ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਫ਼ੇਲ੍ਹ ਹੋਇਆ ਮਾਡਲ – ਕੇਵਲ ਸਿੰਘ ਢਿੱਲੋਂ

Advertisement
Spread information

ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਫ਼ੇਲ੍ਹ ਹੋਇਆ ਮਾਡਲ – ਕੇਵਲ ਸਿੰਘ ਢਿੱਲੋਂ

  • ਕੇਵਲ ਸਿੰਘ ਢਿੱਲੋਂ ਨੇ  ਪਿੰਡ  ਅਮਲਾ ਸਿੰਘ ਵਾਲਾ ਅਤੇ ਨੰਗਲ ਵਿਖੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਚੈਕ ਸੌਂਪੇ

    ਸੋਨੀ ਪਨੇਸਰ,ਬਰਨਾਲਾ 18 ਦਸੰਬਰ 2021

    ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਹਲਕੇ ਦੇ ਪਿੰਡਾਂ ਦੇ ਰਹਿੰਦੇ ਵਿਕਾਸ ਕਾਰਜਾਂ ਦਾ ਕੰਮ ਤੇਜ਼ ਕਰਵਾ ਦਿੱਤਾ ਗਿਆ ਹੈ। ਜਿਸ ਲਈ ਕੇਵਲ ਸਿੰਘ ਢਿੱਲੋਂ ਵਲੋਂ ਪਿੰਡ ਪਿੰਡ ਪਹੁੰਚ ਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈਕ ਸੌਂਪੇ ਜਾ ਰਹੇ ਹਨ। ਇਸੇ ਲੜੀ ਤਹਿਤ ਉਹਨਾਂ ਪਿੰਡ ਨੰਗਲ ਅਤੇ ਅਮਲਾ ਸਿੰਘ ਵਾਲਾ ਦੀਆਂ ਪੰਚਾਇਤਾਂ ਨੂੰ ਭਰਵੇ ਜਲਸਿਆਂ ਦੌਰਾਨ ਵਿਕਾਸ ਕੰਮਾਂ ਦੇ ਚੈਕ ਸੌਂਪੇ। ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਅਤੇ ਵਿਕਾਸ ਦੀਆਂ ਮੰਜਿਲਾਂ ਨੂੰ ਛੋਹ ਰਿਹਾ ਹੈ। ਸਰਕਾਰ ਵਲੋਂ ਹਰ ਵਰਗ ਦਾ ਧਿਆਨ ਰੱਖ ਕੇ ਲੋਕ ਭਲਾਈ ਦੇ ਫ਼ੈਸਲੇ ਜਾ ਰਹੇ ਹਨ। ਜਿਸ ਕਾਰਨ ਪੰਜਾਬ ਦਾ ਕਿਸਾਨ, ਮਜ਼ਦੂਰ, ਮੁਲਾਜਮ ਸਮੇਤ ਹਰ ਤਬਕਾ ਖੁਸ਼ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਦਿੱਲੀ ਮਾਡਲ ਦਾ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੀ ਹੋਈ ਹੈ। ਜਦਕਿ ਸੱਚਾਈ ਇਹ ਹੈ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਦਾ ਮਾਡਲ ਹਰ ਪੱਖ ਤੋਂ ਫ਼ੇਲ੍ਹ ਹੋਇਆ ਮਾਡਲ ਹੈ। ਦਿੱਲੀ ਦੇ ਸਿਹਤ ਮਾਡਲ ਬਾਰੇ ਦੇਸ਼ ਦੇ ਲੋਕਾਂ ਨੂੰ ਕੋਰੋਨਾ ਕਾਲ ਦੌਰਾਨ ਹੀ ਪਤਾ ਲੱਗ ਗਿਆ ਸੀ, ਜਦੋਂ ਕੋਰੋਨਾ ਕਾਰਨ ਲੋਕਾਂ ਨੂੰ ਆਕਸੀਜਨ ਅਤੇ ਬੈਡ ਤੱਕ ਨਹੀਂ ਮਿਲੇ। ਹੋਰ ਤਾਂ ਹੋਰ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਟਵੀਟ ਕਰਕੇ ਆਕਸੀਜਨ ਦੀ ਮੰਗ ਕਰਨੀ ਪਈ, ਪ੍ਰੰਤੂ ਆਕਸੀਜਨ ਨਾ ਮਿਲਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਦਿੱਲੀ ਦੇ ਮੁਹੱਲਾ ਕਲੀਨਿਕਾਂ ਵਿੱਚ ਡਾਕਟਰ ਤੱਕ ਨਹੀਂ ਹਨ। ਸਿੱਖਿਆ ਮਾਮਲੇ ਵਿੱਚ ਪੰਜਾਬ ਦਾ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹੈ, ਜਦਕਿ ਦਿੱਲੀ ਛੇਵੇਂ ਸਥਾਨ ਤੇ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਇਸੇ ਤਰ੍ਹਾਂ ਅਕਾਲੀ ਦਲ ਦੀ ਦਸ ਸਾਲ ਸਰਕਾਰ ਰਹੀ, ਪਰ ਪੰਜਾਬ ਵਿੱਚ ਕੋਈ ਵਿਕਾਸ ਨਹੀਂ ਹੋਇਆ। ਜਦਕਿ ਕਾਂਗਰਸ ਦੀ ਸਰਕਾਰ ਦੇ ਰਾਜ ਦੌਰਾਨ ਪਿੰਡਾਂ ਨੂੰ ਲੱਖਾਂ-ਕਰੋੜਾਂ ਦੀਆਂ ਗ੍ਰਾਂਟਾਂ ਆਈਆਂ। ਜਿਸ ਨਾਲ ਪੰਜਾਬੇ ਪਿੰਡਾਂ ਦੀ ਦਿੱਖ ਬਦਲੀ ਅਤੇ ਪਿੰਡ ਸੁੰਦਰ ਬਣਾਏ ਗਏ। ਉਹਨਾਂ ਕਿਹਾ ਕਿ ਆਉਣ ਵਾਲੀ ਸਰਕਾਰ ਮੁੜ ਕਾਂਗਰਸ ਪਾਰਟੀ ਦੀ ਬਨਣ ਜਾ ਰਹੀ ਹੈ, ਜਿਸ ਕਰਕੇ ਬਰਨਾਲਾ ਹਲਕੇ ਦੇ ਲੋਕਾਂ ਪਿਛਲੀ ਗਲਤੀ ਸੁਧਾਰਦੇ ਹੋਏ ਨੂੰ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਪਿੰਡ ਨੰਗਲ ਦੇ ਸਰਪੰਚ ਸਰਪੰਚ ਦਰਸ਼ਨ ਸਿੰਘ ਅਤੇ ਪਿੰਡ ਅਮਲਾ ਸਿੰਘ ਵਾਲਾ ਦੇ ਸਰਪੰਚ ਜਸ਼ਨਜੀਤ ਸਿੰਘ ਤੇ ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਮਾਨ ਵਲੋਂ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਕੁਮਾਰ ਲੂਬੀ, ਨੰਗਲ ਤੋਂ ਸੰਸਾਰ ਸਿੰਘ ਦਿਉਲ, ਬੱਗਾ ਸਿੰਘ, ਮੱਖਣ ਸਿੰਘ, ਸਿੰਦਰ ਸਿੰਘ ਫ਼ੌਜੀ, ਬਿੱਕਰ ਸਿੰਘ, ਬਲਜਿੰਦਰ ਸਿੰਘ (ਸਾਰੇ ਪੰਚ), ਗੁਰਮੇਲ ਸਿੰਘ ਕਾਲਾ, ਸੁਰਜੀਤ ਸਿੰਘ, ਯੂਥ ਆਗੂ ਗੱਗੀ ਸਿੰਘ, ਮਨੀ ਸਿੰਘ, ਰਾਜ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ, ਗੁਰਮੇਲ ਸਿੰਘ ਢਿੱਲੋਂ, ਅਮਰਜੀਤ ਸਿੰਘ ਅਤੇ ਪਿੰਡ ਅਗਲਾ ਸਿੰਘ ਵਾਲਾ ਤੋਂ  ਬਲਦੇਵ ਸਿੰਘ, ਜੀਤ ਸਿੰਘ, ਜਰਨੈਲ ਸਿੰਘ, ਰਘਵੀਰ ਸਿੰਘ, ਕੁਲਦੀਪ ਕੌਰ, ਹਰਬੰਸ ਕੌਰ, ਹਾਕਮ ਸਿੰਘ, (ਸਾਰੇ ਪੰਚ), ਸ਼ੇਰ ਸਿੰਘ, ਸਰਬਜੀਤ ਸਿੰਘ ਰੌਣਕ, ਸਾਬਕਾ ਸਰਪੰਚ ਸੁਖਦੇਵ ਸਿੰਘ ਵੀ ਹਾਜ਼ਰ ਸਨ।

    Advertisement

    ਫ਼ੋਟੋ ਕੈਪਸ਼ਨ : ਪਿੰਡ ਅਮਲਾ ਸਿੰਘ ਵਾਲਾ ਦੀ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਚੈਕ ਸੌਂਪਦੇ ਹੋਏ ਕੇਵਲ ਸਿੰਘ ਢਿੱਲੋਂ।
    ਫ਼ੋਟੋ ਕੈਪਸ਼ਨ : ਕੇਵਲ ਸਿੰਘ ਢਿੱਲੋਂ ਪਿੰਡ ਨੰਗਲ ਦੀ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਚੈਕ ਸੌਂਪਦੇ ਹੋਏ। 

Advertisement
Advertisement
Advertisement
Advertisement
Advertisement
error: Content is protected !!