Skip to content
- Home
- ਮਿੱਥੇ ਸਮੇਂ ’ਚ ਐਸਡੀਐਮ ਦਫਤਰ ਵਿਖੇ ਪੇਸ਼ ਕੀਤਾ ਜਾਵੇ ਖੋਖਿਆਂ ਦਾ ਅਲਾਟਮੈਂਟ ਪੱਤਰ
Advertisement

ਮਿੱਥੇ ਸਮੇਂ ’ਚ ਐਸਡੀਐਮ ਦਫਤਰ ਵਿਖੇ ਪੇਸ਼ ਕੀਤਾ ਜਾਵੇ ਖੋਖਿਆਂ ਦਾ ਅਲਾਟਮੈਂਟ ਪੱਤਰ
ਰਵੀ ਸੈਣ,ਬਰਨਾਲਾ, 6 ਦਸੰਬਰ 2021
ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਪੱਤਰ ਨੰਬਰ 401/ਜਨ/E-286308 ਮਿਤੀ 30/11/2021 ਰਾਹੀਂ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਬਰਨਾਲਾ ਵੱਲੋਂ ਪ੍ਰਾਪਤ ਪੱਤਰ 5490/EB ਮਿਤੀ 10/11/2021 ਅਤੇ ਪੱਤਰ ਨੰਬਰ 5859/EB ਮਿਤੀ 25/11/2021 ਰਾਹੀਂ ਹਦਾਇਤ ਹੋਈ ਹੈ ਕਿ ਕੋਰਟ ਕੰਪਲੈਕਸ ਦੀ ਬਿਲਡਿੰਗ ਨਾਲ ਸਬੰਧਤ ਪਾਰਕਿੰਗ ਏਰੀਆ, ਸਰਵਿਸ ਰੋਡ ਤੇ ਫੁੱਟਪਾਥ ਦੇ ਬਕਾਇਆ ਪਏ ਕੰਮ ਸਬੰਧੀ ਉਸ ਜਗਾ ’ਤੇ ਸਥਿਤ ਵਕੀਲਾਂ ਦੇ ਚੈਂਬਰ ਅਤੇ ਹੋਰ ਸਰਵਿਸ ਪ੍ਰੋਵਾਇਡਰਾਂ ਦੇ ਮੈਂਬਰਾਂ ਨੂੰ ਹਟਾਉਣ ਸਬੰਧੀ ਨਿਯਮਾਂ ਅਧੀਨ ਕਾਰਵਾਈ ਕੀਤੀ ਜਾਣੀ ਹੈ।
ਉਨਾਂ ਦੱਸਿਆ ਕਿ ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਪੱਤਰ ਅਨੁਸਾਰ ਤਹਿਸੀਲ ਕੰਪਲੈਕਸ ਬਰਨਾਲਾ ਦੇ 36 ਖੋਖੇਧਾਰਕਾਂ ਨੂੰ ਲਾਟਰੀ ਰਾਹੀਂ ਕਾਰਜਕਾਰੀ ਇੰਜੀਨੀਅਰ ਪੀ.ਡਬਲਯੂ.ਡੀ. (ਬੀ ਐਂਡ ਆਰ) ਬਰਨਾਲਾ ਦੁਆਰਾ ਬਣਾਏ ਗਏ ਨਕਸ਼ੇ ਅਨੁਸਾਰ, ਇਨਾਂ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਖੋਖੇ ਅਲਾਟ ਕੀਤੇ ਜਾਣਗੇ। ਇਹ ਸੂਚੀ ਦਫਤਰ ਐਸਡੀਐਮ ਵਿਖੇ ਨੋਟਿਸ ਬੋਰਡ, ਸੇਵਾ ਕੇਂਦਰ ਤੇ ਹੋਰ ਅਹਿਮ ਥਾਵਾਂ ’ਤੇ ਲਾਈ ਗਈ ਹੈ। ਇਸ ਸੂਚੀ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਪਾਸ ਖੋਖੇ ਦਾ ਅਲਾਟਮੈਂਟ ਪੱਤਰ ਹੈ ਤਾਂ ਉਹ ਆਪਣਾ ਅਲਾਟਮੈਂਟ ਪੱਤਰ ਪੰਜ ਦਿਨਾਂ ਦੇ ਅੰਦਰ-ਅੰਦਰ ਉਨਾਂ (ਐਸਡੀਐਮ) ਦੇ ਦਫਤਰ ਵਿਖੇ ਪੇਸ਼ ਕੀਤਾ ਜਾਵੇ। ਇਸ ਬਾਅਦ ਮਿਆਦ ਬਿਨਾਂ ਅਲਾਟ ਹੋਏ ਖੋਖਿਆਂ ਨੂੰ ਹਟਾਉਣ ਦੀ ਕਾਰਵਾਈ ਆਰੰਭ ਕੀਤੀ ਜਾਵੇਗੀ।
Advertisement

Advertisement

Advertisement

Advertisement

error: Content is protected !!