ਸਿਹਤ ਵਿਭਾਗ ਦੇ ਸਟਾਫ਼ ਨੇ ਗੁਲਦਸਤੇ ਤੇ ਮਿਠਾਈ ਨਾਲ ਕੀਤਾ ਘਰ ਲਈ ਵਿਦਾ
ਅਮਰਜੀਤ ਸਿੰਘ ਦਾ ਸਫ਼ਲ ਇਲਾਜ ਪੰਜਾਬ ਦੀ ਕੋਵਿਡ-19 ਵਿਰੁੱਧ ਜੰਗ ਲਈ ਆਸ ਦੀ ਵੱਡੀ ਕਿਰਨ- ਡਿਪਟੀ ਕਮਿਸ਼ਨਰ
ਹਰਪ੍ਰੀਤ ਕੌਰ ਬਰਨਾਲਾ 23 ਅਪ੍ਰੈਲ 2020
ਸੰਗਰੂਰ ਵਾਸੀਆਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ, ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਪਹਿਲੇ ਮਰੀਜ਼ ਅਮਰਜੀਤ ਸਿੰਘ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤ ਲਿਆ ਹੈ। ਸ਼੍ਰੀ ਅਮਰਜੀਤ ਸਿੰਘ ਨੂੰ ਅੱਜ ਸਿਵਲ ਹਸਪਤਾਲ ਤੋਂ ਸਿਵਲ ਸਰਜਨ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਕਿਰਪਾਲ ਸਿੰਘ ਸਮੇਤ ਸਿਹਤ ਵਿਭਾਗ ਦੀ ਹੋਰ ਟੀਮ ਵੱਲੋਂ ਗੁਲਦਸਤਾ ਤੇ ਮਿਠਾਈ ਦਾ ਡੱਬਾ ਭੇਟ ਕਰਕੇ ਭਵਿੱਖ ਲਈ ਸ਼ੁਭਕਾਮਨਾ ਭੇਟ ਕਰਦਿਆਂ ਘਰ ਲਈ ਰਵਾਨਾ ਕੀਤਾ ਗਿਆ। ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ ਵਿਖੇ ਬੀਤੀ 9 ਅਪ੍ਰੈਲ ਤੋਂ ਇਲਾਜ ਕਰਵਾ ਰਹੇ ਸ਼੍ਰੀ ਅਮਰਜੀਤ ਸਿੰਘ ਵੀ ਜਾਣ ਮੌਕੇ ਖੁਸ਼ ਨਜ਼ਰ ਆਏ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਜਾਗਰੂਕਤਾ ਮੁਹਿੰਮ ਤੋਂ ਸਾਰੇ ਨਾਗਰਿਕਾਂ ਨੂੰ ਸੇਧ ਲੈਣ ਦਾ ਸੱਦਾ ਦਿੰਦਿਆਂ ਸ਼੍ਰੀ ਅਮਰਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਨਾਮੁਰਾਦ ਬਿਮਾਰੀ ਹੈ ਜਿਸ ਤੋਂ ਬਚਾਓ ਦੇ ਤਰੀਕਿਆਂ ਨੂੰ ਵਿਅਕਤੀਗਤ ਪੱਧਰ ‘ਤੇ ਅਮਲ ਵਿੱਚ ਲਿਆਂਦੇ ਜਾਣ ਦੀ ਲੋੜ ਹੈ। ਕੋਵਿਡ-19 ਆਈਸੋਲੇਸ਼ਨ ਵਾਰਡ ਵਿੱਚੋਂ ਬਾਹਰ ਆਉਂਦਿਆਂ ਸ਼੍ਰੀ ਅਮਰਜੀਤ ਸਿੰਘ ਗੱਗੜਪੁਰ ਨੇ ਕਿਹਾ ਕਿ ਉਸ ਦੀ ਹਸਪਤਾਲ ਵਿੱਚ ਬਿਹਤਰੀਨ ਸਾਂਭ ਸੰਭਾਲ ਹੋਈ ਅਤੇ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ । ਜਿਸ ਲਈ ਉਹ ਸਰਕਾਰ ਤੇ ਪ੍ਰਸ਼ਾਸਨ ਦੇ ਤਹਿ ਦਿਲੋਂ ਧੰਨਵਾਦੀ ਹਨ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤੇ ਜਾਣ ਦੀ ਲੋੜ ਹੈ ਅਤੇ ਲੋਕ ਸਿਰਫ਼ ਐਮਰਜੈਂਸੀ ਹਾਲਤਾਂ ਵਿੱਚ ਹੀ ਘਰੋਂ ਬਾਹਰ ਨਿਕਲਣ। ਉਨਾਂ ਅਪੀਲ ਕਰਦਿਆਂ ਕਿਹਾ ਕਿ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾਵੇ ਅਤੇ ਵਾਰ ਵਾਰ ਹੱਥ ਧੋਣ ਨੂੰ ਤਰਜੀਹ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ 60 ਸਾਲਾਂ ਦੇ ਅਮਰਜੀਤ ਸਿੰਘ ਪਿੰਡ ਗੱਗੜਪੁਰ ਦੇ ਵਸਨੀਕ ਹਨ ਅਤੇ ਇਹ ਦਿੱਲੀ ਤੋਂ ਸਾਹਨੇਵਾਲ ਤੱਕ ਆਈ ਇੱਕ ਕੋਵਿਡ ਪਾਜ਼ੀਟਿਵ ਪਾਈ ਗਈ ਸਵਾਰੀ ਦੇ ਨਾਲ ਬੈਠੇ ਸਨ। ਇਨਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਦੇ ਟੈਸਟ ਪਹਿਲਾਂ ਹੀ ਨੈਗੇਟਿਵ ਆ ਚੁੱਕੇ ਹਨ। ਸ਼੍ਰੀ ਅਮਰਜੀਤ ਸਿੰਘ ਦੇ ਟੈਸਟ ਨੈਗੇਟਿਵ ਆਉਣ ਮਗਰੋਂ ਜ਼ਿਲਾ ਸੰਗਰੂਰ ਵਿਖੇ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਦੀ ਗਿਣਤੀ 2 ‘ਤੇ ਆ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਸ਼੍ਰੀ ਅਮਰਜੀਤ ਸਿੰਘ ਦਾ ਇਲਾਜ ਸਫ਼ਲ ਹੋਣਾ ਪੰਜਾਬ ਦੀ ਕੋਵਿਡ-19 ਵਿਰੁੱਧ ਜੰਗ ਲਈ ਆਸ ਦੀ ਵੱਡੀ ਕਿਰਨ ਹੈ। ਉਨਾਂ ਕਿਹਾ ਕਿ ਦਹਿਲੀਜ਼ ਕਲਾਂ ਦੇ ਪਾਜੀਟਿਵ ਪਾਏ ਗਏ ਨਾਗਰਿਕ ਦਾ ਪਹਿਲਾ ਟੈਸਟ ਨੈਗੇਟਿਵ ਆ ਗਿਆ ਹੈ ਅਤੇ ਦੂਜਾ ਟੈਸਟ ਨੈਗੇਟਿਵ ਆਉਣ ਮਗਰੋਂ ਉਸ ਨੂੰ ਵੀ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।