ਛਾਉਣੀ ‘ਚ ਰਾਣਾ ਸੋਢੀ ਦਾ ਆਧਾਰ ਹੋਇਆ ਮਜ਼ਬੂਤ , ਲੋਕਾਂ ਨੇ ਖੁੱਲ੍ਹ ਕੇ ਭਾਜਪਾ ਦਾ ਦਿੱਤਾ ਸਾਥ 

Advertisement
Spread information

ਛਾਉਣੀ ‘ਚ ਰਾਣਾ ਸੋਢੀ ਦਾ ਆਧਾਰ ਹੋਇਆ ਮਜ਼ਬੂਤ , ਲੋਕਾਂ ਨੇ ਖੁੱਲ੍ਹ ਕੇ ਭਾਜਪਾ ਦਾ ਦਿੱਤਾ ਸਾਥ 

  • ਲੋਕਾਂ ਨੇ ਕਿਹਾ: ਹੁਣ ਕਿਸੇ ਤੋਂ ਡਰਨ ਵਾਲਾ ਨਹੀਂ ਤੇ ਉਨ੍ਹਾਂ ਦਾ ਇਰਾਦਾ ਭਾਜਪਾ ਨੂੰ ਜਿੱਤਾਉਣਾ

    ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 14 ਫਰਵਰੀ 2022

ਛਾਉਣੀ ਖੇਤਰ ਵਿੱਚ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ, ਜਦੋਂ ਸੈਂਕੜੇ ਲੋਕਾਂ ਨੇ ਖੁੱਲ੍ਹ ਕੇ ਰਾਣਾ ਸੋਢੀ ਨੂੰ ਸਮਰਥਨ ਦੇਣ ਦੀ ਗੱਲ ਕਹੀ।  ਸੂਜੀ ਬਜਾਰ ਵਿੱਚ ਇੱਕ ਵਿਸ਼ਾਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਔਰਤਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ।  ਪੂਰੇ ਬਾਜ਼ਾਰ ਨੂੰ ਭਗਵੇਂ ਝੰਡਿਆਂ ਨਾਲ ਸਜਾਇਆ ਗਿਆ ਸੀ।  ਜਿਵੇਂ ਹੀ ਰਾਣਾ ਸੋਢੀ ਸਟੇਜ ‘ਤੇ ਪਹੁੰਚੇ ਤਾਂ ਲੋਕਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।  ਰਾਣਾ ਸੋਢੀ ਨੇ ਬਾਜ਼ਾਰ ਸਥਿਤ ਸਾਲਾਸਰ ਬਾਲਾ ਜੀ ਮੰਦਿਰ ਅਤੇ ਹਨੂੰਮਾਨ ਜੀ ਮੰਦਿਰ ਵਿੱਚ ਵੀ ਸਰਬੱਤ ਦੇ ਭਲੇ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ। ਰਾਣਾ ਨੇ ਕਿਹਾ ਕਿ ਹਨੂੰਮਾਨ ਜੀ ਦੇ ਚਰਨਾਂ ‘ਚ ਮੱਥਾ ਟੇਕਣ ਅਤੇ ਮਾਤਾਵਾਂ, ਭੈਣਾਂ, ਭਰਾਵਾਂ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਨਾਲ ਉਨ੍ਹਾਂ ਦਾ ਹੌਂਸਲਾ ਹੋਰ ਵਧਿਆ ਹੈ।  ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਬਿਨਾਂ ਕਿਸੇ ਡਰ ਤੋਂ ਉਨ੍ਹਾਂ ਦਾ ਸਾਥ ਦਿੱਤਾ ਹੈ, ਉਸ ਤੋਂ ਲੱਗਦਾ ਹੈ ਕਿ ਹੁਣ ਫਿਰੋਜ਼ਪੁਰ ਵਿੱਚ ਭਾਜਪਾ ਦੀ ਹੀ ਜਿੱਤ ਹੋਵੇਗੀ।
ਲੋਕਾਂ ਨੇ ਖੁੱਲ੍ਹ ਕੇ ਕਿਹਾ ਕਿ ਉਹ ਕਿਸੇ ਦਬਾਅ ਵਿੱਚ ਨਹੀਂ ਆਉਣ ਵਾਲੇ ਅਤੇ ਨਾ ਹੀ ਉਹ ਕਿਸੇ ਤੋਂ ਡਰਦੇ ਹਨ।  ਉਨ੍ਹਾਂ ਕਿਹਾ ਕਿ ਉਹ ਅਮਨ-ਸ਼ਾਂਤੀ ਦਾ ਮਾਹੌਲ ਚਾਹੁੰਦੇ ਹਨ ਅਤੇ ਖੇਤਰ ਦਾ ਵਿਕਾਸ ਦੇਖਣਾ ਚਾਹੁੰਦੇ ਹਨ।  ਔਰਤਾਂ ਨੇ ਲੁੱਟ-ਖੋਹ ਦੀਆਂ ਵੱਧ ਰਹੀਆਂ ਘਟਨਾਵਾਂ ਬਾਰੇ ਵੀ ਦੱਸਿਆ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਲੋਕ ਭਾਜਪਾ ਨੂੰ ਜੇਤੂ ਬਣਾਉਣ ਲਈ 20 ਫਰਵਰੀ ਨੂੰ ਕਮਲ ਦੇ ਨਿਸ਼ਾਨ ਵਾਲਾ ਬਟਨ ਦਬਾਉਣ। ਜਿੱਤਦੇ ਹੀ ਉਨ੍ਹਾਂ ਦਾ ਪਹਿਲਾ ਕੰਮ ਫਿਰੋਜ਼ਪੁਰ ਵਿੱਚੋਂ ਗੁੰਡਿਆਂ, ਚੋਰਾਂ, ਲੁਟੇਰਿਆਂ ਨੂੰ ਭਜਾਉਣਾ, ਇਲਾਕੇ ਦੇ ਸਰਬਪੱਖੀ ਵਿਕਾਸ ਦੀ ਗੰਗਾ ਵਹਾਉਣਾ, ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ, ਨੌਜਵਾਨਾਂ ਲਈ ਹੁਨਰ ਕੇਂਦਰ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੋਵੇਗਾ।

Advertisement
Advertisement
Advertisement
Advertisement
Advertisement
error: Content is protected !!