ਕੇਵਲ ਸਿੰਘ ਢਿੱਲੋਂ ਵੱਲੋਂ ਬਰਨਾਲਾ ‘ਚ ਸੀਵਰੇਜ ਦੇ ਕੰਮ ਦਾ ਕੀਤਾ ਗਿਆ ਉਦਘਾਟਨ
- 40 ਸਾਲਾਂ ਦੀ ਸਮੱਸਿਆ ਦਾ ਹੋਇਆ ਹੱਲ
ਰਵੀ ਸੈਣ,,ਬਰਨਾਲਾ 07 ਜਨਵਰੀ 2022
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਸ਼ਹਿਰ ਦੇ ਵਿਕਾਸ ਕਾਰਜ਼ਾਂ ਵਿੱਚ ਇੱਕ ਹੋਰ ਮੀਲ ਪੱਥਰ ਗੱਡਦੇ ਹੋਏ ਗੁਰਸੇਵਕ ਨਗਰ ਦੇ ਲੋਕਾਂ ਦੀ ਸੀਵਰੇਜ ਸਮੱਸਿਆ ਦਾ ਹੱਲ ਕਰ ਦਿੱਤਾ। ਵਿਕਾਸ ਪੁਰਸ਼ ਕੇਵਲ ਢਿੱਲੋਂ ਵਲੋਂ ਗੁਰਸੇਵਕ ਨਗਰ ਵਿੱਚ ਸੀਵਰੇਜ ਦੇ ਕੰਮ ਦਾ ਉਦਘਾਟਨ ਕਰਕੇ ਇਸ ਨਗਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਸੀਵਰੇਜ ਪੈਣ ਦੀ ਖੁਸ਼ੀ ਵਿੱਚ ਨਗਰ ਦੇ ਲੋਕਾਂ ਵਲੋਂ ਲੱਡੂ ਵੀ ਵੰਡੇ ਗਏ। ਇਸਤੋਂ ਪਹਿਲਾਂ ਕੇਵਲ ਢਿੱਲੋਂ ਦਾ ਪਹੁੰਚਣ ਤੇ ਨਗਰ ਦੇ ਲੋਕਾਂ ਵਲੋਂ ਫ਼ੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ ਪਿਛਲੀ ਚੋਣ ਵਿੱਚ ਉਹ ਹਾਰ ਗਏ ਅਤੇ ਲੋਕਾਂ ਨੂੰ ਸ਼ਾਇਦ ਲੱਗਦਾ ਸੀ ਕਿ ਕੇਵਲ ਸਿੰਘ ਢਿੱਲੋਂ ਬਰਨਾਲਾ ਛੱਡ ਜਾਵੇਗਾ ਅਤੇ ਲੋਕਾਂ ਨੂੰ ਭੁੱਲ ਜਾਊ । ਪਰ ਮੈਨੂੰ ਆਪਣੇ ਬਰਨਾਲਾ ਹਲਕੇ ਨਾਲ ਅਤੇ ਬਰਨਾਲਾ ਦੇ ਲੋਕਾਂ ਨਾਲ ਪਿਆਰ ਹੈ। ਬਰਨਾਲਾ ਮੇਰੀ ਜਿੰਦ ਜਾਨ ਹੈ। ਜਿਸਦੇ ਵਿਕਾਸ ਲਈ ਮੈਂ ਆਖਰੀ ਦਮ ਤੱਕ ਯਤਨ ਕਰਦਾ ਰਹਾਂਗਾ। ਇਸੇ ਵਿਕਾਸ ਦੀ ਸੋਚ ਨੂੰ ਲੈ ਕੇ ਪਿਛਲੇ ਪੌਣੇ ਪੰਜ ਸਾਲਾਂ ਤੋਂ ਬਰਨਾਲਾ ਦੇ ਵਿਕਾਸ ਕਰਨ ਵਿੱਚ ਲੱਗਿਆ ਹੋਇਆ ਹਾਂ। ਉਹਨਾਂ ਕਿਹਾ ਕਿ ਬਰਨਾਲਾ ਸ਼ਹਿਰ ਵਿੱਚ ਜਿੱਥੇ 100 ਕਰੋੜ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਸ਼ਹਿਰ ਦੀ ਗੰਦਗੀ ਬਾਹਰ ਕੱਢੀ ਅਤੇ ਲੋਕਾਂ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ। ਉਥੇ ਗੁਰਸੇਵਕ ਨਗਰ ਦੇ ਲੋਕਾਂ ਦੀ ਪਿਛਲੇ ਕਈ ਸਾਲਾਂ ਦੀ ਸੀਵਰੇਜ ਦੀ ਸਮੱਸਿਆ ਸੀ। ਜਿਸਨੂੰ ਅੱਜ ਹੱਲ ਕਰਵਾਉਂਦੇ ਹੋਏ ਇਸ ਨਗਰ ਵਿੱਚ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਹੈ। 2 ਕਰੋੜ 50 ਲੱਖ ਤੋਂ ਵੱਧ ਦੀ ਰਾਸ਼ੀ ਨਾਲ ਇਸ ਨਗਰ ਵਿੱਚ ਪੈਂਦੇ ਤਿੰਨ ਵਾਰਡਾਂ ਦੇ ਲੋਕਾਂ ਨੂੰ ਹੁਣ ਸੀਵਰੇਜ ਸਮੱਸਿਆ ਨਾਲ ਜੂਝਣਾ ਨਹੀਂ ਪਵੇਗਾ। ਕੇਵਲ ਢਿੱਲੋਂ ਨੇ ਕਿਹਾ ਕਿ ਬਰਨਾਲਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਐਮਪੀ ਅਤੇ ਐਮਐਲਏ ਨੂੰ ਜਿਤਾਇਆ, ਪਰ ਇਸ ਪਾਰਟੀ ਦੇ ਨੇਤਾਵਾਂ ਨੇ ਇੱਕ ਪੈਸਾ ਵੀ ਬਰਨਾਲਾ ਦੇ ਲੋਕਾਂ ਲਈ ਵਿਕਾਸ ਕੰਮਾਂ ਲਈ ਨਾ ਲਿਆਂਦਾ ਅਤੇ ਨਾ ਖਰਚਿਆ। ਹੁਣ ਲੋਕਾਂ ਨੇ ਖ਼ੁਦ ਫ਼ੈਸਲਾ ਕਰਨਾ ਹੈ ਕਿ ਉਹਨਾਂ ਨੂੰ ਵਿਕਾਸ ਦੀ ਸੋਚ ਵਾਲੇ ਨੇਤਾ ਦੀ ਲੋੜ ਹੈ ਜਾਂ ਸਿਰਫ਼ ਡਰਾਮੇਬਾਜ਼ੀ ਕਰਨ ਵਾਲੇ ਆਪ ਪਾਰਟੀ ਦੇ ਲੀਡਰ ਚਾਹੀਦੇ ਹਨ। ਇਸ ਮੌਕੇ ਗੁਰਸੇਵਕ ਨਗਰ ਦੇ ਲੋਕਾਂ ਵਲੋਂ ਕੇਵਲ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਅਤੇ ਧੰਨਵਾਦ ਕੀਤਾ। ਲੋਕਾਂ ਨੇ ਬਾਹਾਂ ਖੜੀਆਂ ਕਰਕੇ ਕੇਵਲ ਢਿੱਲੋਂ ਨੂੰ ਵਿਸਵਾਸ਼ ਦਵਾਇਆ ਕਿ ਉਹਨਾਂ ਨੇ ਨਗਰ ਦੇ ਲੋਕਾਂ ਦੀ ਸਾਲਾਂ ਬੱਧੀ ਸਮੱਸਿਆ ਦਾ ਹੱਲ ਕੀਤਾ ਅਤੇ ਲੋਕ ਵੀ ਹੁਣ ਕੇਵਲ ਢਿੱਲੋਂ ਦਾ ਡੱਟ ਕੇ ਸਾਥ ਦੇਣਗੇ। ਇਸ ਮੌਕੇ ਜਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜੱਗਾ ਸਿੰਘ ਮਾਨ, ਜਗਤਾਰ ਸਿੰਘ ਧਨੌਲਾ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਐਮਸੀ ਜਗਜੀਤ ਸਿੰਘ ਜੱਗੂ, ਜਸਮੇਲ ਸਿੰਘ ਡੇਅਰੀਵਾਲਾ, ਗੁਰਪ੍ਰੀਤ ਕਾਕਾ, ਧੰਨਾ ਸਿੰਘ ਗਰੇਵਾਲ, ਸਰਪੰਚ ਚੰਦ ਸਿੰਘ, ਉਜਾਗਰ ਸਿੰਘ, ਜਸਵਿੰਦਰ ਸਿੰਘ, ਪਿਆਰਾ ਸਿੰਘ, ਪ੍ਰੀਤਮ ਸਿੰਘ ਧੰਦੀਵਾਲ, ਗੁਰਪਾਲ ਸਿੰਘ ਚਹਿਲ, ਕੇਵਲ ਸਿੰਘ, ਹਰਜੀਤ ਗਰੇਵਾਲ, ਮੱਘਰ ਸਿੰਘ, ਮਲਕੀਤ ਸਿੰਘ, ਗੁਰਮੀਤ ਕਾਲਾ, ਸੁਖਪਾਲ ਢਿੱਲੋਂ, ਸੁਖਵਿੰਦਰ ਧੰਦੀਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।