ਵਿਭਾਗੀ ਸਕੀਮਾਂ ਤਹਿਤ ਕਰਜ਼ਿਆਂ ਦੀਆਂ ਬਕਾਇਆ ਦਰਖ਼ਾਸਤਾਂ 15 ਦਿਨਾਂ ਅੰਦਰ ਨਿਬੇੜੀਆਂ ਜਾਣ: ਕੁਮਾਰ ਸੌਰਭ ਰਾਜ

Advertisement
Spread information

ਵਿਭਾਗੀ ਸਕੀਮਾਂ ਤਹਿਤ ਕਰਜ਼ਿਆਂ ਦੀਆਂ ਬਕਾਇਆ ਦਰਖ਼ਾਸਤਾਂ 15 ਦਿਨਾਂ ਅੰਦਰ ਨਿਬੇੜੀਆਂ ਜਾਣ: ਕੁਮਾਰ ਸੌਰਭ ਰਾਜ

  • ਡਿਪਟੀ ਕਮਿਸ਼ਨਰ ਵੱਲੋਂ ਬੈਂਕਰਜ਼ ਦੀ ਜ਼ਿਲਾ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ

    ਰਘਬੀਰ ਹੈਪੀ,ਬਰਨਾਲਾ, 2 ਦਸੰਬਰ 2021
      ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਆਫ਼ਿਸ ਬਰਨਾਲਾ ਵੱਲੋਂ ਜ਼ਿਲੇ ਦੀ ਸਤੰਬਰ 2021 ਤੱਕ ਦੀ ਖ਼ਤਮ ਹੋਈ 59ਵੀਂ ਤਿਮਾਹੀ ਦੀ ਜ਼ਿਲਾ ਸਲਾਹਕਾ ਕਮੇਟੀ, ਜ਼ਿਲਾ ਸਲਾਹਕਾਰ ਰੀਵਿਊ ਕਮੇਟੀ ਅਤੇ ਜ਼ਿਲਾ ਲੈਵਲ ਸਕਿਉਰਟੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਾਲ 2021-22 ਦੀ ਸਤੰਬਰ 2021 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਚਰਚਾ ਕੀਤੀ ਗਈ।
       ਜ਼ਿਲਾ ਲੈਵਲ ਸਕਿਉਰਟੀ ਕਮੇਟੀ ਵਿੱਚ ਡੀ.ਐਸ.ਪੀ (ਐਚ), ਪੰਜਾਬ ਪੁਲਿਸ, ਬਰਨਾਲਾ ਦਵਿੰਦਰ ਸਿੰਘ ਵੱਲੋਂ ਬੈਂਕਾਂ ਨੂੰ ਸੀ.ਸੀ.ਟੀ.ਵੀ ਕੈਮਰਿਆਂ ਦੀ ਸਮੇਂ -ਸਮੇਂ ’ਤੇ ਸਫ਼ਾਈ ਕਰਨ, ਸੀ.ਸੀ.ਟੀ.ਵੀ ਦੀਆਂ ਫੁਟੇਜ ਅਤੇ ਰਿਕਾਰਡਿੰਗ  ਸੁਰੱਖਿਅਤ ਰੱਖਣ ਲਈ ਕਿਹਾ ਗਿਆ।  ਇਸ ਮੌਕੇ ਸਕਿਉਰਟੀ ਅਫ਼ਸਰ ਸਟੇਟ ਬੈਂਕ ਆਫ ਇੰਡੀਆ ਬਠਿੰਡਾ ਦਿਲਪ੍ਰੀਤ ਸਿੰਘ ਔਜਲਾ ਵੀ ਮੌਜੂਦ ਸਨ।  
      ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਬੈਂਕ ਦੀਆਂ ਬਰਾਂਚਾਂ, ਏ.ਟੀ.ਐਮ ਦੇ ਅੰਦਰ ਅਤੇ ਬਾਹਰ ਵੱਧ ਤੋਂ ਵੱਧ ਸੀ.ਸੀ.ਟੀ.ਵੀ ਲਗਵਾ ਕੇ ਰੱਖਣ। ਉਨਾਂ ਕਰੋਨਾ ਸਥਿਤੀ ਦੇ ਮੱਦੇਨਜ਼ਰ ਸਾਰੇ ਬੈਂਕ ਅਧਿਾਰਕੀਆਂ ਨੂੰ ਬੈਂਕਾਂ ’ਚ ਕਰੋਨਾ ਹਦਾਇਤਾਂ ਦੀ ਪੂਰਨ ਤੌਰ ’ਤੇ ਪਾਲਣ ਕਰਨ ਲਈ ਕਿਹਾ। ਲੀਡ ਡਿਸਟਿ੍ਰਕਟ ਮੈਨੇਜਰ ਬਰਨਾਲਾ ਮਹਿੰਦਰਪਾਲ ਗਰਗ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2021-22 ਦੀ ਯੋਜਨਾ ਅਧੀਨ ਬਰਨਾਲਾ ਜ਼ਿਲੇ ਵਿੱਚ ਬੈਂਕਾਂ ਨੇ ਸਤੰਬਰ 2021 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜੀਹੀ ਖੇਤਰ ਵਿੱਚ 2400 ਕਰੋੜ ਰੁਪਏ ਦੇ ਕਰਜ਼ੇ ਵੰਡੇ, ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 1848 ਕਰੋੜ ਰੁਪਏ ਦੇ ਕਰਜ਼ੇ ਵੰਡੇ। ਰਿਜ਼ਰਵ ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜਾਂ ਜਮਾਂ ਅਨੁਪਾਤ 60 ਪ੍ਰਤੀਸ਼ਤ ਹੋਣੀ ਜ਼ਰੂਰੀ ਹੈ। ਬਰਨਾਲਾ ਜ਼ਿਲੇ ਦਾ ਇਹ ਅਨੁਪਾਤ 78.57 ਪ੍ਰਤੀਸ਼ਤ ਹੈ ਜੋ ਕਿ ਇਸ ਨਾਲੋਂ ਕਿਤੇ ਵੱਧ ਹੈ।
      ਡਿਪਟੀ ਕਮਿਸ਼ਨਰ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸਰਕਾਰੀ ਵਿਭਾਗਾਂ ਦੀਆਂ ਬਕਾਇਆ ਕਰਜ਼ਿਆਂ ਦੀਆਂ ਦਰਖ਼ਾਸਤਾਂ ਨੂੰ 15 ਦਿਨਾਂ ਅੰਦਰ ਨਿਪਟਾਉਣ। ਉਨਾਂ ਨੇ ਬੈਂਕ ਅਧਿਕਾਰੀਆਂ ਨੂੰ ਸੈਲਫ਼-ਹੈਲਫ਼ ਗਰੁੱਪਾਂ ਦੇ ਪੈਂਡਿੰਗ ਖਾਤੇ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਅਨੁਸਾਰ  ਖੋਲਣ ਦੀ ਵੀ ਹਦਾਇਤ ਦਿੱਤੀ।
    ਇਸ ਮੌਕੇ ਸ੍ਰ੍ਰੀ ਅਨੂਪ ਕੁਮਾਰ ਸ਼ਰਮਾ ਏ.ਜੀ.ਐਮ ਆਰ.ਬੀ.ਆਈ ਨੇ ਸੈਲਫ਼-ਹੈਲਪ ਗੁਰੱਪ, ਏ.ਟੀ.ਐਮ, ਐਫ.ਡੀ.ਆਰ ਅਤੇ ਬੈਂਕ ਲਾਕਰਾਂ ਬਾਰੇ ਆਰ.ਬੀ.ਆਈ ਦੀਆਂ ਨਵੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। 
        ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਾਬਾਰਡ ਦੀ 2022-23 ਦੀ ਬਰਨਾਲਾ ਜ਼ਿਲੇ ਦੀ ਪੋਟੈਨਸ਼ਿਈਅਲ ਲਿਕਡ ਕਰੈਡਿਟ ਪਲਾਨ ਦੀ ਕਾਪੀ ਵੀ ਜਾਰੀ ਕੀਤੀ। ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ, ਪੇਂਡੂ ਸਵੈਂ-ਰੋਜ਼ਗਾਰ ਇੰਸਟੀਚਿਊਟ ਅਤੇ ਟਰੇਨਿੰਗ ਸੈਂਟਰ, ਬਰਨਾਲਾ ਨੇ ਵੀ ਸਤੰਬਰ 2021 ਦੀ ਤਿਮਾਹੀਂ ਦਾ ਡੀ.ਐਲ.ਆਰ.ਏ.ਸੀ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਇਸ ਮੀਟਿੰਗ ਵਿੱਚ ਸਟੇਟ ਡਾਇਰੈਕਟਰ ਸ੍ਰੀ ਚਰਨਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਜ਼ਿਲੇ ਵਿੱਚ ਲੋਕ ਜਾਗਰੂਕਤਾ ਕੈਂਪ ਲਗਵਾ ਕੇ ਬੈਂਕਾਂ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਣ ਦਾ ਭਰੋਸਾ ਦਿਵਾਇਆ। ਮੀਟਿੰਗ ਵਿੱਚ ਸ਼ੇਖਰ ਵਟਸ ਅਤੇ ਨਿਸ਼ਾਰ ਗਰਗ ਚੀਫ਼ ਮੈਨੇਜਰ, ਐਸ.ਬੀ.ਆਈ ਅਤੇ ਬਾਕੀ ਸਾਰੇ ਬੈਂਕਾਂ ਦੇ ਡੀ.ਸੀ.ਓ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇੇ।

Advertisement
Advertisement
Advertisement
Advertisement
Advertisement
error: Content is protected !!