ਮੀਤ ਹੇਅਰ ,ਲਾਭ ਸਿੰਘ ਉਗੋਕੇ ਤੇ ਕੁਲਵੰਤ ਪੰਡੋਰੀ ਵਿਰੋਧੀਆਂ ਤੋਂ ਅੱਗੇ
ਹਰਿੰਦਰ ਨਿੱਕਾ , ਬਰਨਾਲਾ 10 ਮਾਰਚ 2022
ਜਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਵਿਰੋਧੀਆਂ ਤੋਂ ਅੱਗੇ ਚੱਲ ਰਹੇ ਹਨ। ਭਦੌੜ ਤੋਂ ਲਾਭ ਸਿੰਘ ਉੱਗੋਕੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2195 ਵੋਟਾਂ ਨਾਲ ਪਛਾੜ ਦਿੱਤਾ ਹੈ। ਇਸੇ ਤਰ੍ਹਾਂ ਬਰਨਾਲਾ ਤੋਂ ਮੀਤ ਹੇਅਰ ਆਪਣੇ ਨਜਦੀਕੀ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਤੋ 2088 ਵੋਟਾਂ ਦੀ ਅਤੇ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਨੇ ਆਪਣੇ ਨਜਦੀਕੀ ਵਿਰੋਧੀ ਅਕਾਲੀ ਦਲ ਮਾਨ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਤੋਂ 1646 ਵੋਟਾਂ ਦੀ ਲੀਡ ਬਣਾ ਲਈ ਹੈ।