TSU ਸਰਕਲ ਬਰਨਾਲਾ ਦੇ ਸਕੱਤਰ ਬਲਵੰਤ ਸਿੰਘ ਦਾ ਸਨਮਾਨ ਸਮਾਰੋਹ

Advertisement
Spread information

ਮੌਜੂਦਾ ਹਾਲਤਾਂ ‘ਚ ਲੋਕਾਈ ਨੂੰ ਦਰਪੇਸ਼ ਚੁਣੌਤੀਆਂ ਸੰਗ ਜਥੇਬੰਦਕ ਸੰਘਰਸ਼ਾਂ ਦੀ ਲੋੜ ਉੱਪਰ ਸਾਰਥਿਕ ਵਿਚਾਰ ਚਰਚਾ


ਰਘਵੀਰ ਹੈਪੀ  , ਬਰਨਾਲਾ 11 ਅਪ੍ਰੈਲ 2022
       ਟੈਕਨੀਕਲ ਸਰਵਸਿਜ ਯੂਨੀਅਨ (ਰਜਿ) ਸਰਕਲ ਬਰਨਾਲਾ ਦੇ ਸਰਕਲ ਸਕੱਤਰ ਬਲਵੰਤ ਸਿੰਘ ਦੁਆਰਾ ਪਾਵਰਕੌਮ ਵਿੱਚ 35 ਸਾਲ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ ਸੇਵਾਮੁਕਤੀ/ਸਨਮਾਨ ਸਮਾਰੋਹ ਸਮੇਂ ਹੀ ਸੁਚੇਤ ਰੂਪ ‘ਚ ਫੈਸਲਾ ਲੈਂਦਿਆਂ ਇਨਕਲਾਬੀ ਜਮਹੂਰੀ ਲਹਿਰ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਫੈਸਲਾ ਕਰ ਲਿਆ।
      ਅੱਜ ਤਰਕਸ਼ੀਲ ਭਵਨ ਵਿੱਚ  ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਸਿਜ ਯੂਨੀਅਨ (ਰਜਿ) ਅਤੇ ਹੋਰ ਜਥੇਬੰਦੀਆਂ ਵੱਲੋਂ ਸਾਥੀ ਬਲਵੰਤ ਸਿੰਘ ਦੀ ਸੇਵਾਮੁਕਤੀ ਸਮੇਂ ਸਾਦਾ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਹ ਸਨਮਾਨ ਸਮਾਰੋਹ ਨਾਲੋਂ ਵਧਕੇ ਮੌਜੂਦਾ ਦੌਰ ‘ਚ ਦਰਪੇਸ਼ ਚੁਣੌਤੀਆਂ ਸਬੰਧੀ ਗੰਭੀਰ ਕਨਵੈਨਸ਼ਨ ਵਿੱਚ ਬਦਲ ਗਿਆ ।
       ਇਸ ਸਨਮਾਨ ਸਮਾਰੋਹ ਸਮੇਂ ਪਾਵਰਕੌਮ, ਕਿਸਾਨ-ਮਜਦੂਰ,ਇਨਕਲਾਬੀ ਜਮਹੂਰੀ ਜਥੇਬੰਦੀਆਂ ਤੋਂ ਇਲਾਕੇ ਭਰ ਚੋਂ ਮਿੱਤਰ ਦੋਸਤ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਸਨਮਾਨ ਪੱਤਰ ਸਾਥੀ ਹਰਬੰਸ ਸਿੰਘ ਮਾਣਕੀ ਨੇ ਪੜ੍ਹਿਆ । ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਤੌਰ’ਸ਼ਾਮਿਲ ਹੋਏ ਇਨਕਲਾਬੀ ਕੇ਼ਦਰ, ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਬਲਵੰਤ ਉੱਪਲੀ, ਗੁਰਦੇਵ ਮਾਂਗੇਵਾਲ, ਗੁਰਮੀਤ ਸੁਖਪੁਰ,ਰਾਜੀਵ ਕੁਮਾਰ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਨੇ ਪਰਿਵਾਰ ਨੂੰ ਇਸ ਅਹਿਮ ਮੌਕੇ ਮੁਬਾਰਕਬਾਦ ਦਿੱਤੀ ਅਤੇ ਸਾਥੀ ਬਲਵੰਤ ਸਿੰਘ ਨਾਲ ਜਥੇਬੰਦਕ ਤੌਰ’ਤੇ ਬਿਤਾਏ ਪਲ ਸਾਂਝੇ ਕੀਤੇ।
        ਮੌਜੂਦਾ ਹਾਲਤਾਂ ਦੀ ਸੰਖੇਪ ਚਰਚਾ ਕਰਦਿਆਂ ਭਵਿੱਖ ਦੀਆਂ ਗੰਭੀਰ ਚੁਣੌਤੀਆਂ ਸੰਗ ਭਿੜਨ ਲਈ ਅਤੇ ਨਵੇਂ ਲੋਕ ਪੱਖੀ ਸਮਾਜ ਦੀ ਸਿਰਜਣਾ ਕਰਨ ਲਈ ਜਥੇਬੰਦੀਆਂ ਵਿੱਚ ਅਗਵਾਨੂੰ ਭੂਮਿਕਾ ਨਿਭਾਉਣ ਦੀ ਗੁਜਾਰਿਸ਼ ਕੀਤੀ। ਇਸ ਮੌਕੇ ਸਾਥੀ ਬਲਵੰਤ ਸਿੰਘ ਨੇ ਇਨਕਲਾਬੀ ਜਮਹੂਰੀ ਲਹਿਰ ਵਿੱਚ ਕੰਮ ਕਰਨ ਦਾ ਐਲਾਨ ਕੀਤਾ। ਟੀਐਸਯੂ, ਇਨਕਲਾਬੀ ਕੇਂਦਰ ਪੰਜਾਬ, ਭਾਕਿਯੂ ਏਕਤਾ ਡਕੌਂਦਾ, ਡੀਟੀਐਫ,ਪਾਵਰਕੌਮ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਨੇ ਜਥੇਬੰਦਕ ਤੌਰ’ਤੇ ਸਾਥੀ ਬਲਵੰਤ ਸਿੰਘ ਅਤੇ ਬਲਵੰਤ ਸਿੰਘ ਦੀ ਜੀਵਨ ਸਾਥਣ ਹਰਜੀਤ ਕੌਰ ਦਾ ਸਨਮਾਨਿਤ ਕੀਤਾ।
     ਅਜਮੇਰ ਅਕਲੀਆ ਨੇ ਲੋਕ ਪੱਖੀ ਗੀਤ ਅਤੇ ਆਜ਼ਾਦ ਰੰਗ ਮੰਚ ( ਭੋਤਨਾ) ਨੇ ਬਹੁਤ ਖੂਬਸੂਰਤ ਢੰਗ ਨਾਲ ਕੋਰਿਉਗ੍ਰਾਫੀਆਂ ਪੇਸ਼ ਕੀਤੀਆਂ । ਸਟੇਜ ਸਕੱਤਰ ਦੇ ਫਰਜ਼ ਸਾਥੀ ਕੁਲਵੀਰ ਸਿੰਘ ਔਲਖ ਨੇ ਬਾਖੂਬੀ ਨਿਭਾਏ। ਇਸ ਸਮੇਂ ਜਗਜੀਤ ਸਿੰਘ ਬਠਿੰਡਾ, ਸਤਵਿੰਦਰ ਸਿੰਘ ਸੋਨੀ, ਹਾਕਮ ਸਿੰਘ ਨੂਰ, ਸਿਕੰਦਰ ਸਿੰਘ, ਭੋਲਾ ਸਿੰਘ, ਬਲੌਰ ਸਿੰਘ, ਜਰਨੈਲ ਸਿੰਘ, ਪਰੇਮਪਾਲ ਕੌਰ, ਅਮਰਜੀਤ ਕੌਰ, ਕੇਵਲਜੀਤ ਕੌਰ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਗੁਲਵੰਤ ਸਿੰਘ, ਭਾਗ ਸਿੰਘ, ਜਗਦੀਸ਼ ਸਿੰਘ, ਰਾਮ ਸਿੰਘ, ਜਸਕਰਨ ਸਿੰਘ, ਛੱਜੂ ਰਾਮ, ਗੁਰਲਾਭ ਸਿੰਘ, ਇੰਜ ਹਰਭੋਲ ਸਿੰਘ, ਗੁਰਮੇਲ ਜੋਧਪੁਰ, ਰੁਲਦੂ ਸਿੰਘ ਗੁੰਮਟੀ, ਰਾਜਪੂਤੀ, ਜਸਵਿੰਦਰ ਸਿੰਘ, ਸਿੰਘ ਆਦਿ ਆਗੂਆਂ ਨੇ ਵੀ ਸਾਥੀ ਬਲਵੰਤ ਸਿੰਘ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Advertisement
Advertisement
Advertisement
Advertisement
Advertisement

One thought on “TSU ਸਰਕਲ ਬਰਨਾਲਾ ਦੇ ਸਕੱਤਰ ਬਲਵੰਤ ਸਿੰਘ ਦਾ ਸਨਮਾਨ ਸਮਾਰੋਹ

Comments are closed.

error: Content is protected !!