3 ਜਨਵਰੀ ਨੂੰ ਬਰਨਾਲਾ ਜਿਲ੍ਹੇ ਦੀ ਰਾਜਸੀ ਪਿੱਚ ਤੇ ਬੈਟਿੰਗ ਕਰਨ ਲਈ ਪਹੁੰਚ ਰਹੇ ਨੇ ਨਵਜੋਤ ਸਿੱਧੂ

Advertisement
Spread information

ਕਾਲਾ ਢਿੱਲੋਂ ਤੇ MLA ਪਿਰਮਲ ਧੌਲਾ ਨੇ ਪ੍ਰੈਸ ਕਾਲਫਰੰਸ ਕਰਕੇ ਦੱਸਿਆ ਰੈਲੀ ਪ੍ਰੋਗਰਾਮ  

ਜਿਲ੍ਹਾ ਪ੍ਰਧਾਨ ਲੱਕੀ ਪੱਖੋ ਦੀ ਗੈਰਹਾਜ਼ਰੀ ਤੇ ਪਿਰਮਲ ਧੌਲਾ ਬੋਲਿਆ, ਆਹ ਵੇਖੋ ਪ੍ਰਧਾਨ ਦਾ ਪਿਉ ਬੈਠਾ !

ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 29 ਦਸੰਬਰ 2021

        ਜਿਉਂ ਜਿਉਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਤਿਉਂ ਤਿਉਂ ਚੋਣ ਦਾ ਅਖਾੜਾ ਭਖਾਉਣ ਲਈ ਸਾਰੀਆਂ ਰਾਜਸੀ ਪਾਰਟੀਆਂ ਨੇ ਸਰਗਰਮੀ ਵਧਾ ਦਿੱਤੀ ਹੈ। ਇਸੇ ਲੜੀ ਤਹਿਤ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਰਨਾਲਾ ਜਿਲ੍ਹੇ ਦੀ ਰਾਜਸੀ ਪਿੱਚ ਤੇ ਬੈਟਿੰਗ ਕਰਨ ਲਈ 3 ਜਨਵਰੀ ਨੂੰ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦੇਣ ਲਈ ਬਰਨਾਲਾ ਹਲਕੇ ਤੋਂ ਟਿਕਟ ਦੇ ਦਾਵੇਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਾਲਾ ਢਿੱਲੋਂ ਦੀ ਰਿਹਾਇਸ਼ ਤੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦਿੱਤੀ।

Advertisement

       ਕਾਲਾ ਢਿੱਲੋਂ ਨੇ ਦੱਸਿਆ ਕਿ ਜਿਲ੍ਹੇ ਅੰਦਰ ਕਾਂਗਰਸੀ ਵਰਕਰਾਂ ਅੰਦਰ ਉਤਸ਼ਾਹ ਵਧਾਉਣ ਅਤੇ ਅਗਾਮੀ ਚੋਣਾਂ ਲਈ ਹੁਣੇ ਤੋਂ ਮੋਰਚਾ ਸੰਭਾਲਣ ਨੂੰ ਹਰੀ ਝੰਡੀ ਦੇਣ ਲਈ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ। ਉਨਾਂ ਦੱਸਿਆ ਕਿ ਬਰਨਾਲਾ ਅਤੇ ਭਦੌੜ ਵਿਧਾਨ ਸਭਾ ਹਲਕਿਆਂ ਦੀ ਸਾਂਝੀ ਰੈਲੀ , ਸ੍ਰੀ ਗੁਰੂ ਤੇਗਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਇਤਹਾਸਿਕ ਨਗਰ ਹੰਡਿਆਇਆ ਦੀ ਦਾਣਾ ਮੰਡੀ ਵਿੱਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਹਾਲੇ ਲੰਘੀ ਕੱਲ੍ਹ ਹੀ ਉਨਾਂ ਨੂੰ ਨਵਜੋਤ ਸਿੰਘ ਸਿੱਧੂ ਜੀ ਨੇ ਰੈਲੀ ਦਾ ਪ੍ਰੋਗਰਾਮ ਦਿੱਤਾ ਹੈ। ਜਿਸ ਨੂੰ ਕਾਮਯਾਬ ਬਣਾਉਣ ਲਈ ਵਰਕਰਾਂ ਅਤੇ ਆਗੂਆਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।

      ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਦੇ ਲੋਕ ਹਿਤੈਸ਼ੀ ਫੈਸਲਿਆਂ ਕਾਰਣ, ਅਗਲੀ ਸਰਕਾਰ ਵੀ ਕਾਂਗਰਸ ਪਾਰਟੀ ਦੀ ਬਣਨ ਦਾ ਹੀ ਮਾਹੌਲ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਬਰਨਾਲਾ ਜਿਲ੍ਹੇ ਦੀ ਵਿਰੋਧੀ ਧਿਰ ਦੇ ਵਿਧਾਇਕ ਚੁਣਨ ਦੀ ਪੁਰਾਣੀ ਰਵਾਇਤ ਨੂੰ ਤੋੜਨ ਲਈ ਕਾਹਲੇ ਹਨ। ਇਸ ਮੌਕੇ ਜਦੋਂ ਮੀਡੀਆ ਕਰਮੀਆਂ ਨੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਦੀ ਗੈਰਹਾਜ਼ਰੀ ਬਾਰੇ ਪੁੱਛਿਆ ਤਾਂ ਉਨਾਂ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਪਾਲ ਪੱਖੋ ਵੱਲ ਇਸ਼ਾਰਾ ਕਰਦਿਆਂ ਕਿਹਾ, ਆਹ ਵੇਖੋ, ਪ੍ਰਧਾਨ ਦਾ ਪਿਉ ਬੈਠਾ ਹੈ।

     ਕਾਲਾ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਲੱਕੀ ਪੱਖੋ, ਜਰੂਰੀ ਰੁਝੇਵਿਆਂ ਕਾਰਣ ਪ੍ਰੈਸ ਕਾਨਫਰੰਸ ਵਿੱਚ ਨਹੀਂ ਪਹੁੰਚ ਸਕੇ। ਇਸ ਮੌਕੇ ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਜੁਆਇੰਟ ਸਕੱਤਰ ਅਰੁਣਪ੍ਰਤਾਪ ਸਿੰਘ ਢਿੱਲੋਂ, ਸੀਨੀਅਰ ਟਕਸਾਲੀ ਕਾਂਗਰਸੀ ਆਗੂ ਮਹਿੰਦਰਪਾਲ ਸਿੰਘ ਪੱਖੋ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮਾਨ,  ਦਿਲਦਾਰ ਖਾਂ, ਮਾਰਕੀਟ ਕਮੇਟੀ ਧਨੌਲਾ ਦੇ ਮੀਤ ਪ੍ਰਧਾਨ ਮਹਿੰਦਰ ਸਿੰਘ, ਟਰੱਕ ਯੂਨੀਅਨ ਸ਼ਹਿਣਾ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਵਪਾਰ ਮੰਡਲ ਬਰਨਾਲਾ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਕੁਮਾਰ ਵਰਮਾ, ਸੂਰਤ ਸਿੰਘ ਬਾਜਵਾ, ਗੁਰਮੀਤ ਜੰਗੀਆਣਾ,  ਯੂਥ ਕਾਂਗਰਸ ਦੇ ਹਲਕਾ ਬਰਨਾਲਾ ਤੋਂ ਮੀਤ ਪ੍ਰਧਾਨ ਗੁਰਜੀਤ ਭੱਠਲ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬਲਦੇਵ ਭੁੱਚਰ, ਕੌਂਸਲਰ ਕੁਲਦੀਪ ਧਰਮਾ, ਕੌਂਸਲਰ ਧਰਮਿੰਦਰ ਸ਼ੰਟੀ, ਕੌਂਸਲਰ ਰਾਜੂ ਚੋਧਰੀ, ਕੌਂਸਲਰ ਅਜੇ ਕੁਮਾਰ ਧਨੌਲਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਬਾਲਾ, ਪ੍ਰਧਾਨ ਨਰਿੰਦਰ ਸਿੰਘ ਕਾਹਲੋ, ਜਗਤਾਰ ਪੱਖੋ, ਬਸ ਸਟੈਂਡ ਮਾਰਕੀਟ ਦੇ ਪ੍ਰਧਾਨ ਲੱਕੀ ਕੰਡਾ, ਕੌਂਸਲਰ ਜੀਵਨ ਕੁਮਾਰ ਖੋਏ ਵਾਲੇ, ਗਿਆਨ ਚੰਦ ਸ਼ਰਮਾ ਬਲਾਕ ਸੰਮਤੀ ਮੈਂਬਰ, ਸਰਪੰਚ ਪਰਮਜੀਤ ਸਿੰਘ ਪੰਮਾ, ਸਰਪੰਚ ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਨਰਿੰਦਰ ਮੋਹਨ ਕਾਹਲੋਂ, ਸਰਵਨ ਸਿੰਘ ਧਨੌਲਾ, ਰਾਮ ਪਾਲ ਸਿੰਗਲਾ, ਸੋਸ਼ਲ ਮੀਡੀਆ ਇੰਚਾਰਜ ਗਿਰਧਰ ਮਿੱਤਲ, ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਸਰਪੰਚ ਜੋਗਿੰਦਰ ਸਿੰਘ ਬਰਾੜ, ਸਰਪੰਚ ਕੁਲਵੀਰ ਸਿੰਘ, ਸਰਪੰਚ ਗੁਰਮੁਖ ਸਿੰਘ, ਦੀਪਕ ਸ਼ਰਮਾ, ਸਰਪੰਚ ਬਲਵੀਰ ਸਿੰਘ ਜੋਧਪੁਰ,  ਸਾਬਕਾ ਕੌਂਸਲਰ ਜੰਗ ਸਿੰਘ, ਕ੍ਰਿਸ਼ਨ ਕੁਮਾਰ ਧਨੌਲਾ, ਅਮਰਜੀਤ ਸਿੰਘ ਕਾਕਾ ਸੂਚ, ਸਾਬਕਾ ਕੌਂਸਲਰ ਕਮਲਜੀਤ, ਮੇਜਰ ਮਿੱਤਰ, ਨਾਹਰ ਸਿੰਘ ਨਾਹਰ, ਕ੍ਰਿਸ਼ਨ ਕੁਮਾਰ ਚੱਕੀ ਵਾਲੇ, ਸਾਬਕਾ ਐਮਸੀ ਹਰਪ੍ਰੀਤ ਸਿੰਘ ਲੰਬੂ, ਡਾਕਟਰ ਉਜਾਗਰ ਸਿੰਘ ਮਾਨ, ਸਾਬਕਾ ਕੌਂਸਲਰ ਰਾਜਦੀਪ ਨੀਟਾ ਹੰਡਿਆਇਆ, ਜਸਵਿੰਦਰ ਸਿੰਘ ਟਿੱਲੂ ਸਾਬਕਾ ਐਮ ਸੀ, ਸਰਪੰਚ ਪਰਮਜੀਤ ਪੰਮਾ ਸਣੇ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

 

 

Advertisement
Advertisement
Advertisement
Advertisement
Advertisement
error: Content is protected !!