ਕੇਵਲ ਢਿੱਲੋਂ ਵਿਰੋਧੀ ਖੇਮੇ ਨੂੰ ਪੁਲਿਸ ਨੇ ਰੈਸਟ ਹਾਊਸ ‘ਚ ਜਾਣ ਤੋਂ ਰੋਕਿਆ , ਤਕਰਾਰ ਤੋਂ ਬਾਅਦ ਨਾਅਰੇਬਾਜ਼ੀ
ਜਗਸੀਰ ਚਹਿਲ , ਬਰਨਾਲਾ ,9 ਨਵੰਬਰ 2021
ਰੈਸਟ ਹਾਊਸ ਬਰਨਾਲਾ ਵਿੱਚ ਅੱਜ ਕਾਂਗਰਸੀਆਂ ਦਾ ਵੱਡਾ ਹੰਗਾਮਾ ਹੋ ਸਕਦਾ ਹੈ। ਕੇਵਲ ਢਿੱਲੋਂ ਵਿਰੋਧੀ ਖੇਮੇ ਨੂੰ ਰੈਸਟ ਹਾਊਸ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਗੇਟ ਤੇ ਦੱਬ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸੀ ਵਰਕਰਾਂ ਨੂੰ ਮਿਲਣ ਵਾਸਤੇ ਅੱਜ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ ਅਤੇ ਕ੍ਰਿਸ਼ਨਾ ਅਲਾਵਰੂ ਜੁਆਇੰਟ ਸੈਕਟਰੀ ਇੰਡੀਅਨ ਨੈਸ਼ਨਲ ਕਾਂਗਰਸ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਲੇਕਿਨ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੂੰ ਕੋਲ ਜੋ ਲਿਸਟ ਹੈ ਉਸ ਵਿਚ ਕੇਵਲ ਢਿੱਲੋਂ ਵਿਰੋਧੀ ਖੇਮੇ ਦੇ ਕਿਸੇ ਵੀ ਲੀਡਰ ਦਾ ਨਾਮ ਨਹੀਂ ਹੈ। ਸਵੇਰੇ ਦਸ ਵਜੇ ਕੇਵਲ ਢਿੱਲੋਂ ਵਿਰੋਧੀ ਖੇਮੇ ਦੇ ਮਹੇਸ਼ ਕੁਮਾਰ ਲੋਟਾ, ਹੈਪੀ ਪੱਖੋਂ, ਗੁਰਕੀਮਤ ਸਿੱਧੂ, ਡੀ ਪਾਲ ਧਰਮਾਂ ਆਦਿ ਕਾਂਗਰਸੀ ਲੀਡਰ ਜਦੋਂ ਰੈਸਟ ਹਾਊਸ ਵਿੱਚ ਦਾਖ਼ਲ ਹੋਣ ਆਏ ਤਾਂ ਪੁਲਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਹਲਕੀ ਫੁਲਕੀ ਤੂੰ ਤੂੰ ਮੈਂ ਮੈਂ ਵੀ ਹੋਈ। ਹੁਣ ਇਸ ਮਾਮਲੇ ਵਿਚ ਫਿਲਹਾਲ ਮੰਤਰੀ ਜਾਂ ਕੇਂਦਰ ਤੋਂ ਆਉਣ ਵਾਲੇ ਕ੍ਰਿਸ਼ਨਾ ਅਲਾਵਰੂ ਹਾਲੇ ਤੱਕ ਨਹੀਂ ਪਹੁੰਚੇ ਹਨ। ਇਸ ਬਾਰੇ ਵੱਡਾ ਹੰਗਾਮਾ ਹੋਣ ਦੀ ਸੰਭਾਵਨਾ ਹੈ।