ਵੱਧ ਤੋਂ ਵੱਧ ਵੈਕਸੀਨੇਸ਼ਨ ਤੇ ਸੈਂਪਲਿੰਗ ਵਿੱਚ ਸਹਿਯੋਗ ਦੇਣ ਲੋਕ- ਡਾ ਤੇਜਵੰਤ ਸਿੰਘ ਢਿੱਲੋਂ

Advertisement
Spread information

ਵੱਧ ਤੋਂ ਵੱਧ ਵੈਕਸੀਨੇਸ਼ਨ ਤੇ ਸੈਂਪਲਿੰਗ ਵਿੱਚ ਸਹਿਯੋਗ ਦੇਣ ਲੋਕ- ਡਾ ਤੇਜਵੰਤ ਸਿੰਘ ਢਿੱਲੋਂ


ਬਿੱਟੂ ਜਲਾਲਾਬਾਦੀ,ਫਾਜ਼ਿਲਕਾ 3 ਫਰਵਰੀ 2022

ਸਿਵਲ ਸਰਜਨ ਫਾਜ਼ਿਲਕਾ ਡਾਕਟਰ ਤੇਜਵੰਤ ਸਿੰਘ ਨੇ ਅੱਜ ਜਿਲ੍ਹੇ ਵਿਚ  ਵੈਕਸੀਨੇਸ਼ਨ ਦਾ ਖੁਦ ਜਾ ਕੇ ਜਾਇਜਾ ਲਿਆ। ਹਰ ਇਕ ਸਾਈਟ ਤੇ ਆਮ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਡਾ ਢਿੱਲੋਂ ਨੇ ਕਿਹਾ ਕਿ ਸਿਹਤ ਵਿਭਾਗ ਨੇ ਹਰ ਪਿੰਡ ਮੁਹੱਲੇ ਢਾਣੀ ਵਿੱਚ ਵੈਕਸੀਨ ਸੈਸ਼ਨ ਲਗਾਏ ਹੋਏ ਹਨ।
ਉਨ੍ਹਾਂ ਨੇ ਕਿਹਾ ਜਿੱਥੇ ਜ਼ਰੂਰਤ ਹੈ ਓਥੇ ਘਰ ਘਰ ਜਾ ਕੇ ਵੀ ਟੀਕਾ ਕਰਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸੈਂਪਲਿੰਗ ਵੀ ਸਾਰੀਆਂ ਸਿਹਤ ਸੰਸਥਾਵਾਂ ਤੇ ਹੋ ਰਹੀ ਹੈ। ਕਿਉਂਕਿ ਸੈਂਪਲ ਦੇਣ ਨਾਲ ਹੀ ਪਤਾ ਲਗੇਗਾ ਕਿ ਵਿਅਕਤੀ ਕੋਵਿਡ ਸੰਕ੍ਰਮਿਤ ਹੈ ਜਾ ਨਹੀਂ। ਖਾਂਸੀ ਜੁਕਾਮ ਬੁਖਾਰ ਸਿਰ ਦਰਦ ਠੰਡ ਦੇ ਮੌਸਮ ਵਿਚ ਹੋ ਜਾਂਦਾ ਹੈ ਪਰ ਜਦੋਂ ਤਕ ਟੈਸਟ ਨਹੀਂ ਕਰਾਂਵਾਗੇ ਉਦੋ ਤੱਕ ਕਰੋਨਾ ਹੈ ਜਾ ਨਹੀਂ ਪਤਾ ਨਹੀਂ ਲੱਗਣਾ ਤੇ ਇਸ ਦਾ ਸਭ ਤੋਂ ਵੱਧ ਨੁਕਸਾਨ ਆਪਣੇ ਹੀ ਪਰਿਵਾਰ ਨੂੰ ਹੁੰਦਾ ਹੈ। ਇਸ ਕਰਕੇ ਵੈਕਸੀਨ ਲਗਾਉਣ ਤੇ ਸੈਂਪਲ/ ਟੈਸਟ ਕਰਾਉਣ ਲਈ ਲੋਕ ਵੱਧ ਤੋਂ ਵੱਧ ਅੱਗੇ ਆਉਣ ਤੇ ਬਾਕੀਆਂ ਨੂੰ ਵੀ ਜਾਗਰੂਕ ਕਰਨ।
ਉਨ੍ਹਾਂ ਨੇ ਪਿੰਡਾ ਦੇ ਪੰਚਾ ਸਰਪੰਚਾ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੈਸ਼ਨ ਵਾਲੀ ਜਗ੍ਹਾ ਤੇ ਲੋਕਾਂ ਨੂੰ ਟੀਕਾਕਰਨ ਕਰਾਉਣ ਲਈ ਪ੍ਰੇਰਿਤ ਕਰਕੇ ਲਿਆਉਣ ਤਾਂ ਜ਼ੋ ਆਪਾਂ ਸਾਰੇ ਸਮਾਜ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਵਿਚ ਕਾਮਯਾਬ ਹੋ ਸਕੀਏ। ਇਸ ਮੌਕੇ ਉਨਾਂ ਦੇ ਨਾਲ ਡਾ ਸਰਬਿੰਦਰ ਸੈਠੀ ਅਤੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਮੌਜੂਦ ਸਨ।    

Advertisement
Advertisement
Advertisement
Advertisement
Advertisement
error: Content is protected !!