ਪਿੰਡ ਤੋਗਾਵਾਲ ਵਿਖੇ ਪੰਜ ਪੰਜ ਮਰਲੇ ਪਲਾਟਾਂ ਸਬੰਧੀ ਰੈਲੀ ਕਰਨ ਉਪਰੰਤ ਫਾਰਮ ਭਰੇ

Advertisement
Spread information

ਪਿੰਡ ਤੋਗਾਵਾਲ ਵਿਖੇ ਪੰਜ ਪੰਜ ਮਰਲੇ ਪਲਾਟਾਂ ਸਬੰਧੀ ਰੈਲੀ ਕਰਨ ਉਪਰੰਤ ਫਾਰਮ ਭਰੇ


ਪਰਦੀਪ ਕਸਬਾ ਸੰਗਰੂਰ , 9 ਅਕਤੂਬਰ 2021

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡਾਂ ਵਿੱਚ ਪੰਚਾਇਤਾਂ ਦੁਆਰਾ ਪੰਜ-ਪੰਜ ਮਰਲੇ ਦੇ ਪਲਾਟਾਂ ਸਬੰਧੀ ਪਾਏ ਜਾ ਰਹੇ ਮਤਿਆਂ ਵਿਚ ਕੀਤੀ ਜਾ ਰਹੀ ਵਿਤਕਰੇਬਾਜ਼ੀ ਖ਼ਿਲਾਫ਼ ਰੈਲੀ ਕਰਨ ਉਪਰੰਤ ਲੋੜਵੰਦਾਂ ਲਈ ਪੰਜ – ਪੰਜ ਮਰਲੇ ਪਲਾਟਾਂ ਸੰਬੰਧੀ ਫਾਰਮ ਭਰੇ ਗਏ । ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ, ਇਲਾਕਾ ਆਗੂ ਮਨਜੀਤ ਕੌਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਛਤਵਾਲ ਰਾਹੀਂ ਪੰਜ -ਪੰਜ ਮਰਲੇ ਪਲਾਟਾਂ ਨੂੰ  ਬੇਘਰੇ /ਬੇਜ਼ਮੀਨੇ ਲੋਕਾਂ ਵਿੱਚ ਵੰਡਣ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਉਸ ਦੀ ਖੁਦ ਪਿੰਡ ਦੀਆਂ ਪੰਚਾਇਤਾਂ ਪਾਲਣਾ ਨਹੀਂ ਕਰ ਰਹੀਆਂ।

Advertisement

ਜਿਸ ਕਾਰਨ ਹੇਠਾਂ ਪਿੰਡਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਜੋ ਡਾਇਰੈਕਟਰ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸ ਵਿੱਚ ਸਾਫ਼ ਤੇ ਸਪੱਸ਼ਟ ਹੈ ਕਿ ਜਿਹੜਾ ਵੀ ਵਿਆਹਿਆ ਜਾਂਦਾ ਹੈ ਉਹ ਪਰਿਵਾਰਕ ਤੌਰ ਤੇ ਵੱਖਰਾ ਯੂਨਿਟ ਬਣਦਾ ਹੈ, ਉਸ ਹਿਸਾਬ ਨਾਲ ਉਹ ਪੰਜ  ਮਰਲੇ ਪਲਾਟ ਦਾ ਹੱਕਦਾਰ ਬਣਦਾ ਹੈ।

ਪਰ ਇਸ ਤਰੀਕੇ ਨਾਲ ਪਿੰਡਾਂ ਵਿੱਚ  ਲਿਸਟ ਨਹੀਂ ਬਣਾਈ ਜਾ ਰਹੀ ਅਤੇ ਨਾ ਹੀ ਫਾਰਮ ਭਰਵਾਏ ਜਾ ਰਹੇ ਹਨ।  ਆਗੂਆਂ ਨੇ ਅੱਗੇ ਕਿਹਾ ਕਿ ਜਿੱਥੇ ਬੇਘਰੇ ਬੇਜ਼ਮੀਨਿਆਂ ਨੂੰ ਪੰਜ ਪੰਜ ਮਰਲੇ ਪਲਾਟਾਂ ਦੀ ਲੋਡ਼ ਹੈ ਅਤੇ ਉਸ ਦੀ ਉਸਾਰੀ ਲਈ ਵੀ ਪੰਜ ਪੰਜ ਲੱਖ ਰੁਪਿਆ ਪ੍ਰਤੀ ਪਰਿਵਾਰ ਯੂਨਿਟ ਨੂੰ ਮਿਲਣਾ ਚਾਹੀਦਾ ਹੈ। ਪਿੰਡਾਂ ਵਿੱਚ ਹੋ  ਰਹੀ ਵਿਤਕਰੇਬਾਜ਼ੀ ਅਤੇ ਵੱਜ ਰਹੇ ਹੱਕਾਂ ਤੇ ਡਾਕੇ ਖ਼ਿਲਾਫ਼ ਕੋਈ ਸੁਣਵਾਈ ਨਾ ਹੋਣ ਦੇ ਚਲਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪਿੰਡਾਂ ਵਿਚ ਪਿੰਡ ਕਮੇਟੀਆਂ ਰਾਹੀਂ ਖ਼ੁਦ ਫ਼ਾਰਮ ਭਰਵਾਏ ਜਾ ਰਹੇ ਹਨ ।

Advertisement
Advertisement
Advertisement
Advertisement
Advertisement
error: Content is protected !!