ਮੁੱਖ ਖੇਤੀਬਾੜੀ ਅਫਸਰ ਵੱਲੋਂ ਬਲਾਕ ਸਹਿਣਾ ਦਾ ਦੌਰਾ

Advertisement
Spread information
ਮੁੱਖ ਖੇਤੀਬਾੜੀ ਅਫਸਰ ਵੱਲੋਂ ਬਲਾਕ ਸਹਿਣਾ ਦਾ ਦੌਰਾ
—ਯੂਰੀਆ ਦੀ ਉਪਲੱਬਧਾ ਤੇ ਸੁਪਰਸੀਡਰ ਨਾਲ ਬੀਜੀ ਕਣਕ ਦਾ ਕੀਤਾ ਨਿਰੀਖਣ


ਪਰਦੀਪ ਕਸਬਾ,, ਬਰਨਾਲਾ, 24 ਨਵੰਬਰ
   ਮੁੱਖ ਖੇਤੀਬਾੜੀ ਅਫਸਰ ਡਾ. ਬਲਬੀਰ ਚੰਦ ਵੱਲੋਂ ਅੱਜ ਬਲਾਕ ਸਹਿਣਾ ਦਾ ਪਲੇਠਾ ਦੌਰਾ ਕਰਕੇ ਕਰ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤੇ ਯੂਰੀਆ ਦੀ ਉਪਲੱਬਧਤਾ ਬਾਰੇ ਜ਼ਮੀਨੀ ਪੱਧਰ ’ਤੇ ਜਾਣਕਾਰੀ ਹਾਸਲ ਕੀਤੀ।
 ਉਨਾਂ ਕਿਹਾ ਕਿ ਬਰਨਾਲਾ ਜ਼ਿਲੇ ਵਿੱਚ ਯੁਰੀਆ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਮਾਂ ਰਹਿੰਦੇ ਕਿਸਾਨਾਂ ਨੂੰ ਉਨਾਂ ਦੀ ਮੰਗ ਅਨੁਸਾਰ ਯੂਰੀਆ ਤੇ ਉੱਚ ਕੁਆਲਿਟੀ ਦੇ ਇਨਪੁਟਸ ਉਪਲੱਬਧ ਕਰਵਾਏ ਜਾਣਗੇ। ਮੁੱਖ ਖੇਤੀਬਾੜੀ ਅਫਸਰ ਨੇ ਪਿੰਡ ਸਹਿਣਾ ਦੇ ਕਿਸਾਨ ਸੁਖਦੇਵ ਸਿੰਘ ਪੁੱਤਰ ਲਾਜਵੰਤ ਸਿੰਘ ਦੇ ਖੇਤ ਵਿੱਚ ਸੁਪਰਸੀਡਰ ਨਾਲ ਬੀਜੀ ਗਈ ਕਣਕ ਦੀ ਨਿਰੀਖਣ ਕੀਤਾ। ਉਨਾਂ ਕਿਹਾ ਕਿ ਫ਼ਸਲ ਦੀ ਹਾਲਤ ਬਹੁਤ ਵਧੀਆ ਹੈ, ਜੇਕਰ ਕਿਸੇ ਕਿਸਾਨ ਨੂੰ ਕਿਸੇ ਤਰਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਇਸ ਸਬੰਧੀ ਉਹ ਆਪਣੇ ਬਲਾਕ ਦੇ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਉਨਾਂ ਨਾਲ ਬਲਾਕ ਸਹਿਣਾ ਦੇ ਖੇਤੀ ਟੈਕਨੋਕਰੇਟਸ ਗੁਰਚਰਨ ਸਿੰਘ ਖੇਤੀਬਾੜੀ ਅਫਸਰ,  ਜਸਵਿੰਦਰ ਸਿੰਘ ਸਿੱਧੂ, ਸੁਖਦੀਪ ਸਿੰਘ, ਨਵਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ,  ਦਇਆਪ੍ਰੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਸਤਨਾਮ ਸਿੰਘ, ਸੁਖਪਾਲ ਸਿੰਘ, ਦੀਪਕ ਗਰਗ (ਏਟੀਐਮ) ਤੋਂ ਇਲਾਵਾ ਕਿਸਾਨ ਗੁਰਜੰਟ ਸਿੰਘ ਮਾਨ, ਗੁਰਪ੍ਰੀਤ ਸਿੰਘ, ਸੀਤਲ ਸਿੰਘ, ਮਲਕੀਤ ਸਿੰਘ, ਗੋਰਾ ਸਿੰਘ ਤੇ ਲਛਮਣ ਸਿੰਘ ਹਾਜ਼ਰ ਸਨ।    
Advertisement
Advertisement
Advertisement
Advertisement
Advertisement
error: Content is protected !!