ਆਮ ਆਦਮੀ ਪਾਰਟੀ ਦੇ ਸਿੱਖਿਆ, ਰੁਜ਼ਗਾਰ, ਸਿਹਤ ਸਮੇਤ ਸਮੁੱਚੇ ਮੁੱਦੇ ਝੂਠ ਦੀ ਪੰਡ : ਰਣਦੀਪ ਸੁਰਜੇਵਾਲਾ

Advertisement
Spread information

ਆਮ ਆਦਮੀ ਪਾਰਟੀ ਦੇ ਸਿੱਖਿਆ, ਰੁਜ਼ਗਾਰ, ਸਿਹਤ ਸਮੇਤ ਸਮੁੱਚੇ ਮੁੱਦੇ ਝੂਠ ਦੀ ਪੰਡ : ਰਣਦੀਪ ਸੁਰਜੇਵਾਲਾ

– ਅਮਰਿੰਦਰ ਨੂੰ ਸ਼ਹਿਰ ਵਿੱਚੋਂ ਵੇਖਣਾ ਪਵੇਗਾ ਕਰਾਰੀ ਹਾਰ ਦਾ ਮੂੰਹ 

– ਸ਼ਹਿਰ ਦੇ ਲੋਕਾਂ ਨੂੰ ਵੱਡੇ ਮਾਰਜਨ ਨਾਲ ਵਿਸ਼ਨੂੰ ਸ਼ਰਮਾ ਨੂੰ ਜਿਤਾਉਣ ਦੀ ਅਪੀਲ


ਰਿਚਾ ਨਾਗਪਾਲ,ਪਟਿਆਲਾ, 16 ਫਰਵਰੀ 2022
ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਵਿਕਾਸ ਨੂੰ ਲੈ ਕੇ ਪੰਜਾਬ ਵਿੱਚ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਨਿਰੀ ਝੂਠ ਦੀ ਪੰਡ ਹਨ। ਇਹ ਵਿਚਾਰ ਅੱਜ ਇੱਥੇ ਸ਼ੇਰੇ ਪੰਜਾਬ ਮਾਰਕੀਟ ਵਿਖੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਵੱਲੋਂ ਪਟਿਆਲਾ ਸ਼ਹਿਰੀ ਤੋਂ ਕਾਂਗਰਸ ਦੇ ਉਮੀਦਵਾਰ ਵਿਸ਼ਨੂੰ ਸ਼ਰਮਾ ਦੇ ਹੱਕ ਵਿੱਚ ਕੀਤੀ ਗਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸੁਰਜੇਵਾਲਾ ਨੇ ਆਖਿਆ ਕਿ ਅਮਰਿੰਦਰ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਵੇਗਾ ਕਿਉਂਕਿ ਉਸਨੇ ਸਾਢੇ ਚਾਰ ਸਾਲ ਵਿੱਚ ਕਿਸੇ ਦਾ ਕੁੱਝ ਵੀ ਨਹੀਂ ਸੰਵਾਰਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਸ਼ਨੂੰ ਸ਼ਰਮਾ ਨੂੰ ਵੱਡੀ ਜਿੱਤ ਦਿਵਾਉਣ।
ਰਣਦੀਪ ਸੁਰਜੇਵਾਲਾ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ‘ਚੋਂ ਸਿੱਖਿਆ, ਰੁਜ਼ਗਾਰ, ਸਿਹਤ, ਔਰਤਾਂ ਸਮੇਤ ਹੋਰ ਮੁੱਦਿਆਂ ‘ਤੇ ਪੰਜਾਬ ‘ਚ ਜੋ ਦਾਅਵੇ ਕੀਤੇ ਜਾ ਰਹੇ ਹਨ, ਜਿਹੜੇ ਕਿ ਪੂਰੀ ਤਰ੍ਹਾਂ ਖੋਖਲੇ ਹਨ। ਉਨ੍ਹਾਂ ਕੇਜਰੀਵਾਲ ਸਰਕਾਰ ਦੀ ਪੋਲ ਖੋਲਦਿਆਂ ਸਿੱਖਿਆ ਬਾਰੇ ਦੱਸਿਆ ਕਿ ਸਾਲ 2013 ਤੱਕ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 17 ਲੱਖ ਦੇ ਕਰੀਬ ਵਿਦਿਆਰਥੀ ਪੜ੍ਹਦੇ ਸਨ, ਜਦੋਂ ਕਿ ਪ੍ਰਾਈਵੇਟ ਵਿੱਚ 13 ਲੱਖ ਦੇ ਕਰੀਬ ਪੜ੍ਹਦੇ ਸਨ, ਜੋ ਹੁਣ ਸਰਕਾਰੀ ਸਕੂਲਾਂ ਵਿੱਚ 16 ਲੱਖ ਦੇ ਕਰੀਬ ਅਤੇ ਪ੍ਰਾਈਵੇਟ ਵਿੱਚ 17 ਲੱਖ ਦੇ ਕਰੀਬ ਹੋ ਗਏ ਹਨ।  ਉਨ੍ਹਾਂ ਸਿਹਤ ਬਾਰੇ ਖੁਲਾਸਾ ਕੀਤਾ ਹੈ ਕਿ ਪਿਛਲੇ 9 ਸਾਲਾਂ ਵਿੱਚ ਦਿੱਲੀ ਵਿੱਚ ਇੱਕ ਵੀ ਨਵਾਂ ਸਰਕਾਰੀ ਹਸਪਤਾਲ ਨਹੀਂ ਬਣਿਆ।  ਜਦੋਂ ਕਿ ਕਰੋਨਾ ਦੇ ਦੌਰ ਵਿੱਚ ਲੋਕਾਂ ਨੂੰ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਸੀ।  ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ, ਉਨ੍ਹਾਂ ਦੇ ਉਪ ਮੁੱਖ ਮੰਤਰੀ ਅਤੇ ਹੋਰ ਪ੍ਰਮੁੱਖ ਨੇਤਾਵਾਂ ਨੇ ਕੋਵਿਡ ਲਈ ਪਾਜ਼ੇਟਿਵ ਪਾਏ ਜਾਣ ਤੇ ਨਿੱਜੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਇਆ, ਜਿਸ ਤੋਂ ਅੰਦਾਜ਼ਾ ਸਰਕਾਰੀ ਹਸਪਤਾਲਾਂ ਦੀ ਹਾਲਤ ਦਾ ਲਗਾਇਆ ਜਾ ਸਕਦਾ ਹੈ।
ਉਨ੍ਹਾਂ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਬਾਰੇ ਕੇਜਰੀਵਾਲ ਦੇ ਦਾਅਵਿਆਂ ਨੂੰ ਵੀ ਰੱਦ ਕਰਦਿਆਂ ਕਿਹਾ ਕਿ 51 ਦਿਨਾਂ ਦੀ ਸਰਕਾਰ ਵਿੱਚ ਉਹ ਅਣਜਾਣੇ ਵਿੱਚ ਲੋਕਪਾਲ ਬਿੱਲ ਲੈ ਕੇ ਆਏ ਸਨ।  ਜਦੋਂ ਕਿ ਹੁਣ ਭਾਰੀ ਬਹੁਮਤ ਹੋਣ ਦੇ ਬਾਵਜੂਦ ਲੋਕਪਾਲ ਦਾ ਕਾਨੂੰਨ ਨਹੀਂ ਲਿਆਂਦਾ ਜਾ ਰਿਹਾ। ਜਿਸ ਕਾਰਨ ਕੇਜਰੀਵਾਲ ਦੀ ਕਹਿਣੀ ਤੇ ਕਥਨੀ ਵਿੱਚ ਫਰਕ ਦਾ ਪਤਾ ਚੱਲਦਾ ਹੈ। ਇਸ ਮੌਕੇ ਕਾਂਗਰਸ ਦੇ ਉਮੀਦਵਾਰ ਵਿਸ਼ਨੂੰ ਸ਼ਰਮਾ, ਜ਼ਿਲਾ ਕਾਂਗਰਸ ਦੇ ਪ੍ਰਧਾਨ ਨਰਿੰਦਰ ਪਾਲ ਲਾਲੀ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਹਰਵਿੰਦਰ ਸਿੰਘ ਨਿੱਪੀ, ਕੇਕੇ ਸਹਿਗਲ ਅਤੇ ਹੋਰ ਵੀ ਨੇਤਾਹਾਜਰ ਸਨ। 
Advertisement
Advertisement
Advertisement
Advertisement
Advertisement
error: Content is protected !!