ਅੱਜ ਜ਼ਿਲ੍ਹੇ ਦੇ ਵੱਖ-ਵੱਖ 8 ਵਿਧਾਨ ਸਭਾ ਹਲਕਿਆਂ ‘ਚ 25 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ

Advertisement
Spread information

ਅੱਜ ਜ਼ਿਲ੍ਹੇ ਦੇ ਵੱਖ-ਵੱਖ 8 ਵਿਧਾਨ ਸਭਾ ਹਲਕਿਆਂ ‘ਚ 25 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
– ਜ਼ਿਲ੍ਹਾ ਲੁਧਿਆਣਾ ‘ਚ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਾਰੀ
– ਆਫਲਾਈਨ ਵੀ ਭਰੇ ਜਾ ਸਕਣਗੇ ਨਾਮਜ਼ਦਗੀ ਪੱਤਰ – ਜ਼ਿਲ੍ਹਾ ਚੋਣ ਅਫ਼ਸਰ


ਦਵਿੰਦਰ ਡੀ.ਕੇ,ਲੁਧਿਆਣਾ, 28 ਜਨਵਰੀ 2022

ਮਿਤੀ 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ। ਅੱਜ ਹਲਕਾ 59-ਸਾਹਨੇਵਾਲ ਤੋਂ 6, 60-ਲੁਧਿਆਣਾ (ਪੂਰਬੀ) ਤੋਂ 7, 61-ਲੁਧਿਆਣਾ(ਦੱਖਣੀ) ਤੇ 65-ਲੁਧਿਆਣਾ (ਉੱਤਰੀ) ਤੋਂ 1-1, 62-ਆਤਮ ਨਗਰ ਤੋਂ 3, 66-ਗਿੱਲ ਤੋਂ 2, 67-ਪਾਇਲ ਤੋਂ 3 ਅਤੇ 70-ਜਗਰਾਉਂ ਤੋਂ 2 ਉਮੀਦਵਾਰ ਨੇ ਭਰੀਆਂ ਨਾਮਜ਼ਦਗੀਆਂ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹਲਕਾ 59-ਸਾਹਨੇਵਾਲ ਤੋਂ ਸ੍ਰੀ ਬੁੱਧ ਸਿੰਘ, ਸ੍ਰੀਮਤੀ ਸੁਰਿੰਦਰ ਪਾਲ ਕੌਰ ਅਤੇ ਸ੍ਰੀ ਭੋਲਾ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ, ਸ. ਸ਼ਰਨਜੀਤ ਸਿੰਘ ਤੇ ਸ੍ਰੀਮਤੀ ਪਵਨਦੀਪ ਕੌਰ ਵੱਲੋਂ ‘ਸ਼੍ਰੋਮਣੀ ਅਕਾਲੀ ਦਲ’ ਵੱਲੋਂ ਅਤੇ ਸ੍ਰੀ ਇੰਦਰ ਦੇਵ ਪਾਂਡੇ ਨੇ ‘ਇੰਨਸਾਨੀਅਤ ਲੋਕ ਵਿਰਾਸਤ ਪਾਰਟੀ ਵੱਲੋਂ ਨਾਮਜ਼ਦਗੀ ਦਾਖਲ ਕੀਤੀ। ਇਸੇ ਤਰ੍ਹਾਂ ਹਲਕਾ 60-ਲੁਧਿਆਣਾ (ਪੂਰਬੀ) ਤੋਂ ਸ੍ਰੀ ਦਵਿੰਦਰ ਸਿੰਘ, ਸ੍ਰੀ ਰਮਨ ਕੁਮਾਰ ਵਰਮਾ ਤੇ ਸ੍ਰੀਮਤੀ ਅੰਜੂ ਕੁਮਾਰੀ ਨੇ ਆਜਾਦ ਉਮੀਦਵਾਰ ਵਜੋਂ, ਸ. ਰਣਜੀਤ ਸਿੰਘ ਢਿੱਲੋਂ ਤੇ ਸ੍ਰੀਮਤੀ ਇੰਦਰਜੀਤ ਕੌਰ ਢਿੱਲੋਂ ਨੇ ‘ਸ਼ੋਮਣੀ ਅਕਾਲੀ ਦਲ’ ਵੱਲੋਂਂ ਅਤੇ ਸ੍ਰੀ ਸੰਜੀਵ ਤਲਵਾੜ ਤੇ ਸ੍ਰੀ ਕੁੰਵਰ ਤਲਵਾੜ ਨੇ ‘ਇੰਡੀਅਨ ਨੈਸ਼ਨਲ ਕਾਂਗਰਸ’ ਵੱਲੋਂ, 61-ਲੁਧਿਆਣਾ(ਦੱਖਣੀ) ਤੋਂ ਸ੍ਰੀ ਸੁਮਿਤ ਕੁਮਾਰ ਨੇ ‘ਰਾਈਟ ਟੂ ਰੀਕਾਲ’ ਪਾਰਟੀ ਵੱਲੋਂ, 62-ਆਤਮ ਨਗਰ ਤੋਂ ਸ. ਕੁਲਵੰਤ ਸਿੰਘ ਸਿੱਧੂ ਤੇ ਸ੍ਰੀਮਤੀ ਰੀਤਇੰਦਰ ਕੌਰ ਨੇ ‘ਆਮ ਆਦਮੀ ਪਾਰਟੀ’ ਵੱਲੋਂ ਤੇ ਸ. ਸਿਮਰਜੀਤ ਸਿੰਘ ਬੈਂਸ ਨੇ ‘ਲੋਕ ਇੰਸਾਫ ਪਾਰਟੀ’ ਵੱਲੋਂ, 65-ਲੁਧਿਆਣਾ (ਉੱਤਰੀ) ਤੋਂ ਸ. ਅਵਤਾਰ ਸਿੰਘ ਨੇ ‘ਪੀਪਲ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਕ’ ਵੱਲੋਂ, 66-ਗਿੱਲ (ਐਸ.ਸੀ.) ਤੋਂ ਸ.ਗਗਨਦੀਪ ਸਿੰਘ ਤੇ ਸ.ਪਰਮਿੰਦਰ ਸਿੰਘ ਕੈਂਥ ਨੇ ‘ਲੋਕ ਇੰਸਾਫ ਪਾਰਟੀ’ ਵੱਲੋਂ, 67-ਪਾਇਲ ਤੋਂ ਸ. ਲਖਵੀਰ ਸਿੰਘ ਨੇ ‘ਪੀਪਲ ਪਾਰਟੀ ਆਫ ਇੰਡੀਆ ਡੈਮੋਕ੍ਰੇਟਿਕ’ ਵੱਲੋਂ, ਸ੍ਰੀਮਤੀ ਰਮਨਜੀਤ ਕੌਰ ਤੇ ਸ. ਮਨਵਿੰਦਰ ਸਿੰਘ ਨੇ ‘ਆਮ ਆਦਮੀ ਪਾਰਟੀ’ ਵੱਲੋਂ ਅਤੇ ਹਲਕਾ 70-ਜਗਰਾਉਂ ਤੋਂ ਸ੍ਰੀ ਐਸ.ਆਰ. ਕਲੇਰ ਤੇ ਸ੍ਰੀਮਤੀ ਰਣਬੀਰ ਕੌਰ ਕਲੇਰ ਨੇ ‘ਸ਼੍ਰੋਮਣੀ ਅਕਾਲੀ ਦਲ’ ਪਾਰਟੀ ਵਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 1 ਫਰਵਰੀ, 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ, 2022 ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ, 2022 ਨਿਸ਼ਚਤ ਕੀਤੀ ਗਈ ਹੈ ਜਦਕਿ ਵੋਟਾਂ ਦੀ ਗਿਣਤੀ 10 ਮਾਰਚ, 2022 ਨੂੰ ਹੋਵੇਗੀ।

Advertisement

ਉਨ੍ਹਾਂ ਕਿਹਾ 57-ਖੰਨਾ ਹਲਕੇ ਲਈ ਨਾਮਜ਼ਦਗੀਆਂ ਰਿਟਰਨਿੰਗ ਅਫਸਰ (ਆਰ.ਓ) ਮਨਜੀਤ ਕੌਰ ਐਸ.ਡੀ.ਐਮ ਖੰਨਾ ਕੋਲ ਤਹਿਸੀਲ ਕੰਪਲੈਕਸ ਖੰਨਾ ਸਥਿਤ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਖੰਨਾ ਦੇ ਕੋਰਟ ਰੂਮ ਵਿਖੇ ਭਰੀਆਂ ਜਾ ਸਕਦੀਆਂ ਹਨ, ਇਸੇ ਤਰ੍ਹਾਂ 58-ਸਮਰਾਲਾ ਲਈ ਆਰ.ਓ. ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਸਮਰਾਲਾ ਕੋਲ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਦੇ ਕੋਰਟ ਰੂਮ ਵਿਖੇ, 59-ਸਾਹਨੇਵਾਲ ਲਈ ਆਰ.ਓ. ਵਨੀਤ ਕੁਮਾਰ ਐਸ.ਡੀ.ਐਮ. ਲੁਧਿਆਣਾ (ਪੂਰਬੀ) ਕੋਲ ਦਫ਼ਤਰ ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ, ਲੁਧਿਆਣਾ ਵਿਖੇ ਐਸ.ਡੀ.ਐਮ. ਲੁਧਿਆਣਾ (ਪੂਰਬੀ) ਦੇ ਕੋਰਟ ਰੂਮ ਵਿਖੇ, 60-ਲੁਧਿਆਣਾ (ਪੂਰਬੀ) ਲਈ ਆਰ.ਓ. ਡਾ. ਅੰਕੁਰ ਮਹਿੰਦਰੂ, ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਕੋਲ ਕਮਰਾ ਨੰਬਰ 52, ਨਗਰ ਨਿਗਮ ਲੁਧਿਆਣਾ ਜ਼ੋਨ-ਏ ਦਫ਼ਤਰ, ਨੇੜੇ ਮਾਤਾ ਰਾਣੀ ਚੌਕ ਲੁਧਿਆਣਾ, 61-ਲੁਧਿਆਣਾ ਦੱਖਣੀ ਲਈ ਆਰ.ਓ. ਅਮਿਤ ਕੁਮਾਰ ਪੰਚਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਕੋਲ, ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਲੁਧਿਆਣਾ ਵਿਖੇ, 62-ਆਤਮ ਨਗਰ ਲਈ ਆਰ.ਓ. ਪੂਨਮ ਪ੍ਰੀਤ ਕੌਰ, ਸੰਯੁਕਤ ਕਮਿਸ਼ਨਰ-2 ਨਗਰ ਨਿਗਮ ਲੁਧਿਆਣਾ, ਕਮਰਾ ਨੰਬਰ 6, ਦੂਜੀ ਮੰਜ਼ਿਲ, ਨਗਰ ਨਿਗਮ ਜ਼ੋਨ-ਸੀ ਦਫਤਰ, ਗਿੱਲ ਰੋਡ, ਲੁਧਿਆਣਾ ਵਿਖੇ, 63-ਲੁਧਿਆਣਾ (ਕੇਂਦਰੀ) ਲਈ ਆਰ.ਓ. ਸ਼ਿਖਾ ਭਗਤ ਏ.ਸੀ.ਏ. ਗਲਾਡਾ, ਲੁਧਿਆਣਾ, ਕਮਰਾ ਨੰਬਰ 202, ਪਹਿਲੀ ਮੰਜ਼ਿਲ, ਗਲਾਡਾ ਦਫ਼ਤਰ, ਫਿਰੋਜ਼ਪੁਰ ਰੋਡ, ਲੁਧਿਆਣਾ, 64-ਲੁਧਿਆਣਾ ਵੈਸਟ ਲਈ ਆਰ।ਓ। ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ ਕੋਲ ਕਮਰਾ ਨੰਬਰ 129, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ, ਲੁਧਿਆਣਾ, 65-ਲੁਧਿਆਣਾ ਉੱਤਰੀ ਲਈ ਆਰ.ਓ. ਪ੍ਰੀਤਇੰਦਰ ਸਿੰਘ ਬੈਂਸ, ਅਸਟੇਟ ਅਫ਼ਸਰ, ਗਲਾਡਾ, ਲੁਧਿਆਣਾ ਕਮਰਾ ਨੰਬਰ 301, ਦੂਜੀ ਮੰਜ਼ਿਲ, ਗਲਾਡਾ, ਦਫ਼ਤਰ ਲੁਧਿਆਣਾ, 66-ਗਿੱਲ ਲਈ ਆਰ.ਓ. ਨਰਿੰਦਰ ਸਿੰਘ ਧਾਲੀਵਾਲ, ਸਕੱਤਰ, ਆਰ.ਟੀ.ਏ. ਲੁਧਿਆਣਾ ਕੋਲ ਮੀਟਿੰਗ ਹਾਲ, ਪੰਚਾਇਤ ਭਵਨ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਲੁਧਿਆਣਾ, 67-ਪਾਇਲ ਲਈ ਆਰ.ਓ. ਦੀਪਜੋਤ ਕੌਰ ਐਸ.ਡੀ.ਐਮ. ਪਾਇਲ ਕੋਲ ਦਫ਼ਤਰ ਐਸ.ਡੀ.ਐਮ. ਪਾਇਲ ਕੋਰਟ ਰੂਮ ਵਿਖੇ, 68-ਦਾਖਾ ਲਈ ਆਰ.ਓ. ਜਗਦੀਪ ਸਹਿਗਲ ਐਸ.ਡੀ.ਐਮ. ਲੁਧਿਆਣਾ (ਪੱਛਮੀ) ਦਫ਼ਤਰ ਐਸ.ਡੀ.ਐਮ. ਲੁਧਿਆਣਾ (ਪੱਛਮੀ) ਕੋਰਟ ਰੂਮ ਜਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਲੁਧਿਆਣਾ, 69-ਰਾਏਕੋਟ ਲਈ ਆਰ.ਓ. ਗੁਰਬੀਰ ਸਿੰਘ ਕੋਹਲੀ ਐਸ.ਡੀ.ਐਮ. ਰਾਏਕੋਟ ਦਫ਼ਤਰ ਐਸ.ਡੀ.ਐਮ. ਰਾਏਕੋਟ ਕੋਰਟ ਰੂਮ ਵਿਖੇ ਅਤੇ 70-ਜਗਰਾਉਂ ਹਲਕੇ ਲਈ ਨਾਮਜ਼ਦਗੀਆਂ ਰਿਟਰਨਿੰਗ ਅਫ਼ਸਰ ਵਿਕਾਸ ਹੀਰਾ ਐਸ.ਡੀ.ਐਮ. ਜਗਰਾਉਂ ਦਫ਼ਤਰ ਐਸ.ਡੀ.ਐਮ. ਜਗਰਾਉਂ ਕੋਰਟ ਰੂਮ ਵਿਖੇ ਭਰੀਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਭਰਨ ਵੇਲੇ ਉਮੀਦਵਾਰ ਦੇ ਨਾਲ ਸਿਰਫ ਦੋ ਵਿਅਕਤੀ ਨਾਲ ਅੰਦਰ ਰਿਟਰਨਿੰਗ ਅਫ਼ਸਰ ਕੋਲ ਜਾ ਸਕਦੇ ਹਨ। ਇਸ ਤੋਂ ਇਲਾਵਾ 100 ਮੀਟਰ ਦੇ ਦਾਇਰੇ ਦੇ ਬਾਹਰ ਸਿਰਫ ਦੋ ਵਾਹਨ ਹੀ ਰੱਖੇ ਜਾ ਸਕਦੇ ਹਨ।
ਸੁਵਿਧਾ ਪੋਰਟਲ ਨੂੰ ਆਨਲਾਈਨ ਨਾਮਜ਼ਦਗੀ ਤੇ ਮਨਜ਼ੂਰੀ ਆਦਿ ਲਈ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਲਈ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ https://suvidha.eci.gov.in/ ‘ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪ੍ਰਿੰਟ ਲੈ ਕੇ, ਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ ੋਤੇ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫ਼ਲਾਈਨ ਪ੍ਰਕਿਰਿਆ ਵੀ ਮੌਜੂਦ ਹੈ ਪਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਜਾਵੇਗੀ। ਉਹਨਾਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਵਿੱਚ ਸਹਿਯੋਗ ਕਰਨ।

Advertisement
Advertisement
Advertisement
Advertisement
Advertisement
error: Content is protected !!