ਕਾਂਗਰਸੀਆਂ ਖਿਲਾਫ ਕੇਸ ਦਰਜ਼ ਕਰਨ ਤੋਂ ਹੋਰ ਤਿੱਖੇ ਹੋਏ ਬਾਗੀਆਂ ਦੇ ਤੇਵਰ

Advertisement
Spread information

ਕਾਲਾ ਢਿੱਲੋਂ ਨੇ ਕਿਹਾ , ਭਲ੍ਹਕੇ ਪ੍ਰੈਸ ਕਾਨਫਰੰਸ ‘ਚ ਕਰਾਂਗੇ ਕੇਸ ਦਰਜ਼ ਕਰਨ ਦੀ ਸਾਜਿਸ਼ ਬੇਨਕਾਬ


ਹਰਿੰਦਰ ਨਿੱਕਾ  ,ਬਰਨਾਲਾ  13 ਨਵੰਬਰ 2021

       ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਆਮਦ ਮੌਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਰੋਕਣ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲੇ ਕਾਂਗਰਸੀ ਆਗੂਆਂ ਖਿਲਾਫ ਪੁਲਿਸ ਵੱਲੋਂ ਸੰਗੀਨ ਜੁਰਮ ਤਹਿਤ ਕੇਸ ਦਰਜ਼ ਹੋਣ ਤੋਂ ਬਾਅਦ ਬਾਗੀ ਕਾਂਗਰਸੀਆਂ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸ ਟਿਕਟ ਦੇ ਦਾਵੇਦਾਰ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਰਜ਼ ਕੀਤੇ ਕੇਸ ਦੀ ਕਰੜੀ ਨਿੰਦਿਆਂ ਕਰਦਿਆਂ ਕਿਹਾ ਕਿ ਅਜਿਹੇ ਪੁਲਿਸ ਕੇਸ ਵਿਰੋਧ ਕਰਨ ਵਾਲਿਆਂ ਦੀ ਅਵਾਜ ਨੂੰ ਬੰਦ ਨਹੀਂ ਕਰਵਾ ਸਕਦੇ। ਕਾਲਾ ਢਿੱਲੋਂ ਨੇ ਕਿਹਾ ਕਿ ਕਾਂਗਰਸੀਆਂ ਖਿਲਾਫ ਦਰਜ਼ ਕੇਸ ਦੀ ਪਰਦੇ ਪਿੱਛੇ ਰਚੀ ਗਈ ਗਹਿਰੀ ਸਾਜਿਸ਼ ਨੂੰ ਉਹ ਭਲ੍ਹਕੇ ਪ੍ਰੈਸ ਕਾਨਫਰੰਸ ਕਰਕੇ ਬੇਨਕਾਬ ਕਰਨਗੇ। ਢਿੱਲੋਂ ਨੇ ਕਿਹਾ ਕਿ ਉਹ ਅਤੇ ਉਨਾਂ ਨਾਲ ਜੁੜੇ ਹੋਏ ਹੋਰ ਕਾਂਗਰਸੀ ਆਗੂ ਤੇ ਵਰਕਰ ਬੁਲੰਦ ਹੌਂਸਲੇ ਨਾਲ ਜਬਰ ਦਾ ਮੂੰਹ ਤੋੜ ਜੁਆਬ ਦੇਣਗੇ। ਢਿੱਲੋਂ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਜੇਲ੍ਹ ਜਾਣ ਦਾ ਕੋਈ ਭੈਅ ਨਹੀਂ ਹੈ, ਕਿਉਂਕਿ ਸਾਡੀ ਪਾਰਟੀ ਦੀ ਰਾਸ਼ਟਰੀ ਆਗੂ ਪ੍ਰਿਅੰਕਾ ਗਾਂਧੀ ਵੀ ਸਰਕਾਰੀ ਜਬਰ ਦਾ ਵਿਰੋਧ ਕਰਦਿਆਂ ਜੇਲ੍ਹ ਜਾ ਚੁੱਕੇ ਹਨ। ਵਰਨਣਯੋਗ ਹੈ ਕਿ ਪੁਲਿਸ ਨੇ 9 ਨਵੰਬਰ ਨੂੰ ਰਾਣਾ ਗੁਰਜੀਤ ਸਿੰਘ ਦੀ ਬਰਨਾਲਾ ਫੇਰੀ ਮੌਕੇ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਹੁੱਲੜਬਾਜੀ ਦਾ ਨਾਂ ਦੇ ਕੇ 11 ਨਵੰਬਰ ਨੂੰ 10/12 ਅਣਪਛਾਤੇ ਮੋਹਤਬਰ ਕਾਂਗਰਸੀ ਆਗੂਆਂ ਖਿਲਾਫ ਅਧੀਨ ਜੁਰਮ 353,332,283,311,186,294,506, 147, 149,IPC ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ਼ ਕੀਤਾ ਗਿਆ ਹੈ ।

Advertisement

ਐਫ.ਆਈ.ਆਰ. ਵਿੱਚ ਦਰਜ਼ ਪ੍ਰਦਰਸ਼ਕਾਰੀਆਂ/ ਹੁੱਲੜਬਾਜਾਂ ਦੇ ਹੁਲੀਏ ਦਾ ਵੇਰਵਾ

Advertisement
Advertisement
Advertisement
Advertisement
Advertisement
error: Content is protected !!