Skip to content
- Home
- ਚੋਣ ਕਮਿਸ਼ਨ ਵੱਲੋਂ ਪਟਿਆਲਾ ‘ਚ ਤਾਇਨਾਤ ਕੀਤੇ 12 ਆਬਜ਼ਰਵਰਾਂ ਦੇ ਫੋਨ ਨੰਬਰ ਜਾਰੀ
Advertisement
ਚੋਣ ਕਮਿਸ਼ਨ ਵੱਲੋਂ ਪਟਿਆਲਾ ‘ਚ ਤਾਇਨਾਤ ਕੀਤੇ 12 ਆਬਜ਼ਰਵਰਾਂ ਦੇ ਫੋਨ ਨੰਬਰ ਜਾਰੀ
-ਕੋਈ ਵੀ ਵੋਟਰ, ਉਮੀਦਵਾਰ ਜਾਂ ਪਾਰਟੀ, ਚੋਣਾਂ ਬਾਰੇ ਆਬਜ਼ਰਵਰਾਂ ਨਾਲ ਕਰ ਸਕਦਾ ਹੈ ਸੰਪਰਕ-ਸੰਦੀਪ ਹੰਸ
ਰਾਜੇਸ਼ ਗੌਤਮ,ਪਟਿਆਲਾ, 4 ਫਰਵਰੀ 2022
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ 8 ਵਿਧਾਨ ਸਭਾ ਹਲਕਿਆਂ ‘ਚ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ 8 ਜਨਰਲ ਆਬਜ਼ਰਵਰ, 1 ਪੁਲਿਸ ਆਬਜ਼ਰਵਰ ਅਤੇ 3 ਖ਼ਰਚਾ ਆਬਜ਼ਰਵਰ ਉਮੀਦਵਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਰ ਤਰ੍ਹਾਂ ਦੀਆਂ ਚੋਣ ਗਤੀਵਿਧੀਆਂ ‘ਤੇ ਪੈਨੀ ਨਜ਼ਰ ਰੱਖ ਰਹੇ ਹਨ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਹਲਕਾ ਸਮਾਣਾ ਲਈ ਆਬਜ਼ਰਵਰ ਸ੍ਰੀ ਬਰੁਣ ਕੁਮਾਰ ਸਾਹੂ ਦਾ ਫੋਨ ਨੰਬਰ 88474-68335, ਪਟਿਆਲਾ ਸ਼ਹਿਰੀ ਲਈ ਸ੍ਰੀ ਸੰਜੇ ਕੁਮਾਰ ਦਾ ਫੋਨ ਨੰਬਰ 78883-43487, ਸਨੌਰ ਹਲਕੇ ਲਈ ਆਬਜ਼ਰਵਰ ਸ੍ਰੀ ਸੰਜੇ ਕੁਮਾਰ ਦਾ ਫੋਨ ਨੰਬਰ 83609-18967 ਹੈ।
ਸ੍ਰੀ ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਰਾਜਪੁਰਾ ਹਲਕੇ ਲਈ ਤਾਇਨਾਤ ਆਬਜ਼ਰਵਰ ਸ੍ਰੀ ਵਿਜੇ ਕੁਮਾਰ ਯਾਦਵ ਦਾ ਫੋਨ ਨੰਬਰ 62394-04847, ਜਦਕਿ ਪਟਿਆਲਾ ਦਿਹਾਤੀ ਹਲਕੇ ਲਈ ਆਬਜ਼ਰਵਰ ਸ੍ਰੀ ਵਿਸ਼ਰਾਮ ਮੀਨਾ ਦਾ ਫੋਨ ਨੰਬਰ 88475-14897 ਹੈ। ਘਨੌਰ ਹਲਕੇ ਲਈ ਆਬਜਰਵਰ ਸ੍ਰੀ ਸ਼ਿਆਮ ਸੁੰਦਰ ਲੀਲਾਧਰ ਪਾਟਿਲ ਦਾ ਫੋਨ ਨੰਬਰ 78883-07382 ਹੈ।
ਉਨ੍ਹਾਂ ਹੋਰ ਦੱਸਿਆ ਕਿ ਸ਼ੁਤਰਾਣਾ ਹਲਕੇ ਲਈ ਆਬਜ਼ਰਵਰ ਸ੍ਰੀ ਰਾਧੇ ਸ਼ਿਆਮ ਦਾ ਫੋਨ ਨੰਬਰ 79730-09653 ਹੈ ਇਸੇ ਤਰ੍ਹਾਂ ਹੀ ਹਲਕਾ ਨਾਭਾ ਲਈ 2 ਆਬਜ਼ਰਵਰ ਡਾ. ਦੇਵੀਸ਼ਰਨ ਉਪਾਧਿਆ ਦਾ ਫੋਨ ਨੰਬਰ 88474-92320 ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਪਟਿਆਲਾ ਜ਼ਿਲ੍ਹੇ ‘ਚ ਪੁਲਿਸ ਆਬਜ਼ਰਵਰ ਸ੍ਰੀ ਸਚਿਨ ਮਿੱਤਲ ਦਾ ਫੋਨ ਨੰਬਰ 79730-71541 ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਇਲਾਵਾ ਰਾਜਪੁਰਾ, ਘਨੌਰ ਅਤੇ ਸਨੌਰ ਹਲਕੇ ਲਈ ਖ਼ਰਚਾ ਆਬਜ਼ਰਵਰ ਸ੍ਰੀਮਤੀ ਪ੍ਰਿੰਸੀ ਸਿੰਗਲਾ ਦਾ ਫੋਨ ਨੰਬਰ 83605-72849 ਹੈ।
ਇਸੇ ਤਰ੍ਹਾਂ ਹੀ ਸਮਾਣਾ ਅਤੇ ਸ਼ੁਤਰਾਣਾ ਹਲਕਿਆਂ ਲਈ ਖ਼ਰਚਾ ਨਿਗਰਾਨ ਸ੍ਰੀ ਗੌਰੀ ਸ਼ੰਕਰ ਦਾ ਮੋਬਾਇਲ ਨੰਬਰ 62808-61882 ਹੈ ਜਦੋਂਕਿ ਨਾਭਾ, ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰੀ ਹਲਕੇ ਲਈ ਖ਼ਰਚਾ ਆਬਜ਼ਰਵਰ ਅਵਨੀਸ਼ ਕੁਮਾਰ ਯਾਦਵ ਦਾ ਮੋਬਾਇਲ ਨੰਬਰ 88472-65669 ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਆਬਜਰਵਰਾਂ ਦੇ ਸੰਪਰਕ ਨੰਬਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਵੋਟਰ, ਸਿਆਸੀ ਪਾਰਟੀ ਜਾਂ ਚੋਣ ਲੜਨ ਵਾਲੇ ਉਮੀਦਵਾਰ, ਚੋਣਾਂ, ਪੁਲਿਸ ਸੁਰੱਖਿਆ ਪ੍ਰਬੰਧਾਂ, ਚੋਣਾਂ ਦੇ ਖ਼ਰਚਿਆਂ ਬਾਬਤ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਸੁਝਾਓ ਸਾਂਝਾ ਕਰਨ ਸਮੇਤ ਕਿਸੇ ਕਿਸਮ ਦਾ ਕੋਈ ਵਿਚਾਰ ਕਰਨਾ ਚਾਹੁੰਦੇ ਹਨ ਤਾਂ ਅਬਜ਼ਰਵਰਾਂ ਨਾਲ ਉਨ੍ਹਾਂ ਦੇ ਫੋਨ ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ।
Advertisement
Advertisement
Advertisement
Advertisement
Advertisement
error: Content is protected !!