ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਦੀ ਬਿਹਤਰੀ ਲਈ ਕੰਮ ਕਰੇਗਾ – ਰਾਹੁਲ ਗਾਂਧੀ
ਹਲਕਾ ਬਰਨਾਲਾ ਦੇ ਲੋਕਾਂ ਨਾਲ ਸਦਾ ਖੜ੍ਹਾ ਰਹਾਂਗਾ:-ਮਨੀਸ਼ ਬਾਂਸਲ
ਰਘਵੀਰ ਹੈਪੀ/ ਅਦੀਸ਼ ਗੋਇਲ , ਬਰਨਾਲਾ 15 ਫਰਵਰੀ 2022
ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਆਗੂ ਰਾਹੁਲ ਗਾਂਂਧੀ ਅੱਜ ਬਰਨਾਲਾ ਦੀ ਨਵੀਂ ਅਨਾਜ ਮੰਡੀ ਵਿਖੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ। । ਪਰੰਤੂ ਰੈਲੀ ਵਿੱਚ ਸੂਬੇ ਦੇ ਮੁੱਖ ਮੰਤਰੀ ਅਤੇ ਭਦੌੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਚਰਨਜੀਤ ਸਿੰੰਘ ਚੰਨੀ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗੈਰਹਾਜ਼ਰੀ ਨੇ ਕਈ ਤਰਾਂ ਦੇ ਸਵਾਲ ਖੜ੍ਹੇ ਕਰ ਦਿੱਤੇ। ਲੋਕਾਂ ਅੰਦਰ ਦੋਵਾਂ ਆਗੂਆਂ ਦੀ ਗੈਰਹਾਜ਼ਰੀ ਦੀ ਚਰਚਾ ਛਿੜ ਗਈ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਹੀ ਵਾਅਦੇ ਕਰ ਰਹੀਆਂ ਹਨ, ਸੁਪਨੇ ਦਿਖਾ ਰਹੀਆਂ ਹਨ । ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਬਾਰੇ ਜਦੋਂ ਮੈਂ ਬੋਲਿਆ ਸੀ, ਉਸ ਸਮੇਂ ਬੀਜੇਪੀ ਅਤੇ ਦੂਸਰੀਆਂ ਪਾਰਟੀ ਨੇ ਮੇਰਾ ਮਜ਼ਾਕ ਉਡਾਇਆ ਸੀ ਅਤੇ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਨੂੰ ਡਰਾ ਰਿਹਾ ਹੈ। ਮੈਂ ਕਦੇ ਹੱਥ ਜੋੜ ਕਿਸੇ ਤੋਂ ਮੁਆਫੀ ਨਹੀਂ ਮੰਗੀ ਪਰ ਕੇਜਰੀਵਾਲ ਨੇ ਮੰਗੀ ਹੈ।
ਕੋਰੋਨਾ ਵਾਇਰਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਕਿਹਾ ਸੀ ਲੋਕ ਮਰਨਗੇ ਬਚਕੇ ਰਹੋ। ਪਰ ਖ਼ੁਦ ਮੋਦੀ ਨੇ ਕਿਹਾ “ਥਾਲੀਆਂ ਵਜਾਓ” ਜਿਸ ਨਾਲ ਲੱਖਾ ਲੋਕ ਮਰੇ। ਮੁੁਹੱਲਾ ਕਲੀਨਿਕ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਮੁਹੱਲਾ ਕਲੀਨਿਕ ਕਾਂਗਰਸ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਸਮੇਂ ਬਣੇ ਸਨ। ਕੋਰੋਨਾ ਕਾਲ ਸਮੇਂ ਕੇਜਰੀਵਾਲ ਦੀ ਮੁਹੱਲਾ ਕਲੀਨਿਕ ਕਿੱਥੇ ਚਲੇ ਗਏ ਸਨ।ਕਾਂਗਰਸ ਦੇ ਵਰਕਰਾਂ ਨੇ ਸਦਾ ਕੰਮ ਕਰਕੇ ਦਿਖਾਇਆ। ਕੋਰੋਨਾ ਸਮੇਂ ਉਨ੍ਹਾਂ ਆਕਸੀਜਨ ਸਿਲੰਡਰ ਲੋਕਾਂ ਨੂੰ ਦਿੱਤੇ।ਉਨ੍ਹਾਂ ਕਿਹਾ ਕੇਜਰੀਵਾਲ ਅਤੇ ਨਰਿੰਦਰ ਮੋਦੀ ਨੇ ਸਦਾ ਝੂਠ ਬੋਲਿਆ ਹੈ । ਜਦੋਂ ਕਿ ਪੰਜਾਬ ਦੇ ਬਾਬਾ ਨਾਨਕ ਨੇ ਕਿਹਾ ਸੀ ਕਿ ਝੂਠ ਨਾ ਬੋਲੋ, ਸਦਾ ਸੱਚ ਬੋਲੇ। ਉਨ੍ਹਾਂ ਕਿਹਾ ਕਿ ਇੱਕ ਚੰਗੇ ਲੀਡਰ ਦੇ ਸ਼ਬਦਾਂ ਵਿੱਚ ਜਾਦੂ ਹੁੰਦਾ ਹੈ। ਤਿੰਨ ਕਾਲੇ ਕਾਨੂੰਨਾ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨਾਲ ਦਗ਼ਾ ਕੀਤਾ ਹੈ। ਜੇਕਰ ਕਿਸਾਨ ਪੱਖੀ ਕਾਨੂੰਨ ਹੁੰਦੇ ਤਾਂ ਠੰਢ ਵਿਚ ਕਿਸਾਨ ਬਾਹਰ ਨਾ ਹੁੰਦੇ।
ਉਨ੍ਹਾਂ ਕਿਹਾ ਕਿ ਜੀਐਸਟੀ ਤੇ ਨੋਟਬੰਦੀ ਅਜਿਹੇ ਮੁੱਦੇ ਹਨ ਜੋ ਸਾਬਿਤ ਕਰਦੇ ਹਨ ਕਿ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਨਾਲ ਖਡ਼੍ਹਾ ਹੈ । ਗਰੀਬ ਲੋਕ ਨੋਟਬੰਦੀ ਸਮੇਂ ਲਾਈਨ ਚ ਲੱਗੇ ਪਰ ਕਦੇ ਵੀ ਕਾਰਪੋਰੇਟ ਘਰਾਣੇ ਲੈਣ ਵਿੱਚ ਨਹੀਂ ਲੱਗੇ ਕੀ ਗ਼ਰੀਬਾਂ ਕੋਲ ਜ਼ਿਆਦਾ ਪੈਸੇ ਸਨ ਜਾਂ ਅਮੀਰਾਂ ਕੋਲ ਨਹੀਂ ਸਨ ? ਹਰ ਇੱਕ ਚੀਜ਼ ਤੇ ਗ਼ਰੀਬ ਨੂੰ ਦੱਬਿਆ ਗਿਆ।ਨੋਟਬੰਦੀ ਸਮੇਤ ਛੋਟਾ ਦੁਕਾਨਦਾਰ ਖ਼ਤਮ ਹੋਇਆ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਕਸਪੈਰੀਮੈਂਟ ਨੀ ਕਰਨੇ ਚਾਹੀਦੇ।ਜੇਕਰ ਲੀਡਰ ਇਸ ਬਾਰਡਰ ਸਟੇਟ ਵਿੱਚ ਐਕਸਪੈਰੀਮੈਂਟ ਕਰਨਗੇ,ਇੱਥੇ ਅੱਗ ਲੱਗ ਸਕਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਨੇ ਪੈਟਰੋਲ/ਡੀਜ਼ਲ ਸਸਤਾ ਕੀਤਾ ਅਤੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ।
ਗ਼ਰੀਬ ਘਰ ਦੇ ਲੜਕੇ ਨੂੰ ਕਾਂਗਰਸ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਚੇਹਰਾ ਬਣਾਇਆ ਹੈ, ਜੋ ਕਿ ਵੱਡਾ ਇਤਿਹਾਸਕ ਫ਼ੈਸਲਾ ਹੈ।ਉਨ੍ਹਾਂ ਕਿਹਾ ਪੰਜਾਬ ਵਿੱਚ ਰੇਤੇ ਦਾ ਵੱਡਾ ਮੁੱਦਾ ਸੀ, ਜੋ ਚਰਨਜੀਤ ਸਿੰਘ ਚੰਨੀ ਨੇ ਹੱਲ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖਾੜਕੂਆ ਦੇ ਘਰੇ ਜਾ ਸਕਦਾ ਹੈ ਪਰ ਕਾਂਗਰਸ ਦਾ ਨੇਤਾ ਖਾੜਕੂਆਂ ਦੇ ਘਰ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਪਿਛਲੀ ਵਾਰ ਨਾਲੋ ਜ਼ਿਆਦਾ ਸੀਟਾਂ ਨਾਲ ਚੋਣ ਜਿੱਤੇਗੀ ਅਤੇ ਇਕ ਗ਼ਰੀਬ ਘਰ ਦਾ ਮੁੱਖ ਮੰਤਰੀ ਪੰਜਾਬ ਨੂੰ ਬਦਲਣ ਦਾ ਕੰਮ ਕਰੇਗਾ।
ਮਨੀਸ਼ ਬਾਂਸਲ ਨੇ ਸਟੇਜ ਤੇ ਬੋਲਦਿਆ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਰੁਜ਼ਗਾਰ ਦੇ ਲਈ ਮੌਕਿਆਂ ਨੂੰ ਪੈਦਾ ਕੀਤਾ ਜਾਵੇਗਾ। ਕਿਸੇ ਵੀ ਮਾਂ ਦੇ ਪੁੱਤ ਨੂੰ ਘਰ ਛੱਡ ਕੇ ਬਾਹਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਮੈਂ ਜੋ ਕਹਾਂਗਾ ਉਹ ਕਰਾਂਗਾ। ਚਾਹੇ ਮੇਰਾ ਗਲ ਲੈਅ ਜਾਵੇ ,ਪਰ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਖਾਸਕਰ ਨੌਜਵਾਨਾਂ ਨਾਲ ਹਮੇਸ਼ਾ ਖੜ੍ਹਾ ਰਹਾਂਗਾ। ਮੈਂ ਆਪਣੇ ਹਲਕੇ ਵਿੱਚ ਰੁਜ਼ਗਾਰ ਲਿਆ ਕਿ ਰੋਜ਼ਗਾਰ ਪੈਦਾ ਕਰਾਗਾਂ। ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਹਰ ਇੱਕ ਲਈ ਰੁਜ਼ਗਾਰ ਪੈਦਾ ਕੀਤਾ ਜਾਵੇਗਾ।
ਮੰਚ ਸੰਚਾਲਨ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਕੀਤਾ। ਇਸ ਮੌਕੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਮੈਂਬਰ ਪਾਰਲੀਮੈਂਟ ਦੀਪਇੰਦਰ ਹੁੱਡਾ,ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ,ਸੀਤਾ ਰਾਮ ਲਾਂਬਾ,ਵਿਕਾਸ ਕੁਮਾਰ ਮੈਂਬਰ ਆਲ ਇੰਡੀਆ ਕਾਂਗਰਸ,ਦਰਬਾਰਾ ਸਿੰਘ ਗੁਰੂ ਸਾਬਕਾ ਆਈ.ਏ.ਐਸ.,ਸੁਰਿੰਦਰ ਕੌਰ ਬਾਲੀਆਂ,ਹਰਚੰਦ ਕੌਰ ਘਨੌਰੀ,ਮੱਖਣ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ,ਪਰਮਜੀਤ ਮਾਨ ਸਾਬਕਾ ਚੇਅਰਮੈਨ,ਕੁਲਦੀਪ ਸਿੰਘ ਕਾਲਾ ਢਿਲੋਂ,ਮਹੇਸ਼ ਲੋਟਾ,ਬਲਦੇਵ ਸਿੰਘ ਭੁੱਚਰ, ਸੁਖਜੀਤ ਕੌਰ ਸੁੱਖੀ ,ਰਣਧੀਰ ਕੌਸ਼ਲ,ਰਣਬੀਰ ਕੌਸ਼ਲ , ਚਰਨ ਦਾਸ ਬਾਂਸਲ,ਵਿਕਰਮ ਬਾਂਸਲ ਚੰਡੀਗੜ,ਅਮਿਤ ਬਾਂਸਲ,ਮਨਪ੍ਰੀਤ ਸਿੰਘ ਠੀਕਰੀਵਾਲ, ਮਨੂ ਮਦਾਨ, ਸੁਮਿਤ ਬਾਂਸਲ, ਮੰਗਤ ਬਾਂਸਲ, ਅਕਸ਼ਤ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।