ਜ਼ਿਲ੍ਹਾ ਲੁਧਿਆਣਾ ਦੇ 14 ਹਲਕਿਆਂ ਤੋਂ ਵਿਧਾਨ ਸਭਾ ਚੋਣਾਂ ਲੜਨ ਲਈ 175 ਉਮੀਦਵਾਰ

Advertisement
Spread information

ਜ਼ਿਲ੍ਹਾ ਲੁਧਿਆਣਾ ਦੇ 14 ਹਲਕਿਆਂ ਤੋਂ ਵਿਧਾਨ ਸਭਾ ਚੋਣਾਂ ਲੜਨ ਲਈ 175 ਉਮੀਦਵਾਰ


ਦਵਿੰਦਰ ਡੀ.ਕੇ,ਲੁਧਿਆਣਾ, 5 ਫਰਵਰੀ 2022

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 175 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜੋ ਜ਼ਿਲ੍ਹੇ ਦੇ ਵੱਖ-ਵੱਖ 14 ਹਲਕਿਆਂ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ। ਕੱਲ੍ਹ (4 ਫਰਵਰੀ, 2022) ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ ਸੀ, ਜਿਸ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ।
ਸਭ ਤੋਂ ਵੱਧ 19 ਉਮੀਦਵਾਰ ਹਲਕਾ 59-ਸਾਹਨੇਵਾਲ ‘ਚੋਂ ਵਿਧਾਨ ਸਭਾ ਚੋਣਾਂ ਲੜਨਗੇ, ਇਸ ਤੋਂ ਬਾਅਦ ਪਾਇਲ ਵਿੱਚ 18, ਲੁਧਿਆਣਾ (ਦੱਖਣੀ) ਵਿੱਚ 17, ਆਤਮ ਨਗਰ ਵਿੱਚ 15, ਲੁਧਿਆਣਾ (ਪੂਰਬੀ ਤੇ ਸਮਰਾਲਾ ‘ਚ 14-14 ਉਮੀਦਵਾਰ ਹੋਣਗੇ, ਗਿੱਲ ਤੋਂ 11, ਖੰਨਾ, ਲੁਧਿਆਣਾ (ਉੱਤਰੀ), ਦਾਖਾ, ਰਾਏਕੋਟ ਅਤੇ ਜਗਰਾਉਂ ਤੋਂ 10-10, ਲੁਧਿਆਣਾ (ਕੇਂਦਰੀ) ਤੋਂ 9 ਅਤੇ ਲੁਧਿਆਣਾ (ਪੱਛਮੀ) ਹਲਕੇ ਤੋਂ 8 ਉਮੀਦਵਾਰ ਚੋਣ ਲੜਨਗੇ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 57-ਖੰਨਾ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਨੂੰ ਹੱਥ, ਭਾਰਤੀ ਜਨਤਾ ਪਾਰਟੀ ਦੇ ਗੁਰਪ੍ਰੀਤ ਸਿੰਘ ਭੱਟੀ ਨੂੰ ਕਮਲ, ਸ਼੍ਰੋਮਣੀ ਅਕਾਲੀ ਦਲ ਦੀ ਜਸਦੀਪ ਕੌਰ ਨੂੰ ਤੱਕੜੀ, ਆਮ ਆਦਮੀ ਪਾਰਟੀ ਦੇ ਤਰੁਨਪ੍ਰੀਤ ਸਿੰਘ ਸੌਂਦ ਨੂੰ ਝਾੜੂ, ਪੰਜਾਬ ਕਿਸਾਨ ਦਲ ਦੇ ਸੁਖਮੀਤ ਸਿੰਘ ਖੰਨਾ ਨੂੰ ਹੱਥ ਵਾਲਾ ਗੱਡਾ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਕਰਨੈਲ ਸਿੰਘ ਇਕੋਲਾਹਾ ਨੂੰ ਕਹੀ ਤੇ ਬੇਲਚਾ, ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਨੂੰ ਬਾਲਟੀ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਸੁਖਵੰਤ ਸਿੰਘ ਟਿੱਲੂ ਨੂੰ ਮੰਜੀ, ਪਰਮਜੀਤ ਵਾਲੀਆ ਨੂੰ ਉਪਹਾਰ, ਰਾਜ ਕੁਮਾਰ ਬੱਲਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਇਸੇ ਤਰ੍ਹਾਂ 58-ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਦਿਆਲਪੁਰਾ ਨੂੰ ਝਾੜੂ, ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ ਨੂੰ ਤੱਕੜੀ, ਭਾਰਤੀ ਜਨਤਾ ਪਾਰਟੀ ਦੇ ਰਣਜੀਤ ਸਿੰਘ ਗਹਿਲੇਵਾਲ ਨੂੰ ਕਮਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਹੱਥ, ਸਮਾਜਵਾਦੀ ਪਾਰਟੀ ਦੇ ਡਾ. ਸੋਹਣ ਲਾਲ ਬਲੱਗਣ ਨੂੰ ਸਾਈਕਲ, ਭਾਰਤੀ ਜਨ ਜਾਗ੍ਰਿਤੀ ਪਾਰਟੀ ਦੇ ਮੇਜ਼ਰ ਸਿੰਘ ਨੂੰ ਗੈਸ ਸਿਲੰਡਰ, ਆਪਣਾ ਸ਼ਘਰਸ਼ ਕਿਸਾਨੀ ਏਕਤਾ ਪਾਰਟੀ  ਦੇ ਰਜਿੰਦਰ ਸ਼ਰਮਾ ਨੂੰ ਰੋਡ ਰੋਲਰ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਨੂੰ ਗੰਨਾ ਕਿਸਾਨ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਅਮਰੀਕ ਸਿੰਘ ਢਿੱਲੋਂ ਨੂੰ ਹੈਲੀਕਾਪਟਰ, ਅਵਨੀਤ ਸਿੰਘ ਬਲਗੀ ਕਲਾਂ ਨੂੰ ਪੈਟਰੋਲ ਪੰਪ, ਸੰਦੀਪ ਸਿੰਘ ਨੂੰ ਬੱਲਾ, ਕਮਲਜੀਤ ਕੌਰ ਨੂੰ ਕੰਪਿਊਟਰ, ਬਲਬੀਰ ਸਿੰਘ ਰਾਜੇਵਾਲ ਨੂੰ ਮੰਜੀ, ਲਾਭ ਸਿੰਘ ਨੂੰ ਏਅਰ ਕੰਡੀਸ਼ਨਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 59-ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਤੱਕੜੀ, ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਮੂੰਡੀਆਂ ਨੂੰ ਝਾੜੂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿਕਰਮ ਸਿੰਘ ਬਾਜਵਾ ਨੂੰ ਹੱਥ, ਸ਼੍ਰ਼ੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਦੂਰਬੀਨ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਇੰਦਰ ਦੇਵ ਪਾਂਡੇ ਨੂੰ ਚੱਕੀ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਹਰਪ੍ਰੀਤ ਸਿੰਘ ਗਰਚਾ ਨੂੰ ਟੈਲੀਫੋਨ, ਜਨਤਾ ਦਲ (ਯੂਨਾਈਟਿਡ) ਦੇ ਗੁਰਚਰਨ ਸਿੰਘ ਰਾਜਪੂਤ ਨੂੰ ਤੀਰ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਗੁਰਦੀਪ ਸਿੰਘ ਕਾਹਲੋਂ ਨੂੰ ਟਰੱਕ, ਲੋਕ ਇਨਸਾਫ ਪਾਰਟੀ ਦੇ ਗੁਰਮੀਤ ਸਿੰਘ ਮੂੰਡੀਆਂ ਨੂੰ ਲੈਟਰ ਬਾਕਸ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਕ) ਦੇ ਦਲਬੀਰ ਸਿੰਘ ਨੂੰ ਸਕੂਲ ਦਾ ਬਸਤਾ, ਸਮਾਜਵਾਦੀ ਪਾਰਟੀ ਦੇ ਦੀਪਕ ਧਿਰ ਨੂੰ ਸਾਈਕਲ, ਆਮ ਲੋਕ ਯੂਨਾਈਟਿਡ ਦੇ ਲਖਵਿੰਦਰ ਸਿੰਘ ਨੂੰ ਫਾਲੇ ਅਤੇ ਆਜ਼ਾਦ ਉਮੀਦਵਾਰ ‘ਚੋਂ ਸੁਰਿੰਦਰ ਪਾਲ ਕੌਰ ਨੂੰ ਲੇਡੀ ਪਰਸ, ਹਰਜੀਤ ਸਿੰਘ ਨੂੰ ਡਿਸ਼ ਐਂਟੀਨਾ, ਬੁੱਧ ਸਿੰਘ ਨੂੰ ਗੈਸ ਸਟੋਵ, ਭੋਲਾ ਸਿੰਘ ਨੂੰ ਆਰੀ, ਮਲਵਿੰਦਰ ਸਿੰਘ ਗੁਰੋਂ ਨੂੰ ਹਾਂਡੀ, ਮੇਜਰ ਸਿੰਘ ਨੂੰ ਕੰਪਿਊਟਰ, ਮੋਹਨ ਸਿੰਘ ਨੂੰ ਰਬੜ ਦੀ ਮੋਹਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

Advertisement

ਹਲਕਾ 60-ਲੁਧਿਆਣਾ (ਪੂਰਬੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸੰਜੀਵ ਤਲਵਾੜ ਨੂੰ ਹੱਥ, ਭਾਰਤੀ ਜਨਤਾ ਪਾਰਟੀ ਦੇ ਜਗਮੋਹਨ ਸ਼ਰਮਾ ਨੂੰ ਕਮਲ, ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਗਰੇਵਾਲ (ਭੋਲਾ) ਨੂੰ ਝਾੜੂ, ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਨੂੰ ਤੱਕੜੀ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਸਤ ਨਰਾਇਣ ਸ਼ਾਹ ਨੂੰ ਟਰੱਕ, ਸਮਾਜਵਾਦੀ ਪਾਰਟੀ ਦੇ ਸੁਰੇਸ਼ ਸਿੰਘ ਨੂੰ ਸਾਈਕਲ, ਲੋਕ ਇਨਸਾਫ ਪਾਰਟੀ ਦੇ ਗੁਰਜੋਧ ਸਿੰਘ ਗਿੱਲ ਨੂੰ ਲੈਟਰ ਬਾਕਸ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਜਸਵੰਤ ਸਿੰਘ ਨੂੰ ਬਾਲਟੀ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਕ) ਦੇ ਜਤਿੰਦਰ ਸਿੰਘ ਨੂੰ ਸਕੂਲ ਦਾ ਬਸਤਾ, ਆਮ ਲੋਕ ਪਾਰਟੀ ਯੂਨਾਈਟਡ  ਦੇ ਨਰਿੰਦਰ ਪਾਲ ਸਿੰਘ ਸਿੱਧੂ ਨੂੰ ਫਾਲੇ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਪ੍ਰਦੀਪ ਸਿੰਘ ਧਵਨ ਨੂੰ ਚੱਕੀ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਦਵਿੰਦਰ ਸਿੰਘ ਬਿੱਲਾ ਨੂੰ ਹੀਰਾ, ਰਮਨ ਕੁਮਾਰ (ਜਗਦੰਬਾ) ਨੂੰ ਮੇਜ਼, ਰਾਜਿੰਦਰ ਸਿੰਘ ਨੂੰ ਮੰਜੀ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 61-ਲੁਧਿਆਣਾ (ਦੱਖਣੀ) ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਈਸ਼ਵਰਜੋਤ ਸਿੰਘ ਚੀਮਾ ਨੂੰ ਹੱਥ, ਭਾਰਤੀ ਜਨਤਾ ਪਾਰਟੀ ਦੇ ਸਤਿੰਦਰਪਾਲ ਸਿੰਘ ਤਾਜ਼ਪੁਰੀ ਨੂੰ ਕਮਲ, ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਤੱਕੜੀ, ਆਮ ਆਦਮੀ ਪਾਰਟੀ ਦੇ ਰਾਜਿੰਦਰ ਪਾਲ ਕੌਰ ਨੂੰ ਝਾੜੂ, ਸਮਾਜਵਾਦੀ ਪਾਰਟੀ ਦੇ ਸੁੰਦਰ ਲਾਲ ਨੂੰ ਸਾਈਕਲ, ਰਾਈਟ ਟੂ ਰੀਕਾਲ ਪਾਰਟੀ ਦੇ ਸੁਮੀਤ ਕੁਮਾਰ ਨੂੰ ਪ੍ਰੈਸ਼ਰ ਕੂਕਰ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਚੈਲ ਸਿੰਘ ਧੀਮਾਨ ਨੂੰ ਚੱਕੀ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਦਰਸ਼ਨ ਸਿੰਘ ਨੂੰ ਪਾਣੀ ਵਾਲਾ ਜਹਾਜ਼, ਆਮ ਲੋਕ ਪਾਰਟੀ ਯੂਨਾਈਟਿਡ ਦੇ ਡਾ. ਦਵਿੰਦਰ ਸਿੰਘ ਗਿੱਲ ਨੂੰ ਫਾਲੇ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਪਰਮਜੀਤ ਸਿੰਘ ਨੂੰ ਟਰੱਕ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਬਲਜੀਤ ਸਿੰਘ ਨੂੰ ਸਕੂਲ ਦਾ ਬਸਤਾ, ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਨੂੰ ਲੈਟਰ ਬਾਕਸ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਅਵਤਾਰ ਸਿੰਘ ਨੂੰ ਮੰਜੀ, ਸੰਜੇ ਕੁਮਾਰ ਨੂੰ ਬੁਰਸ਼, ਸੁਰਿੰਦਰ ਸ਼ਰਮਾ ਨੂੰ ਦੂਰਬੀਨ, ਜਸਵੀਰ ਸਿੰਘ ਜੱਸੀ ਨੂੰ ਬੱਲੇਬਾਜ਼, ਰਾਜ ਕੁਮਾਰ ਸਾਥੀ ਨੂੰ ਏਅਰ ਕੰਡੀਸ਼ਨਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 62-ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਹਰੀਸ਼ ਰਾਏ ਢਾਂਡਾ ਨੂੰ ਤੱਕੜੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕਮਲਜੀਤ ਸਿੰਘ ਕੜਵਲ ਨੂੰ ਹੱਥ, ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ ਨੂੰ ਝਾੜੂ, ਭਾਰਤੀ ਜਨਤਾ ਪਾਰਟੀ ਦੇ ਪ੍ਰੇਮ ਮਿੱਤਲ ਨੂੰ ਕਮਲ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਅਨਿਲ ਕੁਮਾਰ ਗੋਇਲ ਨੂੰ ਚੱਕੀ, ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ ਲੈਟਰ ਬਾਕਸ, ਅਖਿਲ ਭਾਰਤੀਆ ਸੋਸ਼ਲਿਸਟ ਪਾਰਟੀ ਦੇ ਕੁਨਾਲ ਨੂੰ ਲੰਚ ਬਾਕਸ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਕ) ਦੇ ਬਲਜੀਤ ਸਿੰਘ ਨੂੰ ਸਕੂਲ ਦਾ ਬਸਤਾ, ਸਮਾਜਵਾਦੀ ਪਾਰਟੀ ਦੇ ਮਹਿੰਦਰ ਪਾਲ ਸਿੰਘ ਨੂੰ ਸਾਈਕਲ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਸੁਖਦੇਵ ਸਿੰਘ ਨੂੰ ਅੰਗੂਰ, ਸੁਰਿੰਦਰ ਕੌਰ ਬੈਂਸ ਨੂੰ ਪੈਂਸਲ ਡੱਬਾ, ਹਰਕੀਰਤ ਸਿੰਘ ਰਾਣਾ ਨੂੰ ਮੰਜੀ, ਤੇਜਿੰਦਰ ਸਿੰਘ ਗੁੰਬਰ (ਰਿੰਕੂ) ਨੂੰ ਹੱਥ ਰੇਹੜੀ, ਦਵਿੰਦਰ ਸਿੰਘ ਵਿਸ਼ਵਕਰਮਾ ਰਾਮਗੜ੍ਹੀਆ ਨੂੰ ਕ੍ਰੇਨ, ਮਾਨ ਸਿੰਘ ਰਾਜੂ ਨੂੰ ਪਾਣੀ ਵਾਲਾ ਜਹਾਜ਼ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 63-ਲੁਧਿਆਣਾ (ਕੇਂਦਰੀ) ਤੋਂ ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ (ਪੱਪੀ) ਨੂੰ ਝਾੜੂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਰਿੰਦਰ ਕੁਮਾਰ ਡਾਵਰ ਨੂੰ ਹੱਥ, ਭਾਰਤੀ ਜਨਤਾ ਪਾਰਟੀ ਦੇ ਗੁਰਦੇਵ ਸ਼ਰਮਾ ਦੇਬੀ ਨੂੰ ਕਮਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿਤਪਾਲ ਸਿੰਘ ਪਾਲੀ ਨੂੰ ਤੱਕੜੀ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਹਰਜਿੰਦਰ ਸਿੰਘ ਨੂੰ ਬਾਲਟੀ, ਸਮਾਜਵਾਦੀ ਪਾਰਟੀ ਦੇ ਜਗਤਾਰ ਸਿੰਘ ਨੂੰ ਸਾਈਕਲ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਦਰਸ਼ਨ ਸਿੰਘ ਨੂੰ ਚੱਕੀ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਐਡਵੋਕੇਟ ਰਮਿੰਦਰ ਪਾਲ ਸਿੰਘ ਨੂੰ ਸਕੂਲ ਦਾ ਬਸਤਾ ਅਤੇ ਆਜਾਦ ਉਮੀਦਵਾਰ ਜਤਿੰਤਰ ਪਾਲ ਸਿੰਘ ਨੂੰ ਗੈਸ ਸਿਲੰਡਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 64-ਲੁਧਿਆਣਾ(ਪੱਛਮੀ) ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਗੋਗੀ ਨੂੰ ਝਾੜੂ, ਭਾਰਤੀ ਜਨਤਾ ਪਾਰਟੀ ਦੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਕਮਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਹੱਥ, ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਗਰੇਵਾਲ ਨੂੰ ਤੱਕੜੀ, ਬਹੁਜਨ ਮੁਕਤੀ ਪਾਰਟੀ ਦੇ ਅਨੀਤਾ ਸ਼ਾਹ ਨੂੰ ਬੈਂਚ, ਆਸ ਪੰਜਾਬ ਪਾਰਟੀ ਦੇ ਸਰਬਜੀਤ ਕੌਰ ਨੂੰ ਸੀਸੀਟੀਵੀ ਕੈਮਰਾ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਤਰੁਨ ਜੈਨ ਬਾਵਾ ਨੂੰ ਮੰਜੀ ਤੇ ਬਲਵਿੰਦਰ ਸੇਖੋਂ ਨੂੰ ਬੱਲਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 65-ਲੁਧਿਆਣਾ (ਉੱਤਰੀ) ਤੋਂ ਸ਼੍ਰੋਮਣੀ ਅਕਾਲ ਦਲ ਦੇ ਉਮੀਦਵਾਰ ਆਰ.ਡੀ. ਸ਼ਰਮਾ ਨੂੰ ਤੱਕੜੀ, ਭਾਰਤੀ ਜਨਤਾ ਪਾਰਟੀ ਦੇ ਪ੍ਰਵੀਨ ਬਾਂਸਲ ਨੂੰ ਕਮਲ, ਆਮ ਆਦਮੀ ਪਾਰਟੀ ਦੇ ਮਦਨ ਲਾਲ ਬੱਗਾ ਨੂੰ ਝਾੜੂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਕੇਸ਼ ਪਾਂਡੇ ਨੂੰ ਹੱਥ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਅਨਿਲ ਕੁਮਾਰ ਗੋਇਲ ਨੂੰ ਚੱਕੀ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਅਵਤਾਰ ਸਿੰਘ ਨੂੰ ਬੈਟਰੀ ਟਾਰਚ, ਬਹੁਜਨ ਮੁਕਤੀ ਪਾਰਟੀ ਦੇ ਪ੍ਰੋਮਿਲਾ ਰੱਲਣ ਬਾਨੀ ਨੂੰ ਮੰਜਾ, ਸਮਾਜਵਾਦੀ ਪਾਰਟੀ ਦੇ ਮੰਜੂ ਨੂੰ ਸਾਈਕਲ, ਲੋਕ ਇਨਸਾਫ ਪਾਰਟੀ ਦੇ ਰਣਧੀਰ ਸਿੰਘ ਸੀਵੀਆ ਨੂੰ ਲੈਟਰ ਬਾਕਸ ਤੇ ਆਜ਼ਾਦ ਉਮੀਦਵਾਰ ਰਮਨਜੀਤ ਬੱਧਣ ਲਾਲੀ ਨੂੰ ਹੀਰਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 66-ਗਿੱਲ ਤੋਂ ਭਾਰਤੀ ਜਨਤਾ ਪਾਰਟੀ ਦੇ ਸੁੱਚਾ ਰਾਮ ਲੱਧੜ ਨੂੰ ਕਮਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕੁਲਦੀਪ ਸਿੰਘ ਵੈਦ (ਬੁਲਾਰਾ) ਨੂੰ ਹੱਥ, ਆਮ ਆਦਮੀ ਪਾਰਟੀ ਦੇ ਜੀਵਨ ਸਿੰਘ ਸੰਗੋਵਾਲ ਨੂੰ ਝਾੜੂ, ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਤੱਕੜੀ, ਭਾਰਤੀ ਕਮਿਊਨਿਸ਼ਟ ਪਾਰਟੀ (ਮਾਰਕਸਵਾਦੀ) ਦੇ ਬਲਬੀਰ ਸਿੰਘ ਆਲਮਗੀਰ ਨੂੰ ਹਥੌੜਾ, ਦਾਤਰੀ ਅਤੇ ਤਾਰਾ, ਲੋਕ ਇਨਸਾਫ ਪਾਰਟੀ ਦੇ ਗਗਨਦੀਪ ਉਰਫ ਸੰਨੀ ਕੈਂਥ, ਬਹੁਜਨ ਮੁਕਤੀ ਪਾਰਟੀ ਦੇ ਜਸਵਿੰਦਰ ਸਿੰਘ ਨੂੰ ਮੰਜੀ, ਆਲ ਲੋਕ ਯੂਨਾਈਟਿਡ ਦੇ ਦਰਸ਼ਨ ਸਿੰਘ ਨੂੰ ਫਾਲੇ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਡਾ.ਬ੍ਰਿਜੇਸ਼ ਬੰਗੜ ਨੂੰ ਸਕੂਲ ਦਾ ਬਸਤਾ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਰਾਜਿੰਦਰ ਸਿੰਘ ਸਿੰਘਪੁਰਾ ਨੂੰ ਬੱਲਾ ਤੇ ਰਾਜੀਵ ਕੁਮਾਰ ਲਵਲੀ ਨੂੰ ਹਾਂਡੀ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 67-ਪਾਇਲ ਤੋਂ ਬਹੁਜਨ ਸਮਾਜ ਪਾਰਟੀ ਦੇ ਡਾ.ਜਸਪ੍ਰੀਤ ਸਿੰਘ ਬੀਜਾ ਨੂੰ ਹਾਥੀ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਭਗਵਾਨ ਸਿੰਘ ਸੋਮਲ ਖੇੜੀ ਨੂੰ ਸਿੱਟੇ ਅਤੇ ਦਾਤਰੀ, ਆਮ ਆਦਮੀ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਝਾੜੂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਲਖਵੀਰ ਸਿੰਘ ਨੂੰ ਹੱਥ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਹਰਸ਼ੀਤ ਕੁਮਾਰ ਸ਼ੀਤਲ ਨੂੰ ਟੈਲੀਫੋਨ, ਬਹੁਜਨ ਮੁਕਤੀ ਪਾਰਟੀ ਦੇ ਗੁਰਪ੍ਰੀਤ ਸਿੰਘ ਨੂੰ ਮੰਜੀ, ਰਾਸ਼ਟਰੀ ਜਨਹਿਤ ਸੰਘਰਸ਼ ਪਾਰਟੀ ਦੇ ਜਗਦੀਪ ਸਿੰਘ (ਵਾਸੀ ਪਿੰਡ ਸਿਰਥਲਾ) ਨੂੰ ਆਟੋ ਰਿਕਸ਼ਾ, ਲੋਕ ਇਨਸਾਫ ਪਾਰਟੀ ਦੇ ਜਗਦੀਪ ਸਿੰਘ (ਵਾਸੀ ਪਿੰਡ ਮਾਜਰੀ) ਨੂੰ ਲੈਟਰ ਬਾਕਸ, ਪੰਜਾਬ ਕਿਸਾਨ ਦਲ ਦੇ ਰਣਜੀਤ ਸਿੰਘ ਕਾਕਾ ਨੂੰ ਹੱਥ ਵਾਲਾ ਗੱਡਾ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਰਾਜਦੀਪ ਕੌਰ ਨੂੰ ਕੈਂਚੀ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਰਾਮਪਾਲ ਸਿੰਘ ਦੌਲਤਪੁਰ ਨੂੰ ਬਾਲਟੀ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਲਖਵੀਰ ਸਿੰਘ ਲੱਖਾ ਨੂੰ ਸਕੂਲ ਦਾ ਬਸਤਾ ਅਤੇ ਅਜ਼ਾਦ ਉਮੀਦਵਾਰਾਂ ‘ਚੋਂ ਸਿਮਰਦੀਪ ਸਿੰਘ ਦੋਬੁਰਜ਼ੀ ਨੂੰ ਹਾਂਡੀ, ਹਰਚੰਦ ਸਿੰਘ ਨੂੰ ਬੱਲਾ, ਗੁਰਦੀਪ ਸਿੰਘ ਕਾਲੀ ਨੂੰ ਕੂੜਾਦਾਨ, ਇੰਜ. ਜਗਤਾਰ ਸਿੰਘ ਲਾਂਬਾ ਨੂੰ ਫੁੱਟਬਾਲ ਖਿਡਾਰੀ, ਐਡਵੋਕੇਟ ਪ੍ਰਭਜੋਤ ਸਿੰਘ ਨੂੰ ਪਰੈਸ਼ਰ ਕੂਕਰ ਤੇ ਮਲਕੀਤ ਸਿੰਘ ਨੂੰ ਸੋਫਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 68-ਦਾਖ਼ਾ ਚੋਣ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਹੱਥ, ਆਮ ਆਦਮੀ ਪਾਰਟੀ ਦੇ ਡਾ. ਕੇ.ਐਨ.ਐਸ. ਕੰਗ ਨੂੰ ਝਾੜੂ, ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਨੂੰ ਤੱਕੜੀ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਸਿਮਰਨਦੀਪ ਸਿੰਘ ਨੂੰ ਕਹੀ ਤੇ ਬੇਲਚਾ, ਸੰਯੁਕਤ ਸੰਘਰਸ਼ ਪਾਰਟੀ ਦੇ ਹਰਪ੍ਰੀਤ ਸਿੰਘ ਮਖੂ ਨੂੰ ਕੱਪ ਤੇ ਪਲੇਟ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਦੇ ਕਰਮਜੀਤ ਸਿੰਘ ਨੂੰ ਸਕੂਲ ਦਾ ਬਸਤਾ, ਪੰਜਾਬ ਲੋਕ ਕਾਂਗਰਸ ਦੇ ਦਮਨਜੀਤ ਸਿੰਘ ਮੋਹੀ ਨੂੰ ਹਾਕੀ ਤੇ ਗੇਂਂਦ, ਆਮ ਲੋਕ ਪਾਰਟੀ ਯੂਨਾਈਟਿਡ ਦੇ ਡਾ.ਦਵਿੰਦਰ ਸਿੰਘ ਗਿੱਲ ਨੂੰ ਫਾਲੇ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਜਗਦੀਪ ਸਿੰਘ ਗਿੱਲ ਨੂੰ ਡਿਸ਼ ਐਂਟੀਨਾ ਤੇ ਨੀਟੂ ਸ਼ਟਰਾਂ ਵਾਲਾ ਨੂੰ ਬੱਲਾ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਹਲਕਾ 69-ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ ਨੂੰ ਝਾੜੂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਕਾਮਿਲ ਅਮਰ ਸਿੰਘ ਨੂੰ ਹੱਥ, ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਸਿੰਘ ਸੰਧੂ ਨੂੰ ਹਾਥੀ, ਪੰਜਾਬ ਕਿਸਾਨ ਦਲ ਦੇ ਹਰਗੋਬਿੰਦ ਸਿੰਘ ਨੂੰ ਹੱਥ ਵਾਲਾ ਗੱਡਾ, ਸ੍ਰੋ਼ਮਣੀ ਅਕਾਲੀ ਦਲ (ਸੰਯੁਕਤ) ਦੇ ਗੁਰਪਾਲ ਸਿੰਘ ਗੋਲਡੀ ਨੂੰ ਟੈਲੀਫੋਨ, ਆਮ ਲੋਕ ਪਾਰਟੀ ਯੂਨਾਈਟਿਡ ਦੇ ਬਲਦੇਵ ਸਿੰਘ ਨੂੰ ਫਾਲੇ, ਬਹੁਜਨ ਮੁਕਤੀ ਪਾਰਟੀ ਦੇ ਬਲਵੀਰ ਸਿੰਘ ਨੂੰ ਮੰਜੀ, ਸਮਾਜਿਕ ਸੰਘਰਸ਼ ਪਾਰਟੀ ਦੇ ਰਾਜਪਾਲ ਸਿੰਘ ਨੂੰ ਹੈਲੀਕਾਪਟਰ ਅਤੇ ਆਜ਼ਾਦ ਉਮੀਦਵਾਰਾਂ ‘ਚੋਂ ਜਗਤਾਰ ਸਿੰਘ ਨੂੰ ਗੰਨਾ ਕਿਸਾਨ ਤੇ ਬਲਦੇਵ ਸਿੰਘ ਸਰਾਭਾ ਨੂੰ ਸਿਲਾਈ ਮਸ਼ੀਨ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਜਦਕਿ ਹਲਕਾ 70-ਜਗਰਾੳ ਤੋਂ ਆਮ ਆਦਮੀ ਪਾਰਟੀ ਦੇ ਸਰਵਜੀਤ ਕੌਰ ਮਾਣੂੰਕੇ ਨੂੰ ਝਾੜੂ, ਸ਼੍ਰੋਮਣੀ ਅਕਾਲੀ ਦਲ ਦੇ ਐਸ.ਆਰ. ਕਲੇਰ ਤੱਕੜੀ, ਭਾਰਤੀ ਜਨਤਾ ਪਾਰਟੀ ਦੇ ਕੰਵਰ ਨਰਿੰਦਰ ਸਿੰਘ ਨੂੰ ਕਮਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਹੱਥ, ਰਿਪਬਲਿਕਨ ਪਾਰਟੀ ਆਫ ਇੰਡੀਆ (ਅੰ) ਦੇ ਸੁਰਿੰਦਰ ਸਿੰਘ ਸਹੋਤਾ ਨੂੰ ਦੂਰਬੀਨ, ਲੋਕ ਇਨਸਾਫ ਪਾਰਟੀ ਦੇ ਤੇਜਿੰਦਰ ਕੌਰ ਤੇਜੀ ਸੰਧੂ ਨੂੰ ਲੈਟਰ ਬਾਕਸ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਪਰਵਾਰ ਸਿੰਘ ਡੱਲਾ ਨੂੰ ਕੰਪਿਊਟਰ ਤੇ ਆਜ਼ਾਦ ਉਮੀਦਵਾਰਾਂ ‘ਚੋਂ ਕੁਲਦੀਪ ਸਿੰਘ ਡੱਲਾ ਨੂੰ ਮੰਜੀ, ਗੁਰਦੀਪ ਸਿੰਘ ਧਾਲੀਵਾਲ ਨੂੰ ਬਾਲਟੀ ਤੇ ਪਰਮਜੀਤ ਸਿੰਘ ਸਹੋਤਾ ਨੂੰ ਰਬੜ ਦੀ ਮੋਹਰ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਹੀ ਭਾਵਨਾ ਨਾਲ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!