ਫੂਡ ਸਪਲਾਈ ਵਿਭਾਗ ਫਿਰੋਜ਼ਪੁਰ ਦੇ ਵਿਨੋਦ ਕੁਮਾਰ ਨੂੰ ਦਿੱਤੀ ਵਿਦਾਇਗੀ ਪਾਰਟੀ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 31 ਜਨਵਰੀ 2022
ਫੂਡ ਸਪਲਾਈ ਦਫ਼ਤਰ ਫ਼ਿਰੋਜ਼ਪੁਰ ਸ਼ਹਿਰ ਵਿਖੇ ਫੂਡ ਸਪਲਾਈ ਵਿਭਾਗ ਫਿਰੋਜ਼ਪੁਰ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਮੈਬਰ ਵਿਨੋਦ ਕੁਮਾਰ ਦੀ ਸੇਵਾ-ਮੁਕਤੀ ਦੇ ਮੌਕੇ ਤੇ ਸਮੂਹ ਸਟਾਫ਼ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਦੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜਰਨਲ ਸਕੱਤਰ ਪ੍ਰਵੀਨ ਕੁਮਾਰ, ਰਾਮ ਅਵਤਾਰ ਮੁੱਖ ਸਲਾਹਕਾਰ, ਚਰਨਜੀਤ ਸਿੰਘ ਜਨਰਲ ਸਕੱਤਰ ਫੂਡ ਸਪਲਾਈ ਵਿਭਾਗ, ਦਰਬਾਰਾ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ, ਫੂਡ ਸਪਲਾਈ ਕੇਂਦਰ ਫਿਰੋਜਪੁਰ ਸ਼ਹਿਰ ਦੇ ਨਿਰੀਖਕ ਇੰਚਾਰਜ ਹੰਸਰਾਜ ਦੀ ਪ੍ਰਧਾਨਗੀ ਹੇਠ ਫੂਡ ਸਪਲਾਈ ਕੇਂਦਰ ਫਿਰੋਜਪੁਰ ਸ਼ਹਿਰ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ।
ਇਸ ਮੌਕੇ ਦਲਬਾਰਾ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ,ਫੂਡ ਸਪਲਾਈ ਕੇਂਦਰ ਫਿਰੋਜਪੁਰ ਸ਼ਹਿਰ ਦੇ ਨਿਰੀਖਕ ਇੰਚਾਰਜ ਹੰਸਰਾਜ ਨੇ ਦੱਸਿਆ ਕਿ ਵਿਨੋਦ ਕੁਮਾਰ ਵੱਲੋਂ ਆਪਣੇ 39 ਸਾਲ 3 ਮਹੀਨੇ 6 ਦਿਨ ਦੇ ਕਾਰਜਕਾਲ ਦੌਰਾਨ ਦਫ਼ਤਰ ਫੂਡ ਸਪਲਾਈ ਵਿਭਾਗ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੇਵਾ ਮੁਕਤ ਹੋਏ ਵਿਨੋਦ ਕੁਮਾਰ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੇ ਸਾਥੀ ਵਿਨੋਦ ਕੁਮਾਰ ਹਮੇਸ਼ਾ ਹੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਵਿਭਾਗ ਵਿਚ ਲੰਬੇ ਸਮੇ ਤੋ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਹੀ ਆਪਣੇ ਕੰਮ ਨੂੰ ਮਿਹਨਤ ਅਤੇ ਲਗਨ ਨਾਲ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਨੋਦ ਕੁਮਾਰ ਬਹੁਤ ਹੀ ਮਿਹਨਤੀ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਤੋਂ ਇਲਾਵਾ ਜੋ ਵੀ ਦਫ਼ਤਰੀ ਕੰਮ ਸੌਂਪਿਆ ਗਿਆ, ਉਨ੍ਹਾਂ ਬੜੀ ਮਿਹਨਤ ਅਤੇ ਲਗਨ ਨਾਲ ਸਮੇਂ ਸਿਰ ਉਸ ਕੰਮ ਨੂੰ ਮੁਕੰਮਲ ਕੀਤਾ। ਉਨ੍ਹਾਂ ਕਿਹਾ ਕਿ ਵਿਨੋਦ ਕੁਮਾਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਵਿਭਾਗ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ।
ਇਸ ਤੋ ਪਹਿਲਾ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਜ਼ਿਲ੍ਹਾ ਜਨਰਲ ਸਕੱਤਰ ਪਰਵੀਨ ਕੁਮਾਰ, ਮੁੱਖ ਸਲਾਹਕਾਰ ਰਾਮ ਅਵਤਾਰ ਨੇ ਸੰਬੋਧਨ ਕਰਦਿਆਂ ਸਾਥੀ ਵਿਨੋਦ ਕੁਮਾਰ ਨੂੰ ਵਿਭਾਗ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਥੀ ਵੱਲੋ ਆਪਣੀ 39 ਸਾਲ 3 ਮਹੀਨੇ 6 ਦਿਨ ਦੀ ਨੌਕਰੀ ਪੂਰੀ ਇਮਾਨਦਾਰੀ ਅਤੇ ਬੇਦਾਗ਼ ਰਹਿ ਕੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਥੀ ਵਿਨੋਦ ਕੁਮਾਰ ਆਪਣੀ ਨੌਕਰੀ ਪ੍ਰਤੀ ਵੀ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਰਹੇ ਹਨ।
ਇਸ ਮੌਕੇ ਬਲਵੀਰ ਸਿੰਘ ਕੇਂਦਰ ਪ੍ਰਧਾਨ, ਰਾਮ ਦਿਆਲ, ਰਾਜ ਕੁਮਾਰ,ਅਸ਼ੋਕ ਕੁਮਾਰ, ਪਿੱਪਲ ਸਿੰਘ, ਰਾਮ ਸ਼ਰਮ, ਮੁਲਖ ਰਾਜ, ਮੁੱਖਣ ਚੰਦ, ਨਰਿੰਦਰ ਕੁਮਾਰ, ਰਜਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਵਿਨੋਦ ਕੁਮਾਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਬਲਵੀਰ ਸਿੰਘ ਕੇਂਦਰ ਪ੍ਰਧਾਨ, ਰਾਮ ਦਿਆਲ, ਰਾਜ ਕੁਮਾਰ,ਅਸ਼ੋਕ ਕੁਮਾਰ, ਪਿੱਪਲ ਸਿੰਘ, ਰਾਮ ਸ਼ਰਮ, ਮੁਲਖ ਰਾਜ, ਮੁੱਖਣ ਚੰਦ, ਨਰਿੰਦਰ ਕੁਮਾਰ, ਰਜਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਵਿਨੋਦ ਕੁਮਾਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਅੰਤ ਵਿਚ ਦਲਬਾਰਾ ਸਿੰਘ ਸਹਾਇਕ ਖੁਰਾਕ ਸਪਲਾਈ ਅਫਸਰ,ਫੂਡ ਸਪਲਾਈ ਕੇਂਦਰ ਫਿਰੋਜਪੁਰ ਸ਼ਹਿਰ ਦੇ ਨਿਰੀਖਕ ਇੰਚਾਰਜ ਹੰਸਰਾਜ, ਰਾਮ ਪ੍ਰਸ਼ਾਦ ਜਿਲ੍ਹਾ ਪ੍ਰਧਾਨ ਦਿ ਕਲਾਸ ਫੋਰਥ ਯੂਨੀਅਨ ਫਿਰੋਜ਼ਪੁਰ, ਪ੍ਰਵੀਨ ਕੁਮਾਰ ਜਨਰਲ ਸਕੱਤਰ, ਰਾਮ ਅਵਤਾਰ ਮੁੱਖ ਸਲਾਹਕਾਰ, ਚਰਨਜੀਤ ਸਿੰਘ ਜਨਰਲ ਸਕੱਤਰ ਫੂਡ ਸਪਲਾਈ ਵਿਭਾਗ ਅਤੇ ਪੂਰੇ ਸਟਾਫ ਨੇ ਵਿਨੋਦ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।