ਤਿੰਨ ਨੌਜਵਾਨ ਆਪ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਹੋਏ ਸ਼ਾਮਿਲ
ਬਰਨਾਲਾ ,ਰਘਬੀਰ ਹੈਪੀ,3 ਫਰਵਰੀ:2022
ਹੁਣ ਪੰਜਾਬ ਦਾ ਨੌਜਵਾਨ ਵੀ ਆਪ ਪਾਰਟੀ ਦੇ ਝੂਠੇ ਸਬਜਬਾਗ ਦੇਖ ਚੁੱਕਿਆ ਹੈ ਤੇ ਆਪ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਾਥ ਦੇਣ ਲਈ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਹ ਸ਼ਬਦ ਹਲਕਾ ਭਦੌੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਲੇਰ ਫਾਰਮ ਸ਼ਹਿਣਾ ਵਿਖੇ ਤਿੰਨ ਨੌਜਵਾਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸਮੇਂ ਕਹੇ। ਉਨ੍ਹਾਂ ਦੱਸਿਆ ਕਿ ਕਸਬਾ ਸ਼ਹਿਣਾ ਦੇ ਨੌਜਵਾਨ ਬਲਜਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਤੇ ਵਰਿੰਦਰ ਸਿੰਘ ਆਪ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਅਦ ਬਾਦਲ ਵਿੱਚ ਸ਼ਾਮਲ ਹੋਣ ‘ਤੇ ਨਿੱਘਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਕਾਲੀ ਦਲ ਦੀ ਸਰਕਾਰ ਬਨਣਦੇ ਸਾਰ ਹੀ ਕਸਬਾ ਸ਼ਹਿਣਾ ਦੇ ਹਸਪਤਾਲ ਨੂੰ ਅੱਪਗ੍ਰੇਡ ਕਰਕੇ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਸ ਸਮੇਂ ਸ਼ਾਮ ਹੋਏ ਨੌਜਵਾਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪ ਪਾਰਟੀ ਦੇ ਝਾਂਸੇ ਵਿੱਚ ਨਾ ਆਉਣ, ਕਿਉਂਕਿ ਆਪ ਪਾਰਟੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਉਨ੍ਹਾਂ ਆਪ ਪਾਰਟੀ ਦੇ ਆਗੂਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਪੱਖੋ ਕੈਚੀਆਂ ਵਾਲਾ ਟੋਲ ਪਲਾਜੇ ਉੱਪਰ ਧਰਨਾ ਦੇਣ ਤੋਂ ਬਾਅਦ ਲੋਕਾਂ ਨਾਲ ਧੋਖਾ ਕਰਕੇ ਆਪਣੇ ਨਿੱਜੀ ਹਿੱਤਾਂ ਲਈ ਸੰਘਰਸ਼ ਖਤਮ ਕਿਉਂ ਕੀਤਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਦਾ ਨਾਅਰਾ ਲਾ ਕੇ ਪੰਜਾਬ ਨੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ, ਜਿਸ ਤੋਂ ਬਚਣ ਦੀ ਲੋੜ ਹੈ। ਇਸ ਮੌਕੇ ਮਾਲਵਾ ਜ਼ੋਨ ਦੇ ਰਮਨਦੀਪ ਸਿਮਘ ਕਲੇਰ, ਸਹਿਕਰੀ ਸਭਾ ਸ਼ਹਿਣਾ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੰਬਰਦਾਰ, ਯੂਥ ਆਗੂ ਗਗਨਦੀਪ ਸਿੰਗਲਾ, ਹਰਜਿੰਦਰ ਸਿੰਘ ਬਿੱਲੂ, ਸਾਬਕਾ ਪੰਚ ਮਨੋਹਰ ਦਾਸ ਬਾਵਾ, ਸਤਨਾਮ ਸਿੰਘ ਸੱਤੀ, ਸਾਬਕਾ ਸਰਪੰਚ ਜਗਸੀਰ ਸਿੰਘ ਸੀਰਾ, ਸਾਬਕਾ ਸਰਪੰਚ ਅਮ੍ਰਿਤਪਾਲ ਖਾਲਸਾ, ਚਰਨਜੀਤ ਸਿੰਘ ਪੰਧੇਰ, ਬਲਵੰਤ ਸਿੰਘ ਗਿੱਲ ਕੋਠੇ, ਹਰਪਾਲ ਸਿੰਘ, ਗੋਪੀ ਨੰਬਰਦਾਰ, ਪੱਪੂ ਸਾਬਕਾ ਸਰਪੰਚ, ਬਿਮਲ ਬਾਂਸਲ ਆਦਿ ਹਾਜ਼ਰ ਸਨ।