ਆਖਿਰ ਲੋਕ ਰੋਹ ਅੱਗੇ ਝੁਕਿਆ ਸਿੱਖਿਆ ਮੰਤਰੀ ਮੀਤ ਹੇਅਰ,,

Advertisement
Spread information

ਅਧਿਆਪਕ ਸੰਘਰਸ਼- ਮੰਗਾਂ ਮੰਨੀਆਂ ਤੇ ਧਰਨਾ ਖਤਮ ਹੋ ਗਿਆ

ਬੀਕੇਯੂ ਡਕੌਂਦਾ,ਇਨਕਲਾਬੀ ਕੇਂਦਰ ਤੇ ਡੀਟੀਐਫ ਨੇ ਨਿਭਾਈ ਸਮਝੌਤੇ ਵਿੱਚ ਅਹਿਮ ਭੂਮਿਕਾ

ਧਰਨਾ ਚੁੱਕਦਿਆਂ ਹੀ ਧਰਨਾ ਦੇਣ ਵਾਲੇ ਅਧਿਆਪਕਾਂ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਦਾ ਪੱਤਰ ਆਇਆ ਸਾਹਮਣੇ 

ਡੀ.ਈ.ਉ ਤੂਰ ਨੇ ਕਿਹਾ , ਪੱਤਰ ਤੇ ਅਮਲ ਰੋਕ ਦਿੱਤਾ ਗਿਆ ਹੈ, ਕਿਸੇ ਅਧਿਆਪਕ ਖਿਲਾਫ ਨਹੀਂ ਹੋਊ ਕੋਈ ਕਾਰਵਾਈ


ਹਰਿੰਦਰ ਨਿੱਕਾ , ਬਰਨਾਲਾ 4 ਅਪ੍ਰੈਲ 2022

           ਆਪਣੀਆਂ ਮੰਗਾਂ ਲਈ ਦੋ ਦਿਨ ਤੇ ਇੱਕ ਰਾਤ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਅਗਵਾਈ ‘ਚ ਧਰਨਾ ਦੇ ਰਹੇ ਅਧਿਆਪਕਾਂ ਨੇ ਦੇਰ ਸ਼ਾਮ ਆਪਣੀਆਂ ਮੰਗਾਂ ਮੰਨੀਆਂ ਜਾਣ ਦੇ ਭਰੋਸੇ ਅਤੇ ਪੈਨਲ ਮੀਟਿੰਗ ਦਾ ਲਿਖਤੀ ਸੱਦਾ ਮਿਲ ਜਾਣ ਤੋਂ ਬਾਅਦ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਗਿਣਤੀ ਪੱਖੋਂ ਘੱਟ, ਪਰੰਤੂ ਬੁਲੰਦ ਹੌਸਲੇ ਨਾਲ ਆ ਕੇ ਸਿੱਖਿਆ ਮੰਤਰੀ ਦੀ ਕੋਠੀ ਦਾ ਪਹਿਲਾ ਘਿਰਾਉ ਕਰਨ ਵਾਲੇ ਅਧਿਆਪਕਾਂ ਦੇ ਸੰਘਰਸ਼ ਨੂੰ ਜਿੱਤ ਦੇ ਮੁਕਾਮ ਤੱਕ ਲੈ ਕੇ ਜਾਣ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਧਨੇਰ ਤੇ ਮਾਸਟਰ ਬਲਵੰਤ ਸਿੰਘ ਉੱਪਲੀ , ਇਨਕਲਾਬੀ ਕੇਂਦਰ ਪੰਜਾਬ ਦੇ ਆਗੂ  ਨਰਾਇਣ ਦੱਤ ਅਤੇ ਡੀ.ਟੀ.ਐਫ. ਦੇ ਆਗੂ ਗੁਰਮੀਤ ਸੁਖਪੁਰ ਅਤੇ ਰਾਜੀਵ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ।

Advertisement

    ਉੱਧਰ ਡੈਪੂਟੇਸ਼ਨ ਤੇ ਤਾਇਨਾਤ ਈ.ਟੀ.ਟੀ. ਅਧਿਆਪਕਾਂ ਦੁਆਰਾ ਸਿੱਖਿਆ ਮੰਤਰੀ ਮੀਤ ਹੇਅਰ ਦੀ ਕੋਠੀ ਮੂਹਰੇ ਧਰਨਾ ਦੇਣ ਵਾਲੇ ਅਧਿਆਪਕਾਂ ਵੱਲੋਂ ਸਮਝੌਤੇ ਤਹਿਤ ਧਰਨਾ ਸਮਾਪਤ ਕਰਨ ਤੋਂ ਥੋੜੀ ਦੇਰ ਬਾਅਦ ਹੀ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਲਾ ਸ਼ਾਖਾ 2 ਦਾ ਇੱਕ ਪੱਤਰ ਜਾਰੀ ਹੋਇਆ ਹੈ। ਜਿਸ ਤਹਿਤ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਛੁੱਟੀ ਲੈ ਕੇ ਧਰਨਾ ਦੇਣ ਪਹੁੰਚੇ ਅਧਿਆਪਕਾਂ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਅਮਲ ਵਿੱਚ ਲਿਆਉਣ। ਇਹ ਪੱਤਰ ਨੇ ਇੱਕ ਵਾਰ ਫਿਰ ਸਮਝੌਤੇ ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦਿੱਤਾ ਗਿਆ ਹੈ। ਜਦੋਂਕਿ ਸਮਝੌਤੇ ਵਿੱਚ ਸਿੱਖਿਆ ਮੰਤਰੀ ਦੇ ਨੁਮਾਇੰਦੇ ਦੇ ਤੌਰ ਤੇ ਗੱਲਬਾਤ ਕਰ ਰਹੇ ਜਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਪੱਤਰ ਸਬੰਧੀ ਸਪੱਸ਼ਟ ਕੀਤਾ ਹੈ ਕਿ ਪੱਤਰ ਸਮਝੌਤੇ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ, ਜਿਸ ਪਰ ਅਮਲ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਅਧਿਆਪਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

          ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦਰਸ਼ਨਕਾਰੀਆਂ ਦੇ ਆਗੂ ਮਨੀਸ਼ ਕੁਮਾਰ, ਰਮਨਜੀਤ ਕੌਰ ਤਰਨਤਾਰਨ ਆਦਿ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਤੂਰ ਅਤੇ ਉਕਤ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸਿੱਖਿਆ ਮੰਤਰੀ ਨਾਲ ਗੱਲਬਾਤ ਕੀਤੀ, ਜਿੰਨ੍ਹਾਂ ਸਾਡੀਆਂ ਮੰਗਾਂ ਨੂੰ ਮੰਨਣ ਲਈ ਸਹਿਮਤੀ ਜਤਾਈ ਅਤੇ 6 ਅਪ੍ਰੈਲ ਦੀ ਪੈਨਲ ਮੀਟਿੰਗ ਦਾ ਸੱਦਾ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੈਨਲ ਮੀਟਿੰਗ ਤੋਂ 7 ਅਪ੍ਰੈਲ ਨੂੰ ਸਾਰੇ ਅਧਿਆਪਕਾਂ ਦੇ ਡੈਪੂਟੇਸ਼ਨ ਰੱਦ ਕਰਕੇ,ਉਨ੍ਹਾਂ ਨੂੰ ਫਾਰਗ ਕਰਕੇ, ਪਿਤਰੀ ਜਿਲ੍ਹਿਆਂ ਦੇ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ, ਜਦੋਂਕਿ ਹੋਰ ਰਹਿੰਦੀਆਂ ਮੰਗਾਂ ਪੈਨਲ ਮੀਟਿੰਗ ਵਿੱਚ ਵਿਚਾਰ ਕੇ ਉਨ੍ਹਾਂ ਦਾ ਵੀ ਨਿਸਚਿਤ ਸਮੇਂ ਦੇ ਅੰਦਰ ਅੰਦਰ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਉਕਤ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੇ ਸਮਰਥਨ ਅਤੇ ਅਹਿਮ ਭੂਮਿਕਾ ਨਿਭਾਉਣ ਦੀ ਸ਼ਲਾਘਾ ਵੀ ਕੀਤੀ।

        ਉਨ੍ਹਾਂ ਇਹ ਵੀ ਦੱਸਿਆ ਕਿ ਪੈਨਲ ਮੀਟਿੰਗ ਵਿੱਚ ਸਾਡੇ ਨੁਮਾਇੰਦਿਆਂ ਤੋਂ ਇਲਾਵਾ ਬਰਨਾਲਾ ਦੇ ਜਿਲ੍ਹਾ ਸਿੱਖਿਆ ਅਫਸਰ ਐਸ.ਐਸ. ਤੂਰ, ਕਿਸਾਨ ਆਗੂ ਮਨਜੀਤ ਧਨੇਰ, ਮਾਸਟਰ ਬਲਵੰਤ ਸਿੰਘ ਉੱਪਲੀ ਅਤੇ ਡੀਟੀਐਫ ਦੇ ਆਗੂ ਗੁਰਮੀਤ ਸੁਖਪੁਰ ਆਦਿ ਵੀ ਸ਼ਾਮਿਲ ਰਹਿਣਗੇ। ਇਸ ਮੌਕੇ ਮਨਜੀਤ ਧਨੇਰ ਅਤੇ ਨਰਾਇਣ ਦੱਤ ਨੇ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਨੇ ਭਰੋਸਾ ਦੇ ਕੇ ਵਾਅਦਾ ਖਿਲਾਫੀ ਕੀਤੀ ਤਾਂ ਫਿਰ ਅਧਿਆਪਕਾਂ ਦੇ ਸੰਘਰਸ਼ ਦੀ ਅਗਵਾਈ ਅਸੀਂ ਅੱਗੇ ਹੋ ਕੇ ਮੋਹਰੀ ਰੂਪ ਵਿੱਚ ਕਰਾਂਗੇ।

Advertisement
Advertisement
Advertisement
Advertisement
Advertisement
error: Content is protected !!