ਟਕਸਾਲੀ ਕਾਂਗਰਸੀਆਂ ਨੇ ਮੌਜੂਦਾ ਹਲਕਾ ਇੰਚਾਰਜ ਵਿਰੁੱਧ ਚਲਾਏ ਸਿਆਸੀ ਦੂਸਣਬਾਜੀ ਦੇ ਤੀਰ

Advertisement
Spread information

ਹਲਕਾ ਪੱਧਰੀ ਮੀਟਿੰਗ ‘ਚ ਟਕਸਾਲੀ ਕਾਂਗਰਸੀਆਂ ਨੇ ਮੌਜੂਦਾ ਹਲਕਾ ਇੰਚਾਰਜ ਵਿਰੁੱਧ ਚਲਾਏ ਸਿਆਸੀ ਦੂਸਣਬਾਜੀ ਦੇ ਤੀਰ

ਹਲਕੇ ਲਈ ਵਧੀਆ ਉਮੀਦਵਾਰ ਦਿੱੱਤਾ ਜਾਵੇਗਾ:- ਅਰਜਬਰ ਈਸ਼ਾਨ ਖਾਨ

ਮਹਿਲ ਕਲਾਂ,  13 ਨਵੰਬਰ (ਗੁਰਸੇਵਕ ਸਿੰਘ ਸਹੋਤਾ)
ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਬੇਹਤਰੀ ਅਤੇ ਪਾਰਟੀ ਨੂੰ ਗਰਾਉਂਡ ਲੇਬਲ ਤੇ ਮਜਬੂਤ ਕਰਨ ਲਈ ਹਲਕਾ ਮਹਿਲ ਕਲਾਂ ਟਕਸਾਲੀ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ। ਜਿਸ ਵਿੱਚ ਹਲਕਾ ਅਰਬਜਬਰ ਇਸ਼ਾਨ ਖਾਨ ਨੇ ਵਿਸੇਸ਼ ਤੌਰ ਤੇ ਸਮੂਲੀਅਤ ਕਰਕੇ ਆਗੂਆਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਤੇ ਸੁਝਾਅ ਸੁਣੇ। ਇਸ ਮੀਟਿੰਗ ਚ ਮੌਜੂਦਾ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਦੇ ਵਿਰੋਧੀ ਧੜੇ ਵੱਲੋਂ ਸ਼ਮੂਲੀਅਤ ਕੀਤੀ ਗਈ ਜਦਕਿ ਮੌਜੂਦਾ ਹਲਕਾ ਇੰਚਾਰਜ ਖ਼ਿਲਾਫ਼ ਦੇ ਹੱਕ ਦਾ ਕੋਈ ਵੀ ਆਗੂ ਹਾਜ਼ਰ ਨਹੀਂ ਹੋਇਆ। ਇਸ ਮੌਕੇ ਜਿਥੇ ਇਸ਼ਾਨ ਖਾਨ ਨੇ ਵੱਖ ਵੱਖ ਬਲਾਕ ਪ੍ਰਧਾਨਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰਾਂ ਅਤੇ ਪੰਚਾਂ ਸਰਪੰਚਾਂ ਤੋਂ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਸੁਣੇ। ਇਸ ਮੌਕੇ ਸਾਰੇ ਹੀ ਆਗੂ ਮੌਜੂਦਾ ਹਲਕਾ ਇੰਚਾਰਜ ਨੂੰ ਬਦਲਣ ਦੀ ਮੰਗ ਜ਼ੋਰ ਸ਼ੋਰ ਨਾਲ ਉਠਾਉਂਦੇ ਰਹੇ। ਆਗੂਆਂ ਨੇ ਮੰਗ ਕੀਤੀ ਕਿ ਜਦੋਂ ਤਕ ਇੱਥੋਂ ਦਾ ਹਲਕਾ ਇੰਚਾਰਜ ਨਹੀਂ ਬਦਲਿਆ ਜਾਂਦਾ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਨਹੀਂ ਕਰ ਸਕਦੀ। ਆਗੂਆਂ ਨੇ ਭਾਵੇਂ ਕਿਸੇ ਹਲਕਾ ਆਗੂ ਦੇ ਇੰਚਾਰਜ ਲਾਉਣ ਦੇ ਨਾਂ ਤੇ ਮੋਹਰ ਨਹੀਂ ਲਾਈ ਪਰ ਹਲਕਾ ਇੰਚਾਰਜ ਮਹਿਲ ਕਲਾਂ ਤੋਂ ਲਾਹੁਣ ਦੀ ਹੀ ਮੰਗ ਕਰਦੇ ਰਹੇ। ਇਸ ਮੌਕੇ ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਸਾਬਕਾ ਸਰਪੰਚ ਪਰਗਟ ਸਿੰਘ ਠੀਕਰੀਵਾਲਾ, ਯੂਥ ਆਗੂ ਬੰਨ੍ਹੀ ਖਹਿਰਾ, ਕਾਂਗਰਸ ਸੇਵਾ ਦਲ ਜੰਗ ਬ੍ਰਿਗੇਡ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਮੌੜ,ਐਸ ਸੀ ਐਸ ਟੀ ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਰਾਜਿੰਦਰ ਸਿੰਘ ਰਾਜੂ ਠੀਕਰੀਵਾਲਾ, ਸਰਪੰਚ ਤਜਿੰਦਰਦੇਵ ਸਿੰਘ ਨਰੈਣਗੜ੍ਹ ਸੋਹੀਆਂ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਮੌਜੂਦਾ ਹਲਕਾ ਇੰਚਾਰਜ ਕਾਂਗਰਸੀ ਆਗੂਆਂ ਤੇ ਹੀ ਧੱਕੇਸ਼ਾਹੀ ਕਰਦੀ ਹੈ,ਜਿਸ ਕਰ ਕੇ ਕਾਂਗਰਸ ਦਾ ਗਰਾਫ ਲਗਾਤਾਰ ਥੱਲੇ ਜਾ ਰਿਹਾ ਹੈ,ਜੇਕਰ ਕਾਂਗਰਸ ਪਾਰਟੀ ਨੇ ਮੌਕਾ ਨਾ ਸਾਂਭਿਆ ਤਾਂ ਇਸ ਹਲਕੇ ਤੋਂ ਵੱਡੀ ਹਾਰ ਦੇਖਣ ਨੂੰ ਮਿਲੇਗੀ। ਇਸ ਲਈ ਇਸ ਹਲਕੇ ਤੋਂ ਨਵਾਂ ਤੇ ਇਸ ਹਲਕੇ ਨਾਲ ਸਬੰਧਤ ਹੀ ਹਲਕਾ ਇੰਚਾਰਜ ਨਿਯੁਕਤ ਕੀਤਾ ਜਾਵੇ। ਤਾਂ ਜੋ ਕਾਂਗਰਸ ਪਾਰਟੀ ਇੱਥੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰ ਸਕੇ। ਇਸ ਮੌਕੇ ਅਰਬਜਬਰ ਇਸਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਹਲਕਾ ਆਗੂਆਂ ਦੀਆਂ ਮੁਸ਼ਕਲਾਂ ਸੁਣੀਆਂ ਹਨ ਅਤੇ ਉਨ੍ਹਾਂ ਨੂੰ ਹਾਈਕਮਾਨ ਦੇ ਧਿਆਨ ਵਿੱਚ ਲਿਆਉਣਗੇ, ਤੋਂ ਜੋ ਆਉਣ ਵਾਲੀਆਂ ਚੋਣਾਂ ਵਿਚ ਹਰ ਵਰਕਰ ਤਕ ਪਹੁੰਚ ਕਰਕੇ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਸਮੂਹ ਪਾਰਟੀ ਆਗੂਆਂ ਨੂੰ ਇਕਜੁੱਟ ਹੋ ਕੇ ਆਉਂਦੀਆਂ ਚੋਣਾਂ ਲਈ ਕੰਮ ਕਰਨ ਦੀ ਅਪੀਲ ਕੀਤੀ।
ਸਿੰਗਲਾ ਨੂੰ ਕੈਪਟਨ ਦੇ ਕਹਿਣ ਤੇ ਅਸੀਂ ਹਰਾਇਆ
ਇਸ ਮੌਕੇ ਬਲਾਕ ਸੰਮਤੀ ਮੈਬਰ ਸਾਉਣ ਸਿੰਘ ਗਹਿਲ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਕਲਾਲਾ ਤੇ ਇਕੱਠੇ ਹੋਏ ਆਗੂ ਅਰਜਬਰ ਨੂੰ ਇਹ ਵੀ ਦਾਅਵੇ ਨਾਲ ਕਹਿੰਦੇ ਦਿਖਾਈ ਦਿੱਤੇ ਕਿ ਕਾਂਗਰਸ ਚ ਫੁੱਟ ਪਹਿਲੇ ਦਿਨ ਤੋਂ ਹੀ ਹੈ, ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਲੋਕ ਸਭਾ ਦੀ ਚੋਣ ਲੜ ਰਹੇ ਵਿਜੈ ਇੰਦਰ ਸਿੰਗਲਾ ਨੂੰ ਹਰਾਇਆ ਸੀ ਤੇ ਬੀਬੀ ਘਨੌਰੀ ਦੀਆਂ ਚੋਣਾਂ ਦੌਰਾਨ ਖਰਚੇ ਲੱਖਾਂ ਰੁਪਏ ਅੱਜ ਤੱਕ ਉਨ੍ਹਾਂ ਨੂੰ ਨਹੀ ਮਿਲੇ। ਹੁਣ ਵੀ ਜੇਕਰ ਬੀਬੀ ਘਨੌਰੀ ਚੋਣ ਲੜਦੇ ਹਨ ਤਾਂ 24 ਪਿੰਡਾਂ ਦੀਆਂ ਪੰਚਾਇਤਾਂ ਉਸ ਨੂੰ ਹਰਾਉਣ ਲਈ ਮਿਹਨਤ ਕਰਨਗੀਆਂ।
ਇਸ ਮੌਕੇ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਗੁਰਦੀਪ ਸਿੰਘ ਦੀਵਾਨਾ ਸੀਨੀਅਰ ਕਾਂਗਰਸੀ ਆਗੂ ਰੋਸ਼ਨ ਲਾਲ ਬਾਂਸਲ , ਸਰਪੰਚ ਰਣਧੀਰ ਸਿੰਘ ਦੀਵਾਨਾ, ਗੁਰਮੇਲ ਸਿੰਘ ਮਨਜੀਤ ਸਿੰਘ ਮਹਿਲ ਖੁਰਦ, ਸਾਬਕਾ ਪ੍ਰਧਾਨ ਜਗਰੂਪ ਸਿੰਘ ਕਲਾਲਮਾਜਰਾ, ਕੁਲਦੀਪ ਸਿੰਘ ,ਬੱਗਾ ਸਿੰਘ ਮਹਿਲ ਕਲਾਂ, ਸਰਪੰਚ ਸੁਖਜਿੰਦਰਪਾਲ ਕੌਰ ਗਾਗੇਵਾਲ,ਪ੍ਰੀਤ ਬੀਹਲਾ, ਬਲਦੇਵ ਸਿੰਘ ਪੇਧਨੀ, ਰਵਿੰਦਰ ਸਿੰਘ ਸੇਖੋ ਮੂੰਮ, ਗੋਰਾ ਸਿੰਘ ਦੀਵਾਨਾ, ਸਰਪੰਚ ਤੇਜਿੰਦਰ ਸਿੰਘ ਨਰੈਣਗੜ ਸੋਹੀਆਂ ਆਦਿ ਹੋਰ ਹਾਜ਼ਰ ਸਨ।
ਕੀ ਕਹਿਣਾ ਹਲਕਾ ਇੰਚਾਰਜ ਦਾ
 
ਮੀਟਿੰਗ ਚ ਲੱਗੇ ਦੋਸਾਂ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਨਾਲ ਰਾਬਤਾ ਕਾਇਮ ਕਰਨਾ ਚਾਹਿਆ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਪੀ ਏ ਨੇ ਫੋਨ ਚੁੱਕਣਾ ਜਰੂਰੀ ਨਹੀਂ ਸਮਝਿਆ।
Advertisement
Advertisement
Advertisement
Advertisement
Advertisement
error: Content is protected !!