ਪੁਲਿਸ ਤੋਂ ਵੱਧ ਚੌਕਸ ਹੋਏ ਸ਼ਰਾਬ ਸਮੱਗਲਰ
ਹਰਿੰਦਰ ਨਿੱਕਾ , ਬਰਨਾਲਾ 9 ਫਰਵਰੀ 2022
ਬੇਸ਼ੱਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੈਰਾਮਿਲਟਰੀ ਦੀ ਮੱਦਦ ਨਾਲ ਜਗ੍ਹਾ ਜਗ੍ਹਾ ਨਾਕਾਬੰਦੀ ਕਰਕੇ, ਗੱਡੀਆਂ ਦੀ ਚੈਕਿੰਗ ਦਾ ਸਿਲਸਿਲਾ 24 ਘੰਟੇ ਬਾਦਸਤੂਰ ਜਾਰੀ ਹੈ। ਪਰੰਤੂ ਦੂਜੇ ਪਾਸੇ ਪੁਲਿਸ ਨਾਕਿਆਂ ਨੂੰ ਟਿੱਚ ਸਮਝ ਕੇ ਹਰਿਆਣਵੀ ਸ਼ਰਾਬ ਦੀ ਸਪਲਾਈ ਵੀ ਬੇਰੋਕ-ਟੋਕ ਧੜੱਲੇ ਨਾਲ ਚੱਲ ਰਹੀ ਹੈ। ਆਖਿਰ ਹਰ ਚੌਂਕ ਚੁਰਾਹਿਆਂ ਤੇ ਕੀਤੀ ਪੁਲਿਸ ਨਾਕਾਬੰਦੀ ਵੀ ਹੋਰ ਤਾਂ ਕੀ, ਗੁਆਂਢੀ ਸੂਬਿਆਂ ਤੋਂ ਪਹੁੰਚ ਰਹੀ ਸਪਲਾਈ , ਪੁਲਿਸ ਦੀ ਚੈਕਿੰਗ ਤੇ ਸਵਾਲੀਆ ਚਿੰਨ੍ਹ ਖੜ੍ਹੇ ਹੋਣ ਲੱਗ ਪਏ ਹਨ ਕਿ ਕੀ ਪੁਲਿਸ ਨਾਕੇ ਆਮ ਸ਼ਰੀਫ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਜਾਂ ਖਾਨਾਪੂਰਤੀ ਲਈ ਹੀ ਲਗਾਏ ਗਏ ਹਨ।
ਹਰਿਆਣਾ ਤੋਂ ਪਹੁੰਚ ਰਹੀ ਸ਼ਰਾਬ ਤੇ ਮੋਹਰ ਤਾਂ ਪੁਲਿਸ ਵੱਲੋਂ ਲੰਘੇ ਦੋ ਦਿਨਾਂ ਵਿੱਚ ਫੜ੍ਹੀਆਂ ਸ਼ਰਾਬ ਦੀਆਂ 77 ਬੋਤਲਾਂ ਖੁਦ ਹੀ ਲਾ ਰਹੀਆਂ ਹਨ। ਇਹ ਸ਼ਰਾਬ ਉਹ ਐ, ਜਿਹੜੀ ਪੁਲਿਸ ਨੇ ਬਰਾਮਦ ਕਰ ਲਈ, ਪਰੰਤੂ ਸ਼ਰਾਬ ਸਮੱਗਲਰ ਪੁਲਿਸ ਦੇ ਅੱਖੀਂ ਘੱਟਾ ਪਾ ਕੇ ਕਿੰਨ੍ਹੀ ਹੋਰ ਸ਼ਰਾਬ ਸੁਰੱਖਿਅਤ ਤਰੀਕੇ ਨਾਲ ਆਪੋ-ਆਪਣੇ ਠਿਕਾਣਿਆਂ ਤੇ ਜਮ੍ਹਾਂ ਕਰ ਚੁੱਕੇ ਹਨ, ਇਹ ਖੁਲਾਸਾ ਤਾਂ ਪੁਲਿਸ ਦੀ ਕੋਈ ਵੱਡੀ ਕਾਰਵਾਈ ਤੋਂ ਬਾਅਦ ਹੀ ਹੋ ਸਕਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਚੌਕੀ ਬੱਸ ਸਟੈਡ ਬਰਨਾਲਾ ਦਾ ਏ.ਐਸ.ਆਈ. ਸੁਖਮਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਾਜਾਖਾਨਾ ਰੋਡ ਨੇੜੇ ਬਰੋਟਾ ਬਰਨਾਲਾ ਮੌਜੂਦ ਸੀ ਤਾਂ ਉਨ੍ਹਾਂ ਨੇ ਮੁਖਬਰ ਖਾਸ ਦੀ ਇਤਲਾਹ ਮਿਲਣ ਪਰ ਸਤਨਾਮ ਸਿੰਘ ਉਰਫ ਸੱਤੀ ਪੁੱਤਰ ਸੁਰਿੰਦਰ ਸਿੰਘ ਵਾਸੀ ਕੋਠੇ ਰਾਮਸਰ, ਬਾਜਾਖਾਨਾ ਰੋਡ ਬਰਨਾਲਾ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ । ਪੁਲਿਸ ਪਾਰਟੀ ਨੇ ਸਤਨਾਮ ਸੱਤੀ ਦੇ ਘਰ ਰੇਡ ਕਰਕੇ 12 ਬੋਤਲਾਂ ਸਰਾਬ ਅੰਗਰੇਜੀ ਫਸਟ ਚੁਆਇਸ ਹਰਿਆਣਾ ਅਤੇ 06 ਬੋਤਲਾ ਸਰਾਬ ਠੇਕਾ ਦੇਸੀ ਜੁਗਨੀ ਹਰਿਆਣਾ ਬ੍ਰਾਮਦ ਕਰ ਲਈਆਂ, ਜਦੋਂਕਿ ਦੋਸ਼ੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਇਸੇ ਤਰਾਂ ਥਾਣਾ ਸਦਰ ਬਰਨਾਲਾ ਦੇ ਏ.ਐਸ.ਆਈ. ਅਜੈਬ ਸਿੰਘ ਪੁਲਿਸ ਪਾਰਟੀ ਅਤੇ ਸਮੇਤ ਐਕਸਾਈਜ ਵਿਭਾਗ ਦੇ ਮੁਲਾਜਮਾਂ ਦੇ ਟੀ-ਪੁਆਇੰਟ ,ਨੇੜੇ ਫਰਵਾਹੀ ਪੁਰਾਣੀ ਚੁੰਗੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਮੌਜੂਦ ਸੀ। ਇਸੇ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਚਰਨਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਛੋਟਾ ਵਿਹੜਾ ਫਰਵਾਹੀ ,ਬਾਹਰੋਂ ਹਰਿਆਣਾ ਸੂਬੇ ਤੋਂ ਸਰਾਬ ਲਿਆ ਕੇ ਵੇਚਣ ਦਾ ਆਦੀ ਹੈ, ਜੇਕਰ ਹੁਣੇ ਹੀ ਇਸਦੇ ਘਰ ਵਿੱਚ ਰੇਡ ਕੀਤੀ ਜਾਵੇ ਤਾਂ ਇਸ ਨੂੰ ਹਰਿਆਣਾ ਦੀ ਸਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਜਿਸ ਪਰ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ 48 ਬੋਤਲਾ ਹਰਿਆਣਾ ਮਾਰਕਾ ਜੁਗਨੀ ਸੌਂਫੀਆ ਬਰਾਮਦ ਕਰਵਾਈਆ ਗਈਆਂ।
ਉੱਧਰ ਥਾਣਾ ਭਦੌੜ ਦੇ ਹੌਲਦਾਰ ਰਾਜਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਬੱਸ ਸਟੈਂਡ ਭਦੌੜ ਮੌਜੂਦ ਸੀ, ਉਨ੍ਹਾਂ ਮੁਖਬਰ ਦੀ ਸੂਚਨਾ ਤੇ ਨਿਰਮਲ ਸਿੰਘ ਉਰਫ ਨਿੰਮਾ ਵਾਸੀ ਮੁਹੱਲਾ ਨੈਣੇਵਾਲ,ਗੁਰੂਦੁਆਰਾ ਬਾਬਾ ਜੀਵਨ ਸਿੰਘ ਦੀ ਬੈਕ ਸਾਈਡ ਪਰਚਾ ਦਰਜ਼ ਕੀਤਾ ਗਿਆ। ਦੋਸ਼ੀ ਦੇ ਰੇਡ ਕਰਕੇ,11 ਬੋਤਲਾਂ ਸ਼ਰਾਬ ਮਾਰਕਾ ਰਾਣੋ, ਹਰਿਆਣਾ ਬਰਾਮਦ ਕੀਤੀ ਗਈ।