ਪੁੱਛਾਂ ਦੇਣ ਵਾਲਾ ਬਾਬਾ ਨਾਬਾਲਿਗ ਲੜਕੀ ਨੂੰ ਲੈ ਕੇ ਹੋਇਆ ਫੁਰਰ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 4 ਫਰਵਰੀ 2022 

      ਪੁੱਛਾਂ ਦੇਣ ਵਾਲਾ ਇੱਕ ਤਾਂਤਰਿਕ ਬਾਬਾ , ਭਦੌੜ ਵਿਖੇ ਆਪਣੀ ਮਾਸੀ ਕੋਲ ਆਈ ਨਾਬਾਲਿਗ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ। ਭਦੌੜ ਪੁਲਿਸ ਨੇ ਅਗਵਾ ਲੜਕੀ ਦੇ ਪਿਤਾ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਬਾਬੇ ਖਿਲਾਫ ਕੇਸ ਦਰਜ਼ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਜਸਵੀਰ ਸਿੰਘ ਪੁੱਤਰ ਜਗਨ ਸਿੰਘ ਵਾਸੀ ਕੈਲਾ , ਜਿਲਾ ਮੋਗਾ ਨੇ ਦੱਸਿਆ ਕਿ ਉਸ ਦੇ 4 ਬੱਚੇ ਹਨ, ਦੋ ਲੜਕੇ ਦੋ ਲੜਕੀਆ , ਉਸ ਦੀ ਵੱਡੀ ਲੜਕੀ ਹਸਨਪ੍ਰੀਤ ਕੋਰ ਉਮਰ ਕਰੀਬ 17 ਸਾਲ ਹੈ, ਜੋ ਘਰੇਲੂ ਕੰਮ ਕਾਰ ਕਰਦੀ ਸੀ। ਉਨ੍ਹਾਂ ਦੱਸਿਆ ਕਿ ਸਾਡੇ ਘਰ 2 ਸਾਲ ਤੋ ਪੁੱਛਾਂ ਦੇਣ ਵਾਲਾ ਬਾਬਾ ਸੱਤਾ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਪਿੰਡ ਗਾਲਿਬ ਜਿਲ੍ਹਾ ਜਗਰਾਂਉ ਰਹਿੰਦਾ ਸੀ,  ਜੋ ਲੱਤਾ ਤੋ ਅਪਾਹਜ ਹੈ। ਜਿਸਨੇ ਉਸ ਦੀ ਲੜਕੀ ਹਸਨਪ੍ਰੀਤ ਕੌਰ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ ਸੀ। ਉਸ ਦੀ ਲੜਕੀ ਮਿਤੀ 31-01-2022 ਨੂੰ ਬਿਮਾਰ ਹੋਣ ਕਾਰਨ ਆਪਣੀ ਮਾਸੀ ਦੇ ਘਰ ਭਦੌੜ ਆ ਗਈ ਸੀ । ਅਗਲੇ ਦਿਨ ਮਿਤੀ 01-02-2022 ਨੂੰ ਬਾਬਾ ਸੱਤਾ ਸਿੰਘ ਹੁਸਨਪ੍ਰੀਤ ਕੌਰ ਨੂੰ ਵਿਆਹ ਦਾ ਝਾਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਕਮਲਜੀਤ ਸਿੰਘ ਨੇ ਦੱਸਿਆ ਕਿ ਅਗਵਾ ਲੜਕੀ ਦੇ ਪਿਤਾ ਦੇ ਬਿਆਨ ਪਰ ਦੋਸ਼ੀ ਬਾਬਾ ਸੱਤਾ ਸਿੰਘੰ ਗਾਲਿਬ ਦੇ ਖਿਲਾਫ ਅਧੀਨ ਜੁਰਮ 363,366 ਏ ਆਈਪੀਸੀ ਤਹਿਤ ਥਾਣਾ ਭਦੌੜ ਵਿਖੇ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

Advertisement
Advertisement
Advertisement
Advertisement
Advertisement
Advertisement
error: Content is protected !!