#ਜ਼ਮੀਨ_ਨਹੀਂ_ਤਾਂ_ਜੀਵਨ_ਨਹੀਂ #no_land_no_life
#ਕਿਰਤੀ_ਕਿਸਾਨ_ਯੂਨੀਅਨ_ਪੰਜਾਬ
27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ‘ਚ ਅਮਿ੍ਤਸਰ ਸ਼ਹਿਰ ਦੇ ਵਪਾਰੀ ਅਤੇ ਦੁਕਾਨਦਾਰ ਵੀ ਹੋਣਗੇ ਸ਼ਾਮਲ
ਪਰਦੀਪ ਕਸਬਾ, ਅੰਮ੍ਰਿਤਸਰ, 23 ਸਤੰਬਰ 2021
ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਸਬੰਧੀ ਅਮਿ੍ਤਸਰ ਸ਼ਹਿਰ ਦੇ ਵਪਾਰੀ ਅਤੇ ਦਿਕਾਨਦਾਰਾ ਨੂੰ ਕਿਸਾਨ ਅਦੋਲਨ ਦੇ ਹੱਕ ਚੋਂ ਲਾਮਬੰਦ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਪਿ੍: ਬਲਦੇਵ ਸਿੰਘ ਸੰਧੂ ਅਤੇ ਹਸ਼ਿਆਰ ਸਿੰਘ ਝੰਡੇਰ ਨੇ ਦੱਸਿਆ ਕਿ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਦੁਕਾਨਦਾਰਾ ਤੇ ਛੋਟੇ ਵਪਾਰੀਆਂ ਲਈ ਕਿਵੇਂ ਮਾਰੂ ਹਨ।
ਇਸ ਦੋਰਾਨ ਅੰਮ੍ਰਿਤਸਰ ਸ਼ਹਿਰ ਦੀਆਂ ਵਪਾਰ ਮੰਡਲ ਅਤੇ ਦੁਕਾਨਦਾਰਾ ਦੀਆਂ ਐਸੋਸੀਏਸ਼ਨਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਕਵੀਨਜ਼ ਰੋਡ ਸ਼ਾਪਕੀਪਰ ਐਸੋਸੀਏਸ਼ਨ ਇਲੈਕਟ੍ਰਾਨਿਕ , ਐਸੋਸੀਏਸ਼ਨ ਹਾਲ ਬਾਜ਼ਾਰ ਹੋਲਸੇਲ ਕੈਮਿਸਟ ਐਸੋਸੀਏਸ਼ਨ ਅੰਮ੍ਰਿਤਸਰ, ਗਰੀਨ ਪਲਾਜ਼ਾ ਐਸੋਸੀਏਸ਼ਨ , ਅੰਮ੍ਰਿਤਸਰ ਕਾਰ ਡੀਲਰ ਐਸੋਸੀਏਸ਼ਨ ਸ਼ਾਮਲ ਹੋਈਆਂ ਅਤੇ 27 ਸਤੰਬਰ ਨੂੰ ਬੰਦ ਦਾ ਸਮਰਥਨ ਕਰਦਿਆਂ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਭਰੋਸਾ ਦਿਵਾਇਆ ਅਤੇ ਭੰਡਾਰੀ ਪੁਲ ਤੇ ਭਾਰਤ ਬੰਦ ਸੰਬੰਧੀ ਰੱਖੇ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਵੀ ਹੋਣਗ