿਹਤ ਕੇਂਦਰ ਜਾਂਚ ਕਰਾਉਣੀ ਚਾਹੀਦੀ ਹੈ । ਮਲੇਰੀਏ ਦਾ ਮੱਛਰ ਸਾਫ ਖੜੇ ਪਾਣੀ ’ਚ ਪਲਦਾ ਹੈ। ਇਸ ਲਈ ਘਰਾਂ ਨੇੜੇ ਪਾਣੀ ਖੜਨ ਨਹੀਂ ਦੇਣਾ ਚਾਹੀਦਾ ਅਤੇ ਖੜੇ ਪਾਣੀ ’ਚ ਤੇਲ ਪਾਉਣਾ ਚਾਹੀਦਾ ਹੈ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਸਮੇਂ ਜਾਗਰੂਕਤਾ ਪੈਂਫਲੇਟ ਵੀ ਵੰਡੇ ਗਏ।    

Advertisement
Advertisement
Advertisement
Advertisement
Advertisement
Advertisement
error: Content is protected !!