ਰਾਜਿੰਦਰਾ ਹਸਪਤਾਲ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ‘ਚ ਮਨਾਇਆ ਵਿਸ਼ਵ ਕੈਂਸਰ ਦਿਵਸ

Advertisement
Spread information

ਰਾਜਿੰਦਰਾ ਹਸਪਤਾਲ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ‘ਚ ਮਨਾਇਆ ਵਿਸ਼ਵ ਕੈਂਸਰ ਦਿਵਸ


ਰਾਜੇਸ਼ ਗੌਤਮ,ਪਟਿਆਲਾ, 4 ਫਰਵਰੀ 2022

ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ, ਇਸ ਮੌਕੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਵਾਇਸ ਪ੍ਰਿੰਸੀਪਲ ਡਾ. ਰਮਿੰਦਰ ਪਾਲ ਸਿੰਘ ਸਿਬੀਆ, ਮੈਡੀਕਲ ਸੁਪਰਡੈਂਟ ਡਾ. ਐਚ. ਐਸ ਰੇਖੀ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਕੁਮਾਰ ਡੰਗਵਾਲ ਨੇ ਵਿਸ਼ੇਸ ਸ਼ਮੂਲੀਅਤ ਕੀਤੀ।
ਇਸ ਮੌਕੇ ਡਾ. ਐਚ. ਐਸ ਰੇਖੀ ਨੇ ਕੈਂਸਰ ਦੇ ਖੇਤਰ ਵਿੱਚ ਵੱਧਦੇ ਇਲਾਜ ਤੇ ਭਵਿੱਖ ਵਿੱਚ ਕੈਂਸਰ ਮਰੀਜਾਂ ਲਈ ਪੀਈਟੀ ਸਕੈਨ ਵਰਗੀਆਂ ਹੋਰ ਵੀ ਵਧੀਆਂ ਸਹੂਲਤਾਂ ਦੇਣ ਪ੍ਰਤੀ ਮਰੀਜਾਂ ਨੂੰ ਜਾਣੂ ਕਰਵਾਇਆ ਗਿਆ। ਪ੍ਰੋਫੈਸਰ ਤੇ ਮੁਖੀ ਰੇਡੀਏਸ਼ਨ ਓਨਕੋਲੋਜੀ ਵਿਭਾਗ ਡਾ. ਰਾਜਾ ਪਰਮਜੀਤ ਸਿੰਘ ਵਿੱਚ ਕੈਂਸਰ ਮਰੀਜਾਂ ਦੇ ਰੇਡੀਏਸ਼ਨ ਰਾਹੀ ਇਲਾਜ, ਕੀਮੋਥਰੈਪੀ ਰਾਹੀ ਇਲਾਜ ਸਬੰਧੀ ਦੱਸਿਆ। ਡਾ. ਵਿਨੋਦ ਕੁਮਾਰ ਡੰਗਵਾਲ ਨੇ ਅਤਿ ਅਧੁਨਿਕ ਲੀਨਯਰ ਐਕਸੀਲੈਟਰ ਮਸ਼ੀਨ ‘ਤੇ ਹੋ ਰਹੇ ਕੈਂਸਰ ਮਰੀਜਾਂ ਦੇ ਇਲਾਜ ਸਬੰਧੀ ਜਾਣੂ ਕਰਵਾਇਆ।
ਇਮੀਰੇਟਸ ਪ੍ਰੋਫੈਸਰ ਰੇਡੀਏਸ਼ਨ ਓਨਕੋਲੋਜੀ ਡਾ. ਹਰਜੋਤ ਕੌਰ ਬੱਗਾ ਨੇ ਛਾਤੀ ਦੇ ਕੈਂਸਰ, ਸਹਾਇਕ ਪ੍ਰੋਫੈਸਰ ਰੇਡੀਏਸ਼ਨ ਓਨਕੋਲੋਜੀ ਡਾ. ਅੰਸ਼ੁਮਾਂ ਬਾਂਸਲ ਨੇ ਖਾਣੇ ਵਾਲੀ ਨਾਲੀ ਦੇ ਕੈਂਸਰ ਅਤੇ ਸਹਾਇਕ ਪ੍ਰੋਫੈਸਰ ਰੇਡੀਏਸ਼ਨ ਓਨਕੋਲੋਜੀ ਡਾ. ਨੀਰੂ ਬੇਦੀ ਨੇ ਮੂੰਹ ਅਤੇ ਗਲੇ ਦੇ ਕੈਸਂਰ ਤੇ ਮਰੀਜਾਂ ਨੂੰ ਲੱਛਣ, ਇਲਾਜ ਅਤੇ ਬਚਾਅ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਵਿਭਾਗ ਦੇ ਨਰਸਿੰਗ ਸਟਾਫ ਮਿਸ ਰਵਨੀਤ ਕੌਰ ਅਤੇ ਮਿਸ ਸੰਜਨਾ ਕਾਮਰਾ ਨੇ ਕੀਮੋਥਰੈਪੀ ਅਤੇ ਰੇਡਿਉਥਰੈਪੀ ਦੌਰਾਨ ਰੱਖੇ ਜਾਣ ਵਾਲੇ ਪਰਹੇਜ ਅਤੇ ਸਾਵਧਾਨੀਆ ਬਾਰੇ ਕੈਸਰ ਜਾਣੂ ਕਰਵਾਇਆ। ਇਸ ਮੌਕੇ ਸ੍ਰੀਮਤੀ ਸ਼ੀਤਲ ਕੁਮਾਰੀ ਸ਼ੋਸ਼ਲ ਵਰਕਰ ਨੇ ਵਿਸ਼ਵ ਕੈਂਸਰ ਦਿਵਸ ਦੀ ਥੀਮ ਕੇਅਰ ਆਫ਼ ਦੀ ਗੈਪ ਬਾਰੇ ਜਾਣੂ ਕਰਵਾਇਆ ਗਿਆ।

Advertisement
Advertisement
Advertisement
Advertisement
Advertisement
error: Content is protected !!