ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ  441 ਵਾਂ ਤੇ ਆਖਰੀ  ਦਿਨ

Advertisement
Spread information

ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ  441 ਵਾਂ ਤੇ ਆਖਰੀ  ਦਿਨ

  • 441ਦਿਨ ਬਾਅਦ ਦੇ ਲੰਬੇ ਅਰਸੇ ਬਾਅਦ ਧਰਨਾ ਖਤਮ ਹੋਇਆ; ਅਗਲੇ ਸੱਦੇ ਲਈ ਤਿਆਰ ਰਹੋ; ਅੰਦੋਲਨ ਮੁਲਤਵੀ ਹੋਇਆ ਹੈ,ਖਤਮ ਨਹੀਂ: ਉਪਲੀ 
  • ਅਸੀਂ ਸਿਰਫ ਖੇਤੀ ਕਾਨੂੰਨ ਰੱਦ ਕਰਵਾਉਣ ਦੀ  ਲੜਾਈ ਜਿੱਤੀ ਹੈ, ਖੇਤੀ ਕਿੱਤੇ ਨੂੰ ਲਾਹੇਬੰਦਾ ਬਣਾਉਣ ਦੀ ਲੰਬੀ ਜੰਗ ਅਜੇ ਜਾਰੀ ਹੈ: ਕਿਸਾਨ ਆਗੂ 
  •  ਧਰਨੇ ਦੇ ਆਖਰੀ ਦਿਨ ਵਿਆਹ ਵਰਗਾ ਮਾਹੌਲ;  ਪਕਵਾਨਾਂ,ਮਿਠਾਈਆਂ ਨਾਲ ਸੇਵਾ; 441ਦਿਨਾਂ ਦੇ ਸਫਰ ਦੀਆਂ ਚੰਗੀਆਂ ਮਾੜੀਆਂ ਘਟਨਾਵਾਂ ਨੂੰ ਚਿਤਾਰਿਆ। 
  •  ਗਿੱਧੇ, ਭੰਗੜੇ ਤੇ ਢੋਲ ਦੇ ਡੱਗਿਆਂ ‘ਤੇ ਨੱਚਦੇ ਹੋਏ ਸ਼ਹਿਰ ਦੇ ਬਾਜਾਰਾਂ ‘ਚੋਂ ਦ ਪੈਦਲ  ਚੱਲ ਕੇ , ਡੀ ਸੀ ਦਫਤਰ ਕੀਤਾ ਜੋਸ਼ੀਲਾ ਫਤਹਿ ਮਾਰਚ। 
  • ਡੀ ਸੀ ਦਫਤਰ ਮੂਹਰੇ  ਘੰਟਾ ਭਰ ਪੈਂਦਾ ਰਿਹਾ ਗਿੱਧਾ ਤੇ ਭੰਗੜਾ; ਬੀਬੀਆਂ ਦੀਆਂ ਬੋਲੀਆਂ ਦੇ ਖਾਸ ਨਿਸ਼ਾਨੇ ‘ਤੇ ਰਹੀ ਕੰਗਨਾ ਤੇ ਕੇਂਦਰ ਸਰਕਾਰ ।

ਸੋਨੀ ਪਨੇਸਰ,ਬਰਨਾਲਾ: 15 ਦਸੰਬਰ, 2021 
       ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਦਾ ਅੱਜ ਆਖਰੀ ਦਿਨ ਸੀ। ਅੱਜ ਸਵੇਰੇ ਤੋਂ ਹੀ ਧਰਨੇ ਵਾਲੀ ਥਾਂ ‘ਤੇ ਵਿਆਹ ਵਰਗਾ ਮਾਹੌਲ ਸੀ। ਲੱਡੂ,ਜਲੇਬੀਆਂ,ਪਕੌੜਿਆਂ ਦੀਆਂ ਖੁਸ਼ਬੋਆਂ ਫੈਲ ਰਹੀਆਂ ਸਨ। ਅੱਜ ਧਰਨੇ ਵਿੱਚ ਰਿਕਾਰਡ ਤੋੜ੍ਹ ਇਕੱਠ ਸੀ। ਬੁਲਾਰਿਆਂ ਨੇ ਕਿਹਾ  ਕਿ ਇਤਿਹਾਸਕ ਜਿੱਤ ਬਾਅਦ ਭਾਵੇਂ ਅੱਜ ਅਸੀਂ ਇਹ ਧਰਨਾ ਖਤਮ ਕਰ ਰਹੇ ਹਾਂ ਪਰ ਅਸੀਂ ਅਜੇ ਸਿਰਫ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੀ ਇਹ ਲੜਾਈ ਹੀ ਜਿੱਤੀ ਹੈ, ਖੇਤੀ ਨੂੰ ਲਾਹੇਬੰਦਾ ਕਿੱਤਾ ਬਣਾਉਣ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਪੂਰੀ ਤਰ੍ਹਾਂ ਪੁੱਠਾ ਗੇੜਾ ਦੇਣ ਦੀ ਲੰਬੀ ਜੰਗ ਅਜੇ ਬਾਕੀ ਹੈ। ਇਸ ਜੰਗ ਲਈ ਸਾਨੂੰ ਹੋਰ ਵੀ ਵਧੇਰੇ ਵਿਸ਼ਾਲ ਏਕਾ ਉਸਾਰਨਾ ਪਵੇਗਾ।
   ਧਰਨੇ ਤੋਂ ਬਾਅਦ ਸ਼ਹਿਰ ਦੇ ਬਾਜਾਰਾਂ ਵਿਚੋਂ ਦੀ ਹੁੰਦਾ ਹੋਇਆ ਡੀ ਸੀ ਦਫਤਰ ਬਰਨਾਲਾ ਤੱਕ ਵਿਸ਼ਾਲ  ਫਤਹਿ ਮਾਰਚ ਕੱਢਿਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਮਰਦਾਂ, ਔਰਤਾਂ, ਨੌਜਵਾਨਾਂ, ਬੱਚਿਆਂ ਨੇ ਗਿੱਧਾ, ਭੰਗੜਾ ਪਾਉਂਦੇ ਹੋਏ  ਵਿਸ਼ਾਲ ਪੈਦਲ ਮਾਰਚ ਕੀਤਾ। ਸ਼ਹੀਦ ਭਗਤ ਸਿੰਘ ਚੌਕ ਵਿੱਚ ਲਗਾਤਾਰ ਅੱਧਾ ਘੰਟਾ ਗਿੱਧੇ ਤੇ ਭੰਗੜੇ ਦੀ ਧਮਾਲ ਪੈਂਦੀ ਰਹੀ।  ਨੱਚ ਨੱਚ ਦੂਹਰੀਆਂ ਹੁੰਦੀਆ ਆਂ ਬੀਬੀਆਂ ਦਾ ਝਲੌਅ ਦੇਖਦੇ ਹੀ ਬਣਦਾ ਸੀਸ਼
ਬੀਬੀਆਂ ਨੇ ਕਿਸਾਨਾਂ ਦੇ ਹੌਸਲੇ ਨੂੰ ਸਲਾਮ ਕਰਨ  ਅਤੇ ਕੇਂਦਰ ਸਰਕਾਰ ਨੂੰ ਲਾਹਣਤਾਂ ਦੇਣ ਵਾਲੀਆਂ ਬੋਲੀਆਂ ਪਾਈਆਂ।
  ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਨਛੱਤਰ ਸਿੰਘ ਸਾਹੌਰ, ਗੁਰਮੀਤ ਸੁਖਪਰ, ਗੁਰਮੇਲ ਸ਼ਰਮਾ, ਜਗਸੀਰ ਸਿੰਘ ਛੀਨੀਵਾਲ, ਪਵਿੱਤਰ ਸਿੰਘ ਲਾਲੀ, ਹਰਚਰਨ ਸਿੰਘ ਚੰਨਾ, ਬਿੱਕਰ ਸਿੰਘ ਔਲਖ, ਬਾਬੂ ਸਿੰਘ ਖੁੱਡੀ, ਗੁਰਵਿੰਦਰ ਸਿੰਘ ਕਾਲੇਕਾ, ਪ੍ਰੇਮਪਾਲ ਕੌਰ, ਅਮਰਜੀਤ ਕੌਰ,ਗੁਰਨਾਮ ਸਿੰਘ ਠੀਕਰੀਵਾਲਾ  ਨੇ ਸੰਬੋਧਨ ਕੀਤਾ। ਆਗੂਆਂ ਨੇ ਇੰਨੇ ਲੰਬੇ ਅਰਸੇ ਲਈ ਧਰਨੇ ਵਿੱਚ ਜਾਬਤਾਬੱਧ ਸ਼ਮੂਲੀਅਤ ਲਈ ਸਭ ਧਰਨਾਕਾਰੀਆਂ ਦਾ ਧੰਨਵਾਦ ਕੀਤਾ। ਬੀਬੀਆਂ ਦੀ ਵੱਡੀ ਸ਼ਮੂਲੀਅਤ ਇਸ ਧਰਨੇ ਦੀ ਖਾਸ ਵਿਲੱਖਣਤਾ ਰਹੀ। ਆਗੂਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਧਰਨਾਕਾਰੀਆਂ ਦੇ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕਰਨਗੇ। ਸਾਨੂੰ ਪਿੰਡਾਂ ਵਿੱਚ ਵੀ ਆਪਣਾ ਏਕਾ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਲੰਬੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਆਖੀਰ ਵਿੱਚ ਇੱਕ ਵਾਰ ਫਿਰ ਤੋਂ ਸਾਰੇ ਧਰਨਾਕਾਰੀਆਂ ਦਾ ਬਹੁਤ ਬਹੁਤ ਧੰਨਵਾਦ।
Advertisement
Advertisement
Advertisement
Advertisement
Advertisement
error: Content is protected !!