ਨਰਿੰਦਰ ਭਰਾਜ ਨੇ ਇੱਕੋ ਦਿਨ ਚ ਸੰਗਰੂਰ ਚ ਕੀਤੀਆਂ 10 ਚੋਣ ਮੀਟਿੰਗਾਂ
ਇਮਾਨਦਾਰ ਸਰਕਾਰ ਲਈ ਝਾੜੂ ਦਾ ਬਟਨ ਦਬਾਓੁਣ ਦਾ ਦਿੱਤਾ ਸੱਦਾ
ਪਰਦੀਪ ਕਸਬਾ , ਸੰਗਰੂਰ 6 ਫਰਵਰੀ 2022
ਸੰਗਰੂਰ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਓੁਮੀਦਵਾਰ ਨਰਿੰਦਰ ਕੌਰ ਭਰਾਜ ਨੇ ਅਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ ਕਰਦਿਆਂ ਅੱਜ ਇੱਕੋ ਦਿਨ ਚ ਸੰਗਰੂਰ ਸ਼ਹਿਰ ਵਿੱਚ 10 ਚੋਣ ਮੀਟਿੰਗਾਂ ਕਰਨ ਤੋਂ ਇਲਾਵਾ ਲਾਗਲੇ ਪਿੰਡ ਥਲੇਸਾਂ , ਗੰਗਾ ਸਿੰਘ ਵਾਲਾ, ਨਾਨਕਪੁਰਾ,,ਦੇਹਕਲਾਂ ,ਫ਼ਤਿਹਗੜ੍ਹ ਛੰਨਾ ਅਤੇ ਰਸਾਲਦਾਰ ਛੰਨਾਂ ਵਿਖੇ ਭਰਵੇਂ ਇਕੱਠਾਂ ਨੂੰ ਸੰਬੋਧਨ ਕੀਤਾ।ਵੱਖ ਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਪੰਜਾਬ ਵਿੱਚ ਇਮਾਨਦਾਰ ਸਰਕਾਰ ਲਈ 20 ਫਰਵਰੀ ਨੂੰ ਝਾੜੂ ਦਾ ਬਟਨ ਦਬਾਓੁਣ ਦਾ
ਸੱਦਾ ਦਿੰਦਿਆਂ ਕਿਹਾ ਕਿ 75 ਸਾਲਾਂ ਦੇ ਅਰਸੇ ਦੌਰਾਨ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਲੋਕਾਂ ਨੂੰ ਕੁੱਟਿਆ ਹੈ ।ਸੰਗਰੂਰ ਵਿੱਚ ਹੀ ਅਨੇਕਾਂ ਵਾਰ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਲੜਕਿਆਂ ਅਤੇ ਲੜਕੀਆਂ ਤੇ ਪੁਲਿਸ ਦਾ ਲਾਠੀਚਾਰਜ ਹੋਇਆ ਹੈ ।ਪੱਗਾਂ ਅਤੇ ਚੁੰਨੀਆਂ ਨੁੰ ਰੋਲਿਆ ਗਿਆ ਹੈ ।ਇਸ ਸਭ ਕਾਸੇ ਦਾ ਜਵਾਬ ਦੇਣ ਲਈ ਲੋਕ 20 ਫਰਵਰੀ ਦੀ ਬੇਸਬਰੀ ਨਾਲ ਓੁਡੀਕ ਕਰ ਰਹੇ ਹਨ ।