ਪੁਲਿਸ ਨੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ ਐਨਐਚਐਮ ਮੁਲਾਜ਼ਮ ਹਿਰਾਸਤ ‘ਚ ਲਏ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 6 ਜਨਵਰੀ 2022 
        ਬਰਨਾਲਾ ਵਿਖੇ ਅੱਜ ਰੈਲੀ ਵਿੱਚ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ ਐਨਐਚਐਮ ਮੁਲਾਜ਼ਮਾਂ ਨੂੰ ਪੁਲਿਸ ਵੱਲੋਂ ਸਿੱਧੂ ਦੀ ਆਮਦ ਤੋਂ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ।
ਪੁਲਿਸ ਵੱਲੋਂ ਐਨਐਚਐਮ ਦੇ ਕੁੱਝ ਮੁਲਾਜ਼ਮਾਂ ਨੂੰ ਗੱਡੀ ਵਿੱਚ ਬਿਠਾ ਕੇ ਪੁਲਿਸ ਲਾਇਨਜ਼ ਬਰਨਾਲਾ ਵਿਖੇ ਰੱਖਿਆ ਗਿਆ ਜਦਕਿ ਕੁੱਝ ਮੁਲਾਜ਼ਮਾਂ ਨੂੰ ਦਾਣਾ ਮੰਡੀ ਬਰਨਾਲਾ ਦੇ ਇੱਕ ਖੂੰਜੇ ਵਿੱਚ ਰੱਸੇ ਨਾਲ ‘ਖੁੱਲ੍ਹੀ ਆਰਜ਼ੀ ਜੇਲ੍ਹ’ ਬਣਾ ਕੇ ਹਿਰਾਸਤ ਵਿੱਚ ਰੱਖਿਆ ਗਿਆ।ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨੂੰ ਐਨਐਚਐਮ ਮੁਲਾਜ਼ਮਾਂ ਦੇ ਆਸ-ਪਾਸ ਤਇਨਾਤ ਕੀਤਾ ਗਿਆ।
ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕਰ ਰਹੀ ਹੈ।ਸਿਹਤ ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਨੂੰ ਵੇਖਦਿਆਂ ਪ੍ਰਸ਼ਾਸ਼ਨ ਵੱਲੋਂ ਐਨਐਚਐਮ ਮੁਲਾਜ਼ਮਾਂ ਦਾ ਇੱਕ ਪੰਜ ਵਫਦ ਨਵਜੋਤ ਸਿੰਘ ਸਿੱਧੂ ਨਾਲ ਮਿਲਾਇਆ ਗਿਆ ਜਿਸ ਵਿੱਚ ਐਨਐਚਐਮ ਇੰਪਲਾਈਜ਼ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਕਮਲਜੀਤ ਕੌਰ ਪੱਤੀ,ਜਿਲ੍ਹਾ ਆਗੂ ਨੀਰਜ਼,ਅਮਨਦੀਪ ਕੌਰ ਸੀਐਚਓ,ਲਖਵੰਤ ਸਿੰਘ,ਨਵਦੀਪ ਸਿੰਘ ਸ਼ਾਮਲ ਸਨ।
ਨਵਜੋਤ ਸਿੰਘ ਸਿੱਧੂ ਨੂੰ ਮਿਲਣ ਵਾਲੇ ਵਫਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਦਾ ਐਲਾਣ ਕੀਤਾ ਗਿਆ ਸੀ ਪਰ ਅਜੇ ਤੱਕ ਪੱਕੇ ਨਹੀਂ ਕੀਤੇ,ਇਸ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਐਲਾਣ ਮੈਂ ਨਹੀਂ ਕੀਤਾ ਬਲਕਿ ਚਰਨਜੀਤ ਸਿੰਘ ਚੰਨੀ ਦਾ ਐਲਾਣ ਹੈ।ਇਸ ਮੌਕੇ ਵਫਦ ਨੇ ਕਿਹਾ ਕਿ ਤੁਸੀਂ ਔਰਤਾਂ ਬਾਰੇ ਵੱਡੇ ਵੱਡੇ ਐਲਾਣ ਕਰ ਰਹੇ ਹੋਂ ਪਰ ਅਸੀਂ ਵੀ ਔਰਤਾਂ ਹੀ ਹਾਂ ਜੋ ਠੰਢ ਤੇ ਮੀਂਹ ਦੇ ਇਸ ਮੌਸਮ ਵਿੱਚ ਯੋਗਤਾ ਪੂਰੀ ਹੋਣ ਦੇ ਬਾਵਜੂਦ ਰੁਲ ਰਹੀਆਂ ਹਾਂ ਤਾਂ ਨਵਜੋਤ ਸਿੰਘ ਸਿੱਧੂ ਚੁੱਪ ਵੱਟ ਗਏ।
ਐਨਐਚਐਮ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਅਦੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਹਨ ਪਰ ਹਕੀਕਤ ਵਿੱਚ ਅਜਿਹਾ ਕੁੱਝ ਵੀ ਨਹੀਂ ਵਾਪਰ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੇ ਰੈਲੀ ਸਥਾਨ ਤੋਂ ਜਾਣ ਬਾਅਦ ਸਾਰੇ ਮੁਲਾਜਮ ਰਿਹਾਅ ਕਰ ਦਿੱਤੇ ਗਏ।

Advertisement
Advertisement
Advertisement
Advertisement
Advertisement
error: Content is protected !!