ਹੋਲੀ ਮਿਸ਼ਨ ਸਕੂਲ ਵਿਚ ਅਜੋਕੀ ਵਿੱਦਿਆ ‘ਦਸ਼ਾ ਅਤੇ ਦਿਸ਼ਾ’ ਵਿਸ਼ੇ ਉੱਪਰ ਸੈਮੀਨਾਰ
ਲਹਿਰਾਗਾਗਾ, 26 ਮਾਰਚ (ਰਣਦੀਪ ਸੰਗਤਪੁਰਾ)
ਅਜੋਕੀ ਵਿੱਦਿਆ ‘ਦਸ਼ਾ ਅਤੇ ਦਿਸ਼ਾ’ ਵਿਸ਼ੇ ਉੱਪਰ ਮਾਪਿਆਂ ਦੀ ਵਰਕਸ਼ਾਪ ਮੌਕੇ ਬੋਲਦਿਆਂ ਵਿੱਦਿਆ ਮਾਹਿਰ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸ਼ੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਸਿੱਖਿਆ ਖੇਤਰ ਵਿਚ ਵਿਿਦਆਰਥੀ ਨੂੰ ਕੇਂਦਰ ਮੰਨ ਕੇ ਕੰਮ ਕਰਨ ਦੀ ਲੋੜ ਹੈ।ਜੇਕਰ ਅਸੀਂ ਆਪਣੀਆਂ ਇੱਛਾਵਾਂ ਜਾਂ ਮੰਨਤਾਂ ਹੀ ਥੋਪਦੇ ਰਹਾਂਗੇ ਤਾਂ ਨਵੀਂ ਪੀੜ੍ਹੀ ਬਾਗੀ ਹੀ ਰਹੇਗੀ।
ਹੁਣ ਸਾਨੂੰ ਵਿਿਦਆਰਥੀਆਂ ਦੇ ਸੁਭਾਅ ਪਿਛਲੇ ਮਨੋਵਿਿਗਆਨਕ ਕਾਰਣਾਂ ਦਾ ਵਿਸ਼ਲੇਸ਼ਣ ਕਰਕੇ ਇਹ ਸਿਰਜਣਾਤਮਕ ਵਿਵਹਾਰ ਕਰਨਾ ਚਾਹੀਦਾ ਹੈ।ਵੱਖ-ਵੱਖ ਸਕੂਲਾਂ ਵਿਚ ਪੜ੍ਹ ਕੇ ਵਿਿਦਆਰਥੀਆਂ ਦੇ ਵੱਡੀ ਗਿਣਤੀ ਵਿਚ ਪਹੁੰਚੇ ਮਾਪਿਆਂ ਨੂੰ ਪੜ੍ਹਾਈ ਦੇ ਮਿਆਰ ਅਤੇ ਆਉਣ ਵਾਲੇ ਭਵਿੱਖ ਪ੍ਰਤੀ ਚਿੰਤਤ ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਦੇ ਪ੍ਰਿੰਸੀਪਲ ਮੇਜਰ ਸਿੰਘ ਚੱਠਾ ਨੇ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਕਲਾਵਾਂ, ਗਤੀਵਿਧੀਆਂ ਅਤੇ ਖੇਡਾਂ ਨੂੰ ਜ਼ਰੂਰੀ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਮੈਂ ਕਲਾ ਦੇ ਸਿਰ ਤੇ ਦੁਨੀਆ ਦੇ 80 ਦੇਸ਼ਾਂ ਨੂੰ ਵੇਖ ਸਕਿਆ ਹਾਂ।ਇਸ ਮੌਕੇ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਜੀ ਆਇਆ ਕਹਿੰਦੇ ਹੋਏ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇਕੱਲੀ ਕਲਾਸ ਰੂਮ ਵਿਚ ਹੀ ਪੜ੍ਹਾਈ ਨਹੀਂ ਹੁੰਦੀ ਬਲਕਿ ਖੈਡ ਮੈਦਾਨ, ਸਟੇਜ, ਸਮਾਜ ਵਿਚ ਵਿਚਰਦਿਆਂ ਅਸੀਂ ਆਪਣੀ ਸ਼ਖ਼ਸੀਅਤ ਨੂੰ ਨਿਖਾਰ ਰਹੇ ਹੁੰਦੇ ਹਾਂ।ਉਨ੍ਹਾਂ ਕਿਹਾ ਕਿ ਕਿਸੇ ਵੀ ਗਤੀਵਿਧੀ ਨੂੰ ਕਰਕੇ ਸਿੱਖਣ ਦਾ ਪ੍ਰਭਾਵ ਸਾਡੇ ਮਨ ਉੱਪਰ ਸਦੀਵੀਂ ਹੁੰਦਾ ਹੈ।ਉਨ੍ਹਾਂ ਸਿਲੇਬਸ ਦੀਆਂ ਕਹਾਣੀਆਂ ਦਾ ਨਾਟਕੀਕਰਣ ਕਰਕੇ ਪੜ੍ਹਾਉਣ ਦੀ ਵਿਧਾ ਬਾਰੇ ਚਾਨਣਾ ਪਾਇਆ।ਮੰਚ ਸੰਚਾਲਣ ਪ੍ਰਿੰਸੀਪਲ ਬਿਿਬਨ ਅਲੈਗਜੈਂਡਰ ਨੇ ਕੀਤਾ ਅਤੇ ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ ਦੇ ਨਵੇਂ ਡਾਇਰੈਕਟਰ ਇੰਚਾਰਜ ਕੁਲਦੀਪ ਕਿਸ਼ੋਰ ਸਕਸੈਨਾ ਨੂੰ ਜੀ ਆਇਆ ਕਿਹਾ।ਉਨ੍ਹਾਂ ਵੀ ਆਪਣੇ ਪਟਿਆਲਾ ਵਾਈ.ਪੀ.ਐਸ ਸਕੂਲ ਦੇ ਲੰਮੇ ਸਮੇਂ ਦੀਆਂ ਯਾਦਾਂ ਸ਼ੇਅਰ ਕੀਤੀਆਂ।
ਇਸ ਮੌਕੇ ਰਣਧੀਰ ਸਿੰਘ ਖਾਈ ਅਤੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ ਨੇ ਸਕੂਲ ਵਿਚ ਪੜ੍ਹਦੇ ਆਪਣੇ ਬੱਚਿਆਂ ਬਾਰੇ ਦੱਸਿਆ।ਇਸ ਮੌਕੇ ਰਣਵੀਰ ਸਿੰਘ ਦੇਹਲਾਂ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਪ੍ਰਧਾਨ ਛੱਜੂ ਸਿੰਘ ਕਾਲਬੰਜਾਰਾ, ਹਰਜਿੰਦਰ ਸਿੰਘ ਜਵਾਹਰਵਾਲਾ ਸਾਬਕਾ ਸਰਪੰਚ ਵੀ ਮੌਜੂਦ ਸਨ। ਇਸ ਮੌਕੇ ਵੱਖ-ਵੱਖ ਕਮਰਿਆਂ ਵਿਚ ਵਿਸ਼ਾ ਮਾਹਿਰ ਅਧਿਆਪਕਾਂ ਨੇ ਸੁੰਦਰ ਲਿਖਾਈ, ਡਰਾਇੰਗ, ਪੰਜਾਬੀ ਪੜ੍ਹਾਉਣ ਦੇ ਤਰੀਕੇ, ਇੰਗਲਿਸ਼ ਬੋਲਣ ਦੀ ਸਿਖਲਾਈ, ਮਾਨਟੈਸਰੀ ਸਿਸਟਮ, ਸਮਰਾਟ ਕਲਾਸ ਰਾਹੀਂ ਪੜ੍ਹਾਈ ਅਤੇ ਪਰਸੈਨਲਿਟੀ ਡਿਵਲੈਪਮੈਂਟ ਸਕਿੱਲ ਅਤੇ ਬੱਚਿਆਂ ਦੇ ਵਿਵਹਾਰ ਤੇ ਮਨੋਵਿਗਿਆਨ ਦੇ ਮਾਹਿਰਾਂ ਨੇ ਜਾਣਕਾਰੀ ਦਿੱਤੀ।