ਉਮੀਦਵਾਰ ਬਿਕਰਮ ਇੰਦਰ ਸਿੰਘ ਚਹਿਲ ਨੇ ਵਿਰੋਧੀਆਂ ਨੂੰ ਪਛਾੜਿਆ ਪੱਤਰ ਪ੍ਰੇਰਕ
ਰਿਚਾ ਨਾਗਪਾਲ,ਪਟਿਆਲਾ 18 ਫਰਵਰੀ 2022
ਹਲਕਾ ਸਨੋਰ ਤੋਂ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਬਿਕਰਮਇੰਦਰ ਸਿੰਘ ਚਹਿਲ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਅਤੇ ਡਟਵੀਂ ਹਮਾਇਤ ਮਿਲਣ ਕਾਰਨ। ਉਹ ਵਿਰੋਧੀਆਂ ਤੋਂ ਅੱਗੇ ਨਿਕਲ ਗਏ ਹਨ। ਹਾਲਾਂਕਿ ਲੋਕਾਂ ਨੇ 20 ਫਰਵਰੀ ਨੂੰ ਵੋਟਾਂ ਦੇ ਕੇ ਆਪਣਾ ਫੈਸਲਾ ਸੁਣਾਉਣਾ ਹੈ। ਪਰ ਉਨ੍ਹਾਂ ਦੀਆ ਸਭਾਵਾਂ ਵਿੱਚ ਜੁੜੇ ਇੱਕਠ ਅਤੇ ਰੋਡ ਸ਼ੋਅ ਨੂੰ ਦੇਖਦਿਆਂ ਹੋਇਆਂ ਜਾਪਣ ਲੱਗਿਆ ਹੈ ਕਿ ਲੋਕਾਂ ਨੇ ਹੁਣੀ ਹੀ ਆਪਣਾ ਫੈਸਲਾ ਸੁਣਾ ਦਿੱਤਾ ਹੈ। ਬਿਕਰਮਇੰਦਰ ਸਿੰਘ ਚਹਿਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਦੇ ਸਪੁੱਤਰ ਹਨ। ਜਿਨ੍ਹਾਂ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਨਾਮ ਹੈ। ਉਹ ਸਨੌਰ ਹਲਕੇ ਤੋਂ ਐੱਨ.ਡੀ.ਏ ਗਠਜੋੜ ਵੱਲੋਂ ਚੋਣ ਮੈਦਾਨ ਵਿੱਚ ਕੁੱਦੇ ਹੋਏ ਹਨ। ਉਸ ਦਿਨ ਤੋਂ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਉਮੀਦਵਾਰਾਂ ਨੂੰ ਵੀ ਚਿੰਤਾ ਪਈ ਹੋਈ ਹੈ ਕਿ ਬਿਕਰਮਇੰਦਰ ਸਿੰਘ ਚਹਿਲ ਨੇ ਚੋਣ ਪ੍ਰਚਾਰ ਅਤੇ ਲੋਕ ਰਾਬਤੇ ਵਿੱਚ ਉਨ੍ਹਾਂ ਨੂੰ ਪਿੱਛੇ ਛੱਡ ਰੱਖਿਆ ਹੈ। ਅਨੇਕਾਂ ਜਥੇਬੰਦੀਆਂ, ਸੰਗਠਨਾਂ, ਕਲੱਬਾਂ ਅਤੇ ਸੰਸਥਾਵਾਂ ਨੇ ਉਨ੍ਹਾਂ ਨੂੰ ਡਟਵਾਂ ਸਹਿਯੋਗ ਦਿੱਤਾ ਹੈ। ਬਿਕਰਮਇੰਦਰ ਸਿੰਘ ਚਹਿਲ ਦਾ ਕਹਿਣਾ ਹੈ ਕਿ ਜੇਕਰ ਲੋਕ ੳੇੁਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਭੇਜਦੇ ਹਨ ਤਾਂ ੳੇੁਹ ਇਸ ਖੇਤਰ ਦੀ ਤਰੱਕੀ, ਲੋਕਾਂ ਦੀਆਂ ਮੁਸ਼ਕਿਲਾਂ ਦੀ ਅਵਾਜ ਬਣ ਕੇ ਵਿਧਾਨ ਸਭਾ ਵਿੱਚ ਗੂੰਜਣਗੇ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਐੱਨ.ਡੀ.ਏ ਗਠਜੋੜ ਦੀ ਸਰਕਾਰ ਬਣਦਿਆਂ ਹੀ ਇਸ ਨੂੰ ਤਰੱਕੀ ਦੇ ਰਾਹ ਤੇ ਤੋਰ ਦਿੱਤਾ ਜਾਵੇਗਾ ਅਤੇ ਲੋਕ ਇਸ ਗਠਜੋੜ ਨੂੰ ਦਿੱਤੀ ਗਈ ਹਮਾਇਤ ਤੋਂ ਸਮਝਣਗੇ ਕਿ ਇਸ ਖੇਤਰ ਦਾ ਵਿਕਾਸ ਕਿਸ ਰਫਤਾਰ ਨਾਲ ਹੋਇਆ ਹੈ।