ਪੱਖੋ ਪਰਿਵਾਰ ਨੂੰ ਮਿਲਿਆ ਮਾਣ , ਲੱਖੀ ਪੱਖੋ ਬਣਿਆ ਕਾਂਗਰਸ ਦਾ ਪ੍ਰਧਾਨ

Advertisement
Spread information

ਰਘਵੀਰ ਹੈਪੀ/ ਰਵੀ ਸੈਣ , ਬਰਨਾਲਾ 13 ਦਸੰਬਰ 2021 

    ਪ੍ਰਸਿੱਧ ਅਜਾਦੀ ਘੁਲਾਟੀਏ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਸਵ: ਬਚਨ ਸਿੰਘ ਪੱਖੋ ਦੇ ਪੋਤਰੇ ਅਤੇ ਨੌਜਵਾਨ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਉਰਫ ਲੱਕੀ ਪੱਖੋਂ ਨੂੰ ਕਾਂਗਰਸ ਪਾਰਟੀ ਦਾ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ। ਜਦੋਂਕਿ ਪਾਰਟੀ ਨੇ ਜਿਲ੍ਹੇ ਦੇ ਤਿੰਨ ਵਰਕਿੰਗ ਪ੍ਰਧਾਨ ਵੀ ਨਿਯੁਕਤ ਕੀਤੇ ਹਨ। ਜਿਨ੍ਹਾ ਵਿੱਚ ਜਗਤਾਰ ਸਿੰਘ ਧਨੌਲਾ, ਜੱਗਾ ਮਾਨ ਅਤੇ ਰਾਜੀਵ ਕੁਮਾਰ ਸ਼ਾਮਿਲ ਹਨ।  ਪੰਜਾਬ ਦੇ ਜਿਲ੍ਹਾ ਪ੍ਰਧਾਨਾਂ ਦੀ ਨਵੀਂ ਨਿਯੁਕਤੀ ਦੀ ਸੂਚੀ ਜਾਰੀ ਹੁੰਦਿਆਂ ਹੀ, ਪੱਖੋ ਪਰਿਵਾਰ ਅਤੇ ਵਰਕਿੰਗ ਪ੍ਰਧਾਨਾਂ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਲੱਕੀ ਪੱਖੋ ਨੇ ਆਪਣੀ ਨਿਯੁਕਤੀ ਲਈ ਆਲ ਇੰਡੀਆ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ,ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ,ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੇ ਹੋਰ ਆਗੂਆਂ ਦਾ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਉਹ ਪਾਰਟੀ ਦੀ ਲੀਡਰਸ਼ਿਪ ਵੱਲੋਂ ਦਿੱਤੀ ਜਿੰਮੇਵਾਰੀ ਅਤੇ ਪ੍ਰਗਟਾਏ ਭਰੋਸੇ ਤੇ ਖਰਾ ਉਤਰਨਗੇ। ਉਨਾਂ ਕਿਹਾ ਕਿ ਉਹ ਜਿਲੇ ਅੰਦਰ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਮਜਬੂਤ ਕਰਨ ਲਈ, ਦਿਨ ਰਾਤ ਇੱਕ ਕਰ ਦੇਣਗੇ ਤਾਂਕਿ ਜਿਲੇ ਦੀਆਂ ਤਿੰਨੋਂ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈਆਂ ਜਾ ਸਕਣ।      ਬਰਨਾਲਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਾਵੇਦਾਰ ਅਤੇ ਉੱਘੇ ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ , ਸੀਨੀਅਰ ਕਾਂਗਰਸ ਆਗੂ ਮਹਿੰਦਰ ਪਾਲ ਸਿੰਘ ਪੱਖੋ, ਪਰਮਜੀਤ ਸਿੰਘ ਪੱਖੋ , ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ, ਜਿਲ੍ਹਾ ਸ਼ਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਭੁੱਚਰ, ਸੀਨੀਅਰ ਕਾਂਗਰਸ ਆਗੂ ਅਮਰਜੀਤ ਸਿੰਘ ਸੂਚ, ਰਾਜੂ ਚੌਧਰੀ ਆਦਿ ਆਗੂਆਂ ਨੇ ਨਵੀਆਂ ਨਿਯੁਕਤੀਆਂ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ

Advertisement
Advertisement
Advertisement
Advertisement
Advertisement
Advertisement
error: Content is protected !!