ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਤੇ ਵਿਆਕਰਨ ਸਬੰਧੀ ਜਾਗਰੂਕਤਾ ਲਈ ਪ੍ਰੀਖਿਆ ਮੁਕਾਬਲਾ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 27 ਜਨਵਰੀ 2022
ਦਫਤਰ ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ-ਸ੍ਰੀ ਗੰਗਾਨਗਰ ਜ਼ੋਨ ਵੱਲੋਂ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਤੇ ਵਿਆਕਰਨ ਸਬੰਧੀ ਜਾਗਰੂਕਤਾ ਲਈ ਮੁਕਾਬਲਾ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 76 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਾ ਪ੍ਰੀਖਿਆ ਵਿੱਚ ਵੱਖ-ਵੱਖ ਵਰਗਾਂ ਦੇ ਜੇਤੂ ਵਿਦਿਆਰਥੀ ਇਸ ਪ੍ਰਕਾਰ ਹਨ।ਸਕੂਲ ਪੱਧਰ ਤੇ ਮਨਜੀਤ ਕੌਰ ਪਹਿਲਾ ਸਥਾਨ, ਅਕਸ਼ੇ ਕੁਮਾਰ ਦੂਜਾ ਸਥਾਨ ਅਤੇ ਅਨੂੰ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਾਲਜ ਪੱਧਰ ਤੇ ਪੂਨਮ ਰਾਣੀ ਪਹਿਲਾ ਸਥਾਨ, ਰਚਨਾ ਦੂਜਾ ਸਥਾਨ ਅਤੇ ਸ਼ਾਲਿਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਓਪਨ ਵਰਗ ਵਿੱਚ ਦਰਸ਼ਨਾ ਰਾਣੀ ਨੇ ਪਹਿਲਾ ਸਥਾਨ ਸੋਮਾ ਰਾਣੀ ਦੂਜਾ ਸਥਾਨ ਅਤੇ ਕਿਰਨਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ. ਬੀ.ਐਸ ਚੌਧਰੀ(ਸਮਾਜਸੇਵਕ) ਅਤੇ ਡਾ. ਵਿਜੈ ਗਰੋਵਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ ਅਬੋਹਰ ਸਨ।ਆਪਣੇ ਸਬੰਧੋਨ ਵਿੱਚ ਉਨ੍ਹਾਂ ਅਜਿਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਜੇਤੂਆਂ ਨੂੰ ਵਧਾਈ ਦਿੱਤੀ। ਡਾ. ਮਨਦੀਪ ਸਿੰਘ ਪ੍ਰੋਗਰਾਮ ਸੰਯੋਜਕ, ਖੋਜ਼ ਅਫਸਰ ਪਰਮਿੰਦਰ ਸਿੰਘ ਅਤੇ ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫਸਰ ਫਾਜ਼ਿਲਕਾ ਵੱਲੋਂ ਵਿਦਿਆਰਥੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੁਕਾਬਲਾ ਪ੍ਰੀਖਿਆ ਦੇ ਆਯੋਜਨ ਵਿੱਚ ਸ. ਸਵਿੰਦਰ ਸਿੰਘ, ਸ. ਪਰਮਿੰਦਰ ਸਿੰਘ, ਗਗਨਪ੍ਰੀਤ ਸਿੰਘ, ਪਰਮਜੀਤ ਸਿੰਘ ਨੇ ਸਹਿਯੋਗ ਕੀਤਾ। ਜੇਤੂਆ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।