ਸਮਾਜ ਸੇਵੀ ਅਧਿਆਪਕਾਂ ਡਾਕਟਰੇਟ ਦੀ ਅਹਿਮ ਉਪਾਧੀ ਨਾਲ ਸਨਮਾਨਿਤ
ਰਿਚਾ ਨਾਗਪਾਲ,ਪਟਿਆਲਾ, 21 ਦਸੰਬਰ 2021
ਗਾਂਧੀ ਪੀਸ ਫਾਉਡੇਸ਼ਨ ਨੇਪਾਲ ਅਤੇ ਗਾਂਧੀ ਸਰਦਾਰ ਫਾਊਂਡੇਸ਼ਨ ਦਿੱਲੀ ਦੇ ਸਾਂਝੇ ਸਹਿਯੋਗ ਨਾਲ ਪਟਿਆਲਾ ਤੋਂ ਸਮਾਜ ਸੇਵੀ ਅਤੇ ਬੁੱਢਾ ਦਲ ਸਕੂਲ ਦੀ ਅਧਿਆਪਕਾ ਡਾਕਟਰ ਯੋਗਿਤਾ ਰਾਣੀ ਨੂੰ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਮਿਲੀ ਜਾਣਕਾਰੀ ਦੇ ਅਨੁਸਾਰ ਸਮਾਜ ਸੇਵੀ ਯੋਗਿਤਾ ਰਾਣੀ ਪਿਛਲੇ ਚਾਰ ਸਾਲ ਤੋਂ ਇਸ ਇੰਟਰਨੈਸ਼ਨਲ ਸੰਸਥਾ ਨਾਲ ਜੁੜ ਕੇ ਪੀਸ ਅਤੇ ਜ਼ਰੂਰਤਮੰਦ ਲੋਕਾਂ ਦੀ ਦਿਲੋਂ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਸੰਸਥਾ ਵੱਲੋਂ ਭਾਰਤ ਅਤੇ ਪੰਜਾਬ ਵਿਚ ਚਲਾਏ ਜਾ ਰਹੇ ਕਈ ਅਹਿਮ ਪ੍ਰੋਜੈਕਟਾਂ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਕੇ ਲੋੜਵੰਦਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਇਆ ਹੈ। ਇਸ ਮੌਕੇ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾਕਟਰ ਲਾਲ ਬਹਾਦੁਰ ਰਾਣਾ, ਗਾਂਧੀ ਸਰਦਾਰ ਫਾਊਡੇਸ਼ਨ ਦੇ ਮਹਾਸਚਿਵ ਅਤੇ ਸੰਯੋਜਕ ਹਰੀਸ਼ ਪਾਏਲਾ, ਮੁੱਖ ਮਹਿਮਾਨ ਅਮਰੀਸ਼ ਗੌਤਮ ਅਤੇ ਹੋਰ ਪਤਵੰਤੇ ਸੱਜਣਾਂ ਨੇ ਯੋਗਿਤਾ ਰਾਣੀ ਨੂੰ ਡਾਕਟਰੇਟ ਦੀ ਉਪਾਧੀ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਲਈ ਉਹਨਾਂ ਦੀ ਹੋਂਸਲਾ ਵੀ ਅਫਜਾਈ ਕੀਤੀ। ਇਸ ਮੌਕੇ ਯੋਗਿਤਾ ਰਾਣੀ ਨੇ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਸਨਮਾਨ ਨੂੰ ਪਾ ਕੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਨ। ਜਿਸ ਨਾਲ ਉਹਨਾਂ ਦਾ ਅਤੇ ਪਟਿਆਲਾ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਹੋਇਆ ਹੈ।