ਹੁਣ ਲੋਕਾਂ ਨੂੰ ਮਿਲਿਆ ਪਹਿਲਾਂ ICSE Curriculum ਅਤੇ ਯੂਰਪੀਅਨ ਐਜੂਕੇਸ਼ਨ ਸਟੈਡਰਡ ਵਾਲਾ ਸਕੂਲ ਹੈ “ਟੰਡਨ ਇੰਟਰਨੈਸਨਲ ਸਕੂਲ” -ਪ੍ਰਿੰਸੀਪਲ ਡਾ. ਸ਼ਰੂਤੀ ਸਰਮਾਂ
ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਦਾਖਿਲੇ ਲਈ ਬੱਚਿਆ ਅਤੇ ਮਾਪਿਆ ਵਿੱਚ ਭਾਰੀ ਉਤਸਾਹ- ਪ੍ਰਿੰਸੀਪਲ ਡਾ. ਸ਼ਰੂਤੀ
ਹਰਿੰਦਰ ਨਿੱਕਾ , ਬਰਨਾਲਾ 5 ਮਾਰਚ 2022
ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ICSE Curriculum ਵਾਲਾ ਸਕੂਲ ਹੈ ਜੋ ਕਿ ਯੂਰਪੀਅਨ ਸਟੱਡੀ ਪੈਟਰਨ ਅਤੇ ਸੁਵਿਧਾਵਾਂ ਨਾਲ ਭਰਪੂਰ ਹੈ। ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆਂ ਦੀ ਲੁਕੀ ਹੋਈ ਪ੍ਰਤਿਭਾ ਨੂੰ ਲੱਭਣ ਅਤੇ ਉਸ ਨੂੰ ਨਿਖਾਰਣ ਲਈ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਵੱਖ-ਵੱਖ ਜਗ੍ਹਾ “ਟੈਲੇਂਟ ਹੰਟ” ਦਾ ਅਯੋਜਨ ਕਰਦਾ ਆ ਰਿਹਾ ਹੈ। ਮੀਡੀਆ ਨਾਲ ਇਹ ਜਾਣਕਾਰੀ ” ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ” ਦੇ ਪ੍ਰਿੰਸੀਪਲ ਡਾ: ਸ਼ਰੂਤੀ ਸਰਮਾਂ ਨੇ ਸਾਂਝੀ ਕੀਤੀ। ਪ੍ਰਿੰਸੀਪਲ ਡਾ: ਸ਼ਰੂਤੀ ਸਰਮਾਂ ਨੇ ਕਿਹਾ ਕਿ ਸਾਨੂੰ ਇਹ ਦੱਸਦੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ 06-03-2022 ਦਿਨ ਐਤਵਾਰ ਨੂੰ ਟੰਡਨ ਇੰਟਰਨੈਸ਼ਨਲ ਸਕੂਲ ਦਾ ਓਪਨਿੰਗ ਸਮਾਗਮ ਸਕੂਲ ਕੈਂਪਸ ਵਿੱਚ ਕੀਤਾ ਜਾ ਰਿਹਾ ਹੈ । ਜਿਸ ਵਿੱਚ ਸ੍ਰੀ ਮੋਹਨ ਲਾਲ ਟੰਡਨ (ਚੇਅਰਮੈਨ ਟੰਡਨ ਗਰੁੱਪ), ਡਾ: ਬੂਟਾ ਸਿੰਘ (ਵਾਇਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਸਿਟੀ ਬਠਿੰਡਾ), ਐਸ.ਐਸ.ਪੀ. ਬਰਨਾਲਾ ਮੈਡਮ ਅਲਕਾ ਮੀਨਾ ਆਈ.ਪੀ.ਐਸ.) ਅਤੇ ਸ੍ਰੀ ਸਿਵ ਦਰਸ਼ਨ ਕੁਮਾਰ ਸ਼ਰਮਾਂ (ਚੈਅਰਮੈਨ ਐਸ.ਡੀ. ਸਭਾ (ਰਜਿ: ਬਰਨਾਲਾ ) ਬਤੌਰ ਮੁੱਖ ਮਹਿਮਾਨ ਸਿਰਕਤ ਕਰਨਗੇ ਅਤੇ ਅਪਣੇ ਕਰ ਕਮਲਾ ਨਾਲ ਸੰਸਥਾਂ ਦਾ ਉਦਘਾਟਨ ਇਲਾਕਾ ਨਿਵਾਸੀਆਂ ਦੀ ਭਰਵੀਂ ਹਾਜ਼ਰੀ ਵਿੱਚ ਕਰਨਗੇ।
ਇਸ ਮੌਕੇ ਪ੍ਰਿੰਸੀਪਲ ਡਾਂ: ਸ਼ਰੂਤੀ ਸਰਮਾ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਦਾ ਸਭ ਅਰੰਭ ਹੋਣ ਜਾ ਰਿਹਾ ਹੈ ਜੋ ਕਿ ਇਲਾਕੇ ਦਾ ਪਹਿਲਾ ਯੂਰਪਿਆਨ ਸਟੱਡੀ ਦੇ ਮਾਪਡੰਡਾਂ ਨੂੰ ਪੂਰਾ ਕਰਨ ਵਾਲਾ ਸਕੂਲ ਹੈ ।ਸਕੂਲ਼ ਵਿੱਚ ਫਿਨਲੈਂਡ ਦੇ ਸਿੱਖਿਅਕ ਢਾਂਚੇ ਜਿਵੇਂ ਕਿ ਮੁਕਾਬਲੇ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ,ਇੱਕ ਸੰਪੂਰਨ ਅਧਿਆਪਨ ਅਤੇ ਸਿੱਖਣ ਦੇ ਵਾਤਾਵਰਣ ਨੂੰ ਲਾਗੂ ਕਰਨ ਤੇ ਧਿਆਨ ਕੇਂਦਰਿਤ ਕਰਨਾ ਆਦਿ ਉਪਰ ਕੰਮ ਕੀਤਾ ਜਾਂਦਾ ਹੈ । ਉਹਨਾਂ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਐਡਵਾਇਜਰੀ ਬੋਰਡ ਦਾ ਮੁੱਖ ਦਫਤਰ ਨਾਰਵੇ ਵਿਖੇ ਹੈ , ਜੋ ਕਿ ਸਕੂਲ ਦੇ ਔਵਰਆਲ ਵਿਕਾਸ ਲਈ ਯਤਨਸ਼ੀਲ ਹੈ। ਉਹਨਾਂ ਦੱਸਿਆ ਕਿ ਸਕੂਲ ਵਿੱਚ ਬੱਚਿਆ ਨੂੰ ਯੂਰਪੀਅਨ ਸਟੈਡਰਡ ਇਨਵਾਇਰਮੈਂਟ ਨਾਲ ਲੈਸ ਕਲਾਸ ਰੂਮ ,ਇੰਨਡੋਰ ਅਤੇ ਆਊਟਡੋਰ ਪਲੇਗਰਾਊਂਡ , 15+ ਗੇਮਜ਼, ਵਾਟਰਪੂਲ ਆਦਿ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਬੱਚਿਆਂ ਦੀ ਦਾਖਿਲੇ ਵਿੱਚ ਦਿਖਾਈ ਰੁਚੀ ਅਤੇ ਮਾਪਿਆਂ ਵੱਲੋਂ ਬੱਚਿਆਂ ਦਾ ਦਾਖਿਲਾ ਕਰਵਾ ਕੇ ਸਾਡਾ ਹੌਸ਼ਲਾਂ ਹੋਰ ਵੀ ਵਧਾਇਆ ਹੈ। ਉਹਨਾਂ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆ ਦੇ ਸਰਵਪੱਖੀ ਵਿਕਾਸ ਲਈ ਵਚਨਵੱਧ ਹੈ ਅਤੇ ਸਦਾ ਇਸ ਉਦੇਸ਼ ਦੀ ਪੂਰੀ ਲਈ ਯਤਨਸ਼ੀਲ ਰਹੇਗਾ ।