12 ਵਰ੍ਹਿਆਂ ਬਾਅਦ 14 ਨਾਮਜ਼ਦ ਦੋਸ਼ੀਆਂ ਖਿਲਾਫ ਦਰਜ਼ ਹੋਈ ਐਫ.ਆਈ.ਆਰ

Advertisement
Spread information

39 ਲੱਖ ਦੀ ਠੱਗੀ – ਨਾ ਮਿਲਿਆ ਕੋਈ ਪਲਾਟ ਤੇ ਨਾ ਹੀ ਮਿਲੇ ਦੁੱਗਣੇ ਰੁਪੱਈਏ

ਠੱਗੀ ਦੇ ਜਾਲ ‘ ਚ ਲੋਕਾਂ ਨੂੰ ਫਸਾਉਣ ਵਾਲੀ ਕੰਪਨੀ ਚਲਾਉਣ ਵਾਲਿਆਂ ਤੇ ਪਰਚਾ


ਹਰਿੰਦਰ ਨਿੱਕਾ , ਪਟਿਆਲਾ 5 ਮਾਰਚ 2022

    ਅਕਸਰ ਸੁਣਿਆਂ ਜਾਂਦੈ ਕਿ ਬਾਰਾਂ ਵਰ੍ਹਿਆਂ ਬਾਅਦ ਰੂੜੀ ਦੀ ਵੀ ਸੁਣੀ ਜ਼ਾਦੀ ਐ ! ਬਿਲਕੁਲ ਇਸੇ ਹੀ ਤਰਜ਼ ਤੇ ਕਰੀਬ 12 ਵਰ੍ਹੇ ਪਹਿਲਾਂ ਦੂਖ ਨਿਵਾਰਣ ਸਾਹਿਬ ਗੁਰੂਦੁਆਰਾ ਪਟਿਆਲਾ ਕੋਲ ਦਫਤਰ ਖੋਲ੍ਹ ਕੇ ਲੋਕਾਂ ਨੂੰ 6 ਮਹੀਨਿਆਂ ਵਿੱਚ ਦੁੱਗਣੇ ਰੁਪੱਈਏ ਕਰਨ ਅਤੇ ਪਲਾਟ ਦੇਣ ਦਾ ਝਾਂਸਾ ਦੇ ਕੇ ਕਥਿਤ ਤੌਰ ਤੇ ਲੱਖਾਂ ਰੁਪਏ ਠੱਗਣ ਵਾਲੀ ਕੰਪਨੀ ਦੇ 14 ਮੋਢੀਆਂ ਖਿਲਾਫ ਪੁਲਿਸ ਨੇ ਥਾਣਾ ਅਨਾਜ਼ ਮੰਡੀ ਵਿਖੇ , ਠੱਗੀ ,ਅਮਾਨਤ ਵਿੱਚ ਖਿਆਨਤ ਕਰਨ ਅਤੇ ਸਾਜਿਸ਼ ਦੇ ਦੋਸ਼ ਵਿੱਚ ਐਫ.ਆਈ.ਆਰ. ਦਰਜ਼ ਕਰਕੇ , ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਲਖਵਿੰਦਰ ਸਿੰਘ ਪੁੱਤਰ ਹੰਸ ਲਾਲ ਵਾਸੀ ਮਕਾਨ ਨੰਬਰ- 102 ਪਾਰਟ-2 , ਬਾਰਨ ਪਟਿਆਲਾ ਦੀ ਸ਼ਕਾਇਤ ਦੇ ਅਧਾਰ ਤੇ ਦਰਜ਼ ਕੀਤਾ ਗਿਆ ਹੈ। ਨਾਮਜ਼ਦ ਦੋਸ਼ੀਆਂ ਵਿੱਚ ਦਿੱਲੀ, ਨਵੀਂ ਦਿੱਲੀ, ਅਮ੍ਰਿਤਸਰ, ਗੁਰਦਾਸਪੁਰ, ਮੋਹਾਲੀ ਅਤੇ ਫਤਿਆਬਾਦ ਜਿਲ੍ਹਿਆਂ ਦੇ ਰਹਿਣ ਵਾਲੇ ਵਿਅਕਤੀ ਸ਼ਾਮਿਲ ਹਨ। ਡੀਐਸਪੀ ਸਿਟੀ 2 ਪਟਿਆਲਾ ਮੋਹਿਤ ਅਗਰਵਾਲ ਨੇ ਦੱਸਿਆ ਕਿ ਫਿਲਹਾਲ ਪੜਤਾਲ ਤੋਂ ਬਾਅਦ ਕੇਸ ਦਰਜ਼ ਕੀਤਾ ਗਿਆ ਹੈ। ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਨਾਮਜ਼ਦ ਦੋਸ਼ੀਆਂ ਦੀ ਗਿਰਫਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰਕੇ,ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ।

Advertisement

ਠੱਗੀ ਦੇ ਜਾਲ ਵਿੱਚ ਕਿਵੇਂ ਫਸੇ ਲੋਕ

   ਸ਼ਕਾਇਤਕਰਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਸਿੱਧੂ ਵਾਸੀ 125 ਪਾਰਕ ਨਿਊ ਰਿਆਨ ਸਕੂਲ ਦਬੂਰਜੀ ਚੌਂਕ ਅਮ੍ਰਿਤਸਰ ਤੇ ਉਸ ਦੇ 13 ਹੋਰ ਸਾਥੀਆਂ ਨੇ ਮਿਲ ਕੇ KIM Infrastructure and Developer Ltd.  ਕੰਪਨੀ ਦਾ ਦਫਤਰ ਸਾਲ 2010 ਵਿੱਚ ਦੂਖ ਨਿਵਾਰਨ ਸਾਹਿਬ ਗੁਰੂਦੁਆਰਾ ਪਟਿਆਲਾ ਦੇ ਪਾਸ ਖੋਲ੍ਹਿਆ ਸੀ। ਉਕਤ ਕੰਪਨੀ ਨੇ 6 ਮਹੀਨੇ ਵਿੱਚ ਪੈਸੇ ਦੁਗਣੇ ਕਰਨ ਅਤੇ ਪਲਾਟ ਦੇਣ ਦੀਆ ਸਕੀਮਾਂ ਕੱਢੀਆ ਸਨ। ਇੱਨ੍ਹਾਂ ਸਕੀਮਾਂ ਵਿੱਚ ਮੁਦਈ ਅਤੇ ਹੋਰ ਕਈ ਲੋਕਾ ਨੇ ਕਰੀਬ 39 ਲੱਖ ਰੁਪਏ ਨਿਵੇਸ਼ ਕੀਤੇ ਸਨ।  ਪਰੰਤੂ ਬਾਅਦ ਵਿੱਚ ਇਹ ਕੰਪਨੀ ਭੱਜ ਗਈ। ਲੰਬੀ ਉਡੀਕ ਤੋਂ ਬਾਅਦ ਆਖਿਰ ਉਨ੍ਹਾਂ ਦਰਖਾਸਤ ਨੰ. 167/OP ਮਿਤੀ 19/01/22 ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬਾਅਦ ਪੜਤਾਲ ਨਾਮਜ਼ਦ 14 ਦੋਸ਼ੀਆਂ ਖਿਲਾਫ ਅਧੀਨ ਜੁਰਮ 420,406,120-B IPC  ਤਹਿਤ ਥਾਣਾ ਅਨਾਜ਼ ਮੰਡੀ ਪਟਿਆਲਾ ਵਿਖੇ ਦਰਜ਼ ਕੀਤਾ ਗਿਆ ਹੈ।

ਇੱਨ੍ਹਾਂ ਨਾਮਜ਼ਦ ਦੋਸ਼ੀਆਂ ਖਿਲਾਫ ਹੋਇਆ ਪਰਚਾ 

1 ਰਵਿੰਦਰ ਸਿੰਘ ਸਿੱਧੂ , ਵਾਸੀ 125 ਪਾਰਕ ਨਿਊ ਰਿਆਨ ਸਕੂਲ ਦਬੂਰਜੀ ਚੌਕ, ਅੰਮ੍ਰਿਤਸਰ

2 ਰਾਣਾ ਰਮਿੰਦਰ ਸਿੰਘ , ਵਾਸੀ ਪਿੰਡ ਜਗਦੇਵ ਖੁਰਦ ਅਜਨਾਲਾ ਅੰਮ੍ਰਿਤਸਰ

3 ਪਲਵਿੰਦਰ ਸਿੰਘ ਵਾਸੀ SCF 27—28 ਭਾਈ ਗੁਰਦਾਸ ਜੀ ਨਗਰ ਨਵੀਂ ਅੰਮ੍ਰਿਤਸਰ ਜੀ ਟੀ ਰੋਡ ਅੰਮ੍ਰਿਤਸਰ

4 ਮਨਜਿੰਦਰ ਸਿੰਘ ਚੀਮਾ ਵਾਸੀ ਦੇਵੀ ਨਗਰ ਕਲੋਨੀ ਪਿੰਡ ਘੁਰਾਲਾ ਗੁਰਦਾਸਪੁਰ

5 ਗਗਨਦੀਪ ਸਿੰਘ SCF 27—28 ਭਾਈ ਗੁਰਦਾਸ ਜੀ ਨਗਰ ਨਵੀ ਅੰਮ੍ਰਿਤਸਰ ਜੀ ਟੀ ਰੋਡ ਅੰਮ੍ਰਿਤਸਰ

6 ਮੁਖਤਿਆਰ ਸਿੰਘ ਵਾਸੀ SCF 27—28 ਭਾਈ ਗੁਰਦਾਸ ਜੀ ਨਗਰ ਨਵੀ ਅੰਮ੍ਰਿਤਸਰ ਜੀ ਟੀ ਰੋਡ ਅੰਮ੍ਰਿਤਸਰ

7 ਖਜਾਨ ਸਿੰਘ ਵਾਸੀ SCF 27—28 ਭਾਈ ਗੁਰਦਾਸ ਜੀ ਨਗਰ ਨਵੀ ਅੰਮ੍ਰਿਤਸਰ ਜੀ ਟੀ ਰੋਡ ਅੰਮ੍ਰਿਤਸਰ 

8 ਉਮੇਸ਼ਵਰ ਸਿੰਘ ਵਾਸੀ 1311 ਏ ਹੇਮਕੁੰਡ ਟਾਵਰ 6 ਰਜਿੰਦਰਾ ਪੈਲਸ ਨਿਓ ਦਿੱਲੀ

9 ਲੇਖ ਰਾਜ ਵਾਸੀ 1311 ਏ ਹੇਮਕੁੰਡ ਟਾਵਰ 6 ਰਜਿੰਦਰਾ ਪੈਲਸ ਨਿਓ ਦਿੱਲੀ

10 ਕੇ.ਜੇ. ਐਸ. ਬੱਲ, ਵਾਸੀ 880 ਫੇਸ 7 ਮੋਹਾਲੀ

11 ਕੇ.ਕੇ.ਦੱਤਾ , ਵਾਸੀ 1311 ਏ ਹੇਮਕੁੰਡ ਟਾਵਰ 6 ਰਜਿੰਦਰਾ ਪੈਲਸ ਨਿਓ ਦਿੱਲੀ

12 ਵਿਨੋਦ ਕੁਮਾਰ ਵਾਸੀ ਸਬਜੀ ਮੰਡੀ ਜੀ ਟੀ ਰੋਡ ਫਤਿਅਬਾਦ

13 ਕ੍ਰਿਸ਼ਨ ਕੁਮਾਰ ਵਾਸੀ 315 ਪਹਿਲੀ ਮੰਜਿਲ ਮੇਨ ਰੋਡ ਧੀਰਪੁਰ ਦਿੱਲੀ

14 ਸਤਨਾਮ ਸਿੰਘ ਵਾਸੀ ਗਲੀ ਨੰਬਰ 2 ਮਹੋਲਾ ਹਰਮਨ ਦਾਸ ਅੰਮ੍ਰਿਤਸਰ        

Advertisement
Advertisement
Advertisement
Advertisement
Advertisement
error: Content is protected !!