ਸਿੱਧੂ ਦੀ ਰੈਲੀ ਤੋਂ ਪਹਿਲਾਂ , ਪੁਲਿਸ ਤੇ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪਈ,,, 

Advertisement
Spread information

ਸਿੱਧੂ ਦੇ ਪਹੁੰਚਣੋਂ ਪਹਿਲਾਂ ਹੀ ਪਹੁੰਚੇ ਗਏ ਪ੍ਰਦਰਸ਼ਨਕਾਰੀ

ਪੰਡਾਲ ਸੱਜ ਕੇ ਤਿਆਰ , ਲੋਕਾਂ ਦੇ ਆਉਣ ਦਾ ਇੰਤਜ਼ਾਰ 

ਪੁਲਿਸ ਪ੍ਰਬੰਧਾਂ ਨੂੰ ਤੇ ਰਹੀ ਅੰਤਿਮ ਛੋਹਾਂ, ਲੋਕਾਂ ਦੇ ਬੈਠਣ ਲਈ 2 ਹਜ਼ਾਰ ਤੋਂ ਵੱਧ ਲਗਾਈ ਕੁਰਸੀ


ਹਰਿੰਦਰ ਨਿੱਕਾ , ਸ਼ਹਿਣਾ  3 ਜਨਵਰੀ 2022

      ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭਦੌੜ ਵਿਧਾਨ ਸਭਾ ਹਲਕੇ ਦੇ ਕਸਬਾ ਸ਼ਹਿਣਾ ਦੇ ਸਟੇਡੀਅਮ ਵਿੱਚ ਹੋ ਰਹੀ ਰਾਜਸੀ ਰੈਲੀ ਲਈ ਪੰਡਾਲ ਸੱਜ ਕੇ ਤਿਆਰ ਹੋ ਚੁੱਕਿਆ ਹੈ, ਪਰੰਤੂ ਹਾਲੇ ਪ੍ਰਬੰਧਕਾਂ ਨੂੰ ਲੋਕਾਂ ਦੇ ਆਉਣ ਦਾ ਇੰਤਜ਼ਾਰ ਹੈ। ਉੱਧਰ ਨਵਜੋਤ ਸਿੱਧੂ ਦੇ ਰੈਲੀ ਵਿੱਚ ਪਹੁੰਚਣ ਤੋਂ ਪਹਿਲਾਂ ਪੰਡਾਲ ਦੇ ਐਂਟਰੀ ਗੇਟ ਤੇ ਐਨਐਚਐਮ ਤਹਿਤ ਕੰਮ ਕਰਦੇ ਸਿਹਤ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਸਿੱਧੂ ਅਤੇ ਚੰਨੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੀ ਯੁਨੀਅਨ ਆਗੂ ਕਮਲਜੀਤ ਕੌਰ ਪੱਤੀ ਨੇ ਕਿਹਾ ਕਿ ਪੰਜਾਬ ਸਰਕਾਰ ਲੰਬੇ ਅਰਸੇ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਦੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ। ਉਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਲੋਕਾਂ ਨੂੰ ਇੱਕ ਵਾਰ ਫਿਰ ਝੂਠੀ ਬਿਆਨਬਾਜੀ ਕਰਕੇ, ਗੁੰਮਰਾਹ ਕਰਕੇ,ਵੋਟਾਂ ਬਟੋਰਨ ਨੂੰ ਫਿਰਦੇ ਹਨ।

Advertisement

      ਵਿਰੋਧ ਪ੍ਰਦਰਸ਼ਨ ਕਾਰਣ ਪੁਲਿਸ ਤੇ ਰੈਲੀ ਦੇ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉੱਧਰ ਟਿਕਟ ਤੇ ਟਿਕਟਿਕੀ ਲਾਈ ਬੈਠੇ ਟਿਕਟੀਏ ਲੀਡਰ ਵੀ ਪਾਰਟੀ ਪ੍ਰਧਾਨ ਅੱਗੇ ਆਪਣੀ- ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਹਿੱਤ ਰੈਲੀ ਵਿੱਚ ਆਪਣੇ ਆਪਣੇ ਸਮਰਥਕਾਂ ਦੀ ਭੀੜ ਜੁਟਾਉਣ ਲਈ ਪੱਬਾਂ ਭਾਰ ਹੋੲ ਚੁੱਕੇ ਹਨ। ਮੰਚ ਦੀ ਤਿਆਰੀ ਦਾ ਜਾਇਜਾ ਲੈ ਰਹੇ ਹਲਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਿੱਧੂ ਦੀ ਆਮਦ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਰੈਲੀ ਦੇ ਸਾਰੇ ਪ੍ਰਬੰਧ ਹਰ ਪੱਖ ਤੋਂ ਮੁਕੰਮਲ ਹਨ।

    ਉੱਧਰ ਟਿਕਟ ਪ੍ਰਬਲ ਦਾਵੇਦਾਰ ਤੇ ਸੀਨੀਅਰ ਕਾਂਗਰਸੀ ਆਗੂ ਬੀਬੀ ਸੁਰਿੰਦਰ ਕੌਰ ਬਾਲੀਆਂ ਨੇ ਕਿਹਾ ਕਿ ਲੋਕ ਪਾਰਟੀ ਪ੍ਰਧਾਨ ਨੂੰ ਸੁਣਨ ਲਈ ਵੱਖ ਵੱਖ ਪਿੰਡਾਂ ਵਿੱਚੋਂ ਕਾਫਿਲੇ ਬੰਨ੍ਹ ਬੰਨ੍ਹ ਕੇ ਤੁਰ ਪਏ ਹਨ। ਕਸਬਾ ਸ਼ਹਿਣਾ ਦੀ ਹੀ ਵਾਸੀ ਕਾਂਗਰਸੀ ਨੇਤਾ ਅਤੇ ਟਿਕਟ ਦੀ ਮਜਬੂਤ ਦਾਵੇਦਾਰ ਬੀਬੀ ਮਲਕੀਤ ਕੌਰ ਸਹੋਤਾ ਨੇ ਵੀ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਲਈ ਪ੍ਰੇਰਿਤ ਕਰਨ ਲਈ, ਕਈ ਦਿਨਾਂ ਤੋਂ ਮੋਰਚਾ ਸੰਭਾਲਿਆ ਹੋਇਆ ਸੀ। ਉਨਾਂ ਦਾ ਕਹਿਣਾ ਹੈ ਕਿ ਲੋਕ ਵੱਡੀ ਸੰਖਿਆ ਵਿੱਚ ਰੈਲੀ ਵਿੱਚ ਉਤਸਾਹ ਨਾਲ ਪਹੁੰਚ ਰਹੇ ਹਨ। ਉਨਾਂ ਕਿਹਾ ਕਿ ਰੈਲੀ ਇਤਹਾਸਿਕ ਹੋਵੇਗੀ, ਜਿਹੜੀ ਵਿਰੋਧੀਆਂ ਦੇ ਪੈਰਾਂ ਹੋਠੋਂ ਜਮੀਨ ਖਿਸਕਾਉਣ ਲਈ ਮੀਲ ਪੱਥਰ ਸਾਬਿਤ ਹੋਵੇਗੀ। ਸੁਰੱਖਿਆ ਪ੍ਰਬੰਧਾਂ ਦੀ ਕਮਾਨ ਸੰਭਾਲ ਰਹੇ ਐਸ.ਐਚ.ਉ ਨਰਦੇਵ ਸਿੰਘ ਨੇ ਦੱਸਿਆ ਕਿ ਰੈਲੀ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

Advertisement
Advertisement
Advertisement
Advertisement
Advertisement
error: Content is protected !!